MSN - Typing
Time left : XX : XX
Punjabi Typing Paragraph
ਸਰਿੰਜਰ ਦੀ ਜਿਸ ਜਗ੍ਹਾ ਤੱਕ ਸੂਈ ਲੱਗੀ ਹੁੰਦੀ ਹੈ, ਉਸ ਨੂੰ ਉਸ ਜਗ੍ਹਾ ਤੋਂ ਕੱਟ ਕੇ ਸੱਪ ਦੇ ਕੱਟੇ ਨਿਸ਼ਾਨ (ਦੋ ਦੰਦਾਂ ਦੇ ਨਿਸ਼ਾਨ ਹੋਣਗੇ) ਤੋਂ ਉਸ ਕੱਟੀ ਹੋਈ ਸਰਿੰਜ ਨਾਲ ਖਿੱਚ ਕੇ ਖੂਨ ਬਾਹਰ ਕੱਢ ਦੇਣਾ ਚਾਹੀਦਾ ਹੈ। ਇਹ ਪ੍ਰਕ੍ਰਿਆ ਦੋ ਤੋਂ ਤਿੰਨ ਵਾਰ ਹੀ ਕਰਨੀ ਚਾਹੀਦੀ ਹੈ। ਮਰੀਜ਼ ਨੂੰ ਕੋਈ ਗ਼ਰਮ ਚੀਜ਼ ਚਾਹ, ਕੌਫੀ ਨਹੀਂ ਦੇਣੀ ਚਾਹੀਦੀ। ਬਰਫ਼ ਨਾਲ ਜ਼ਖ਼ਮ ਤੇ ਟਕੋਰ ਕਰ ਸਕਦੇ ਹੋ। ਸੱਪ ਦੇ ਕੱਟਣ ਵਾਲੀ ਜਗ੍ਹਾ ਤੇ ਪੱਟੀ ਨਹੀਂ ਬਨ੍ਹਣੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਜ਼ਹਿਰ ਬਾਹਰ ਨਿਕਲਣ ਦੇ ਚਾਂਸ ਨਹੀਂ ਰਹਿੰਦੇ ਤੇ ਮਰੀਜ਼ ਦੀ ਮੌਤ ਹੋ ਸਕਦੀ ਹੈ। ਸੱਪ ਦੇ ਕੱਟਣ ਵਾਲੀ ਜਗ੍ਹਾ ਤੋਂ ਕਿਸੇ ਦੂਜੇ ਨੂੰ ਮੂੰਹ ਨਾਲ ਚੂਸ ਕੇ ਖ਼ੂਨ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਵੇਸਟ ਪਾਣੀ ਵਾਲੀਆਂ ਪਾਈਪਾਂ ਤੇ ਸਟੀਲ ਦੀ ਜਾਲੀ ਲਾ ਕੇ ਰੱਖੋ। ਦੇਸੀ ਇਲਾਜ: ਹਿੰਗ ਤੇ ਲਸਣ ਪੀਸ ਕੇ ਲੇਪ ਬਣਾ ਕੇ ਜ਼ਖ਼ਮ ਤੇ ਲਾਉਣ ਨਾਲ ਜ਼ਹਿਰ ਘੱਟ ਕਰਨ ਵਿੱਚ ਮੱਦਦ ਮਿਲਦੀ ਹੈ। ਪੁਦੀਨਾ ਤੇ ਪਿਆਜ਼ ਦੀਆਂ ਪੱਤਾਂ ਪੀਸ ਕੇ ਲੇਪ ਬਣਾ ਕੇ ਜ਼ਖ਼ਮ ਤੇ ਲਾਉਣ ਨਾਲ ਜ਼ਹਿਰ ਘੱਟ ਹੁੰਦਾ ਹੈ। ਅਨਾਰ ਦੇ ਪੱਤੇ ਪੀਸ ਕੇ ਲੇਪ ਬਣਾ ਕੇ ਜ਼ਖ਼ਮ ਤੇ ਲਾਉਣ ਨਾਲ ਵੀ ਰਾਹਤ ਮਹਿਸੂਸ ਹੁੰਦੀ ਹੈ। ਲਸਣ ਪੀਸ ਕੇ, ਸ਼ਹਿਦ ਮਿਲਾ ਕੇ ਲਾਉਣ ਨਾਲ ਵੀ ਜ਼ਹਿਰ ਘੱਟ ਹੁੰਦਾ ਹੈ। ਕੇਲੇ ਦੇ ਤਣੇ ਨੂੰ ਪੀਸ ਕੇ ਉਸ ਦਾ ਰਸ ਕੱਢ ਕੇ 10-10 ਮਿੰਟ ਦੇ ਅੰਤ ਨਾਲ ਰੋਗੀ ਨੂੰ ਪਿਲਓ। ਬੇਲ ਦੀ 10 ਗ੍ਰਾਮ ਜੜ੍ਹ ਪੀਸ ਕੇ ਚੁਲਾਈ ਦੀ ਜੜ੍ਹ ਤੇ ਬੇਲ ਪੱਤਰ ਏਨੀ ਹੀ ਮਾਤਰਾ ਵਿੱਚ ਪੀਸ ਕੇ ਰਸ ਕੱਢ ਕੇ ਰੋਗੀ ਨੂੰ ਪਿਲਾਓ। ਗਿਲੋਅ ਦੀ 50 ਗ੍ਰਾਮ ਜੜ੍ਹ ਨੂੰ 400 ਗ੍ਰਾਮ ਪਾਣੀ ਵਿੱਚ ਉਬਾਲ ਕੇ ਕਾੜ੍ਹਾ ਬਨਾਓ। ਜੋਂ 100 ਗ੍ਰਾਮ ਰਹਿ ਜਾਵੇ ਤੇ ਇਸਦਾ ਸੇਵਨ ਕਰੋ। ਅੱਕ ਦਾ ਦੁੱਧ ਲਗਾ ਸਕਦੇ ਹੋ। ਸੌ ਗੱਲਾਂ ਦੀ ਇੱਕ ਗੱਲ। ਇੱਕ ਤਾਂ ਸੱਪ ਨੂੰ ਫੜਨ ਵਿੱਚ ਤੇ ਦੂਜਾ ਟੋਟਕੇ ਅਜ਼ਮਾਉਣ ਵਿੱਚ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਸਿਰਫ ਰੰਗ, ਅਕਾਰ ਤੇ ਲੰਬਾਈ ਯਾਦ ਰੱਖੋ ਤੇ ਡਾਕਟਰ ਨੂੰ ਸਹੀ ਜਾਣਕਾਰੀ ਦੱਸੋ, ਜੋ ਇਲਾਜ ਸਮੇਂ ਕੰਮ ਆਵੇ। ਸਿਰਫ਼ ਸਾਵਧਾਨੀਆਂ ਵਰਤੋਂ ਤੇ ਟਾਈਮ ਸਿਰ ਹਸਪਤਾਲ ਪਹੁੰਚ ਕੇ ਇਲਾਜ ਕਰਾਉਣ ਵਿੱਚ ਹੀ ਭਲਾਈ ਹੈ। ਜ਼ਿੰਦਗੀ ਰੱਬ ਵੱਲੋਂ ਦਿੱਤੀ ਅਨਮੋਲ ਦਾਤ ਹੈ ਇਸ ਦੀ ਕਦਰ ਕਰੋ ਤੇ ਖੁਸ਼ ਰਹੋ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat