MSN - Typing
Time left : XX : XX
Punjabi Typing Paragraph
ਵਿਗਿਆਨੀਆਂ ਦਾ ਕਥਨ ਹੈ ਕਿ ਜਿਹੜੀ ਚੀਜ਼ ਤੁਹਾਡੇ ਕੋਲੋਂ ਦੂਰ ਚਲੀ ਜਾਂਦੀ ਹੈ ਜਾਂ ਖੁੱਸ ਜਾਂਦੀ ਹੈ ਉਸਦੀ ਅਹਿਮੀਅਤ ਬਾਅਦ ਵਿੱਚ ਪਤਾ ਲਗਦੀ ਹੈ। ਮਨੁੱਖ ਦੇ ਕੋਲ ਜਿਹੜੀ ਚੀਜ਼ ਹੁੰਦੀ ਹੈ ਉਹ ਉਸਦੀ ਰਤਾ ਜਿੰਨੀ ਵੀ ਕਦਰ ਨਹੀਂ ਕਰਦਾ ਪਰ ਬਾਅਦ ਵਿਚ ਪਛਤਾਵੇ ਦੇ ਹੰਝੂ ਜ਼ਰੂਰ ਵਹਾਉਂਦਾ ਹੈ। ਪਰ, ਲੰਘਿਆ ਵੇਲਾ ਕਦੇ ਮੁੜ ਕੇ ਵਾਪਸ ਨਹੀਂ ਆਉਂਦਾ। ਜਿਹੜੀ ਔਰਤ ਤੁਹਾਡੇ ਲੜ ਲੱਗੀ ਹੈ ਉਹ, ਸਿਰਫ ਤੁਹਾਡੇ ਵੱਲ ਦੇਖਦੀ ਹੈ। ਦੋ-ਬੋਲ ਪਿਆਰ ਦੇ ਸੁਣਨ ਲਈ। ਪਰ, ਅਸੀਂ ਹਉਮੈ ਦੇ ਮਾਰੇ, ਮਰਦ ਪ੍ਰਧਾਨ ਸਮਾਜ ਦੀ ਉਪਜ ਹਾਂ ਅਤੇ ਇਸੇ ਕਰਕੇ ਆਪਣੀ ਹਉਮੈ ਨੂੰ ਠਾਰਨ ਲਈ ਤਾ-ਉਮਰ ਆਪਣੀ ਪਤਨੀ ਨੂੰ ਸਾੜਦੇ ਰਹਿੰਨੇ ਆਂ। ਇੱਕ ਵਾਰ ਆਪਣੀ ਹਉਮੇਂ ਨੂੰ ਕੁਝ ਮਿੰਟ ਲਈ ਪਾਸੇ ਰੱਖ ਕੇ ਦੇਖੋ ਤੁਹਾਨੂੰ ਆਪਣੀ ਹਮਸਫ਼ਰ ‘ਪਰੀਆਂ’ ਵਾਂਗ ਲੱਗੇਗੀ ਕਿਉਂਕਿ ਉਹ ਵੀ ਮਨੁੱਖ ਹੈ ਅਤੇ ਉਸਦੇ ਦਿਲ ਵਿਚ ਵੀ ਜਜ਼ਬਾਤ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡਾ ਘਰ ਸਾਫ਼ ਰਹੇ, ਸਾਡੇ ਬੱਚੇ ਚੰਗੇ ਕਪੜੇ ਪਾਉਣ ਅਤੇ ਸਾਨੂੰ ਵੀ ਹਰ ਸ਼ੈਅ ਵਕਤ ਨਾਲ ਮਿਲਦੀ ਰਹੈ। ਪਰ, ਇਹ ਸਭ ਕਰਨ ਵਾਲੀ ਨੂੰ ਅਸੀਂ ਕਦੇ ਅਹਿਮੀਅਤ ਨਹੀਂ ਦਿੰਦੇ। ਜਿਸ ਨਾਲ ਘਰ ਵਿਚ ਮਾਹੌਲ ਖੁਸ਼ਨੁਮਾ ਨਹੀਂ ਰਹਿੰਦਾ ਅਤੇ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਹਾਂ, ਜੇਕਰ ਤੁਸੀਂ ਆਪਣੀ ਹਉਮੈ ਨੂੰ ਪਰ੍ਹਾਂ ਨਹੀਂ ਰੱਖ ਸਕਦੇ ਤਾਂ ਫੇਰ ਇੱਕ ਵਾਰ ਆਪਣੀ ਪਤਨੀ ਦੀ ਮੌਤ ਦੇ ਕਲਪਿਤ ਵੀਡੀਓ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਚਲਾਓ। ਸ਼ਮਸ਼ਾਨਘਾਟ ਤੋਂ ਮੁੜਦਿਆਂ ਆਪਣੇ ਜੁਆਕਾਂ ਦੇ ਚਿਹਰੇ ਦੇਖੋ। ਆਪਣੇ ਬੁੱਢੇ ਮਾਂ-ਬਾਪ ਦੇ ਚਿਹਰੇ ਨੂੰ ਪੜ੍ਹਨ ਦਾ ਯਤਨ ਕਰੋ। ਆਪਣੇ ਸੁੰਨੇ ਵਿਹੜੇ ਵੱਲ ਝਾਤੀ ਮਾਰ ਕੇ ਦੇਖੋ। ਆਪਣੀ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਰਤਾ ਕੁ ਗੰਭੀਰਤਾ ਨਾਲ ਸੋਚ ਕੇ ਦੇਖੋ, ਸ਼ਾਇਦ! ਤੁਹਾਨੂੰ ਉਸ ‘ਕਰਮਾਂਵਾਲੀ’ ਦੀ ਅਹਿਮੀਅਤ ਦਾ ਗਿਆਨ ਹੋ ਜਾਵੇ। ਸਿਆਣਿਆਂ ਦਾ ਕਥਨ ਹੈ ਕਿ ਪਿਆਰ ਦੀ ਜੰਗ ਪਿਆਰ ਨਾਲ ਹੀ ਜਿੱਤੀ ਜਾ ਸਕਦੀ ਹੈ। ਇੱਕ ਵਾਰ ਇਸ ਹਥਿਆਰ ਦਾ ਇਸਤੇਮਾਲ ਕਰਕੇ ਵੀ ਦੇਖੋ ਤਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਕੋਈ ਪਿਆਰ ਦੀ ਵਰਖਾ ਦਾ ਸਬੱਬ ਬਣ ਜਾਵੇ। ਇਹ ਗ੍ਰਹਿਸਥ ਜੀਵਨ ਸਵਰਗ ਦੇ ਵਾਂਗ ਲੱਗੇ। ਜੀਉਂਦੇ-ਵੱਸਦੇ ਰਹੋ ਸਭ ਆਪਣੇ ਘਰਾਂ ਵਿੱਚ, ਆਪਣੀਆਂ ‘ਕਰਮਾਂ ਵਾਲੀਆਂ ਨਾਲ... ਗੁਰਬਾਣੀ ਵਿੱਚ ਵਿੱਚ ਵੀ ਕਿਹਾ ਗਿਆਂ ਹੈ ਸੋ ਕਿਉਂ ਮੰਦਾ ਆਖਿਏ ਜਿਤੁ ਜੰਮੇ ਰਾਜਾਨ। ਔਰਤਾਂ ਦੀ ਕਦਰ ਕਰੋ ਔਰਤਾਂ ਬਹੁਤ ਰੂਪ ਵਿੱਚ ਸਾਡਾ ਖਿਆਲ ਰੱਖਦੀ ਹੈ ਇੱਕ ਮਾਂ ਦੇ ਰੂਪ ਵਿੱਚ ਇੱਕ ਭੈਣ ਦੇ ਰੂਪ ਵਿੱਚ ਇੱਕ ਪਤਨੀ ਦੇ ਰੂਪ ਵਿੱਚ ਇੱਕ ਧੀ ਦੇ ਰੂਪ ਵਿੱਚ। ਇਹਨਾਂ ਵਿੱਚ ਜੋ ਸਾਡਾ ਜ਼ਿੰਦਗੀ ਭਰ ਦਾ ਸਾਥ ਨਿਭਾਉਣ ਦਾ ਵਾਧਾ ਕਰਦੀ ਹੀ ਹੈ ਉਹ ਹੈ ਸਾਡੀ ਧਰਮ ਪਤਨੀ ਯਾਨੀ ਸਾਡੀ ਭਾਗਾ ਵਾਲੀ
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat