MSN - Typing
Time left : XX : XX
Punjabi Typing Paragraph
ਨੇਤਾ ਜਾਂ ਵੱਡੇ ਅਧਿਕਾਰੀ ਦੇ ਜੋੜੇ ਤੱਕ ਪਹਿਨਾਉਣ ਲਈ ਹੇਠਲੇ ਮੁਲਾਜ਼ਮਾਂ ਨੂੰ ਸਰਗਰਮ ਦੇਖਿਆ ਜਾ ਸਕਦਾ ਹੈ, ਤਾਂ ਕਿ ਉਹਨਾਂ ਦੀ ਸਰਪ੍ਰਸਤੀ ਅਤੇ ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕੇ। ਕਈ ਵਾਰ ਕਿਸੇ ਮੰਤਰੀ ਦੇ ਅੱਗੇ ਝੁਕ ਕੇ ਗੋਡਿਆਂ ਉੱਤੇ ਹੱਥ ਲਾਉਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ। ਬਾਦਸ਼ਾਹਾਂ ਦੇ ਸਮਿਆਂ `ਚ ਚਮਚਾਗਿਰੀ ਦੇ ਚਮਤਕਾਰ ਇਤਿਹਾਸ ਦੇ ਪੰਨਿਆਂ ਵਿੱਚ ਸੰਭਾਲੇ ਪਏ ਹਨ, ਜਦੋਂ ਕਿਸੇ ਬਾਦਸ਼ਾਹ ਦੀ ਸਲਾਮਤੀ ਮੰਗਣ ਵਾਲੇ ਵੀ ਕੋਈ ਨਾ ਕੋਈ ਰੁਤਬਾ ਹਾਸਲ ਕੀਤੇ ਬੈਗ਼ਰ ਨਹੀਂ ਸਨ ਰਹਿੰਦੇ। ਹੁਣ ਸਮੇਂ ਬਦਲ ਗਏ ਹਨ, ਪਰ ਚਮਚਿਆਂ ਨੇ ਚਮਚਾਗਿਰੀ ਨਹੀਂ ਛੱਡੀ। ਉਹਨਾਂ ਚਾਪਲੂਸੀ ਦੇ ਨਵੇਂ-ਨਵੇਂ ਰਾਹ ਤਲਾਸ਼ ਕਰਨ ਵਿੱਚ ਢਿੱਲ ਨਹੀਂ ਵਰਤੀ। ਇਸੇ ਲਈ ਚਾਪਲੂਸ ਅੱਜ ਵੀ ਚਮਚਾਗਿਰੀ ਕਰ ਕੇ ਉਸ ਥਾਂ `ਤੇ ਆਸਾਨੀ ਨਾਲ ਪਹੁੰਚ ਜਾਂਦੇ ਹਨ, ਜਿੱਥੇ ਉਹ ਹੋਰ ਕਿਸੇ ਤਰ੍ਹਾਂ ਨਹੀਂ ਪਹੁੰਚ ਸਕਦੇ। ਚੰਗਾ ਤਾਂ ਇਹੀ ਹੈ ਕਿ ਚਮਚਾਗਿਰੀ ਕਰਕੇ ਕਿਸੇ ਦਾ ਹੱਕ ਨਾ ਮਾਰਿਆ ਜਾਵੇ, ਚਾਪਲੂਸੀ ਕਰ ਕੇ ਯੋਗਤਾ ਅਤੇ ਮੈਰਿਟ ਦਾ ਗਲਾ ਨਾ ਘੁੱਟਿਆ ਜਾਵੇ। ਬਿਹਤਰ ਇਹੀ ਹੈ ਕਿ ਚਮਚਾਗਿਰੀ ਤੋਂ ਬਚਿਆ ਜਾਵੇ, ਤਾਂ ਕਿ ਉੱਚ ਕਦਰਾਂ-ਕੀਮਤਾਂ ਦਾ ਆਦਰ ਬਣਿਆ ਰਹੇ ਅਤੇ ਚਾਪਲੂਸ ਚਾਪਲੂਸੀ ਕਰਨ ਤੋਂ ਤੌਬਾ ਕਰ ਲੈਣ। ਨੇਤਾਵਾਂ ਅਤੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਅੱਜ ਦੇ ਸਮੇਂ ਦੇ ਹਾਣੀ ਬਣਨ ਅਤੇ ਹਰ ਮਨੁੱਖ ਦੀ ਆਨ, ਸ਼ਾਨ ਅਤੇ ਅਣਖ ਬਣੀ ਰਹਿਣ ਦੇਣ। ਅਜਿਹਾ ਹੋਣ ਨਾਲ ਮਹਾਨ ਭਾਰਤ ਦੀ ਜਨਤਾ ਨਿਮਾਣੀ, ਨਿਤਾਣੀ, ਲਾਚਾਰ, ਬੇਵੱਸ ਅਤੇ ਬੇਸਹਾਰਾ ਹੋਣ ਤੋਂ ਬਚੀ ਰਹੇਗੀ ਅਜਿਹਾ ਹੋਣਾ ਲੋੜ ਵੀ ਹੈ, ਬਿਹਤਰੀ ਵੀ। ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਸਿਰਾਂ ਨੂੰ ਝੁਕਾਣਾ ਨਾ ਸਿਖਾਉਣ, ਸਗੋਂ ਸਿਰ ਤਾਣ ਕੇ ਰੱਖਣ ਦੀ ਪ੍ਰੇਰਨਾ ਦੇਣ। ਅਜਿਹਾ ਹੋਣ ਨਾਲ ਜਨਤਾ ਦਾ ਆਪਣਾ ਆਪ ਸਵੈ-ਮਾਣ ਨਾਲ ਵੀ ਭਰੇਗਾ ਅਤੇ ਭਰੋਸੇ ਯੋਗਤਾ ਨਾਲ ਵੀ। ਬਿਹਤਰ ਇਹੀ ਹੈ ਕਿ ਚਮਚਾਗਿਰੀ ਤੋਂ ਜਿੰਨਾ ਹੋ ਸਕੇ, ਬਚਿਆ ਜਾਵੇ, ਤਾਂ ਕਿ ਆਪੇ ਨੂੰ ਠੇਸ ਨਾ ਪਹੁੰਚੇ। ਫ਼ੌਜ ਅਤੇ ਹੋਰ ਸੁਰੱਖਿਆ ਸੈਨਾਵਾਂ ਵਿੱਚ ਇਹ ਚਮਚਾਗਿਰੀ ਜਾਂ ਚਾਪਲੂਸੀ ਦੀ ਕੋਈ ਥਾਂ ਹੀ ਨਹੀਂ ਹੋਣੀ ਚਾਹੀਦੀ। ਅੰਗਰੇਜ਼ ਆਪਣੀ ਜੂਠ ਛੱਡ ਗਏ ਸਨ, ਜਿਸ ਕਰਕੇ ਦਾਸ ਭਾਵਨਾ ਦੇਰ ਤੱਕ ਬਣੀ ਰਹੀ, ਪਰ ਜਦੋਂ ਦੇਰ ਬਾਅਦ ਫ਼ੌਜ ਦੇ ਅਫ਼ਸਰਾਂ ਨੂੰ ਜਾਗ ਆਈ ਤਾਂ ‘ਅਰਦਲੀ’ ਦਾ ਕੰਮ ਕਰਨ ਵਾਲੇ ਜਵਾਨਾਂ ਨੂੰ ਇਸ ਅਰਦਲੀਪੁਣੇ ਤੋਂ ਮੁਕਤ ਕਰ ਦਿੱਤਾ ਗਿਆ। ਸਮਾਜ ਦੇ ਸਾਰੇ ਹੀ ਖੇਤਰਾਂ ਵਿੱਚ ਚਾਪਲੂਸੀ ਅਤੇ ਚਮਚਾਗਿਰੀ ਖ਼ਤਮ ਹੋਣੀ ਚਾਹੀਦੀ ਹੈ, ਤਾਂ ਕਿ ਮਨੁੱਖ ਆਪਣੀ ਕਮਾਈ ਯੋਗਤਾ ਅਤੇ ਮੈਰਿਟ ਦੇ ਆਧਾਰ `ਤੇ ਆਪਣੀ ਥਾਂ ਬਣਾਵੇ ਅਤੇ ਕਮਾਈ ਨਾਲ ਪ੍ਰਾਪਤ ਕੀਤੇ ਰੁਤਬੇ `ਤੇ ਮਾਣ ਕਰ ਸਕੇ। ਬਿਹਤਰ ਹੋਵੇ, ਜੇ ਸਾਰੇ ਹੀ ਉਹ ਇਹ ਰਾਹ ਛੱਡ ਦੇਣ ਜਿਹੜੇ ਚਮਚਾਗਿਰੀ ਅਪਣਾਏ ਬਿਨਾਂ ਨਹੀਂ ਤੁਰਦੇ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat