MSN - Typing
Time left : XX : XX
Punjabi Typing Paragraph
ਮਰੀਜ਼ ਦਾ 10 ਮਿੰਟ ਤੋਂ 2 ਘੰਟੇ ਤੱਕ ਹਸਪਤਾਲ ਪਹੁੰਚ ਕੇ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਹੜੇ ਸੱਪ ਨੇ ਕੱਟਿਆ ਹੈ। ਅੱਜ-ਕੱਲ੍ਹ ਤਾਂ ਮੋਬਾਇਲ ਫੋਨ ਗਏ ਹਨ। ਜੇ ਹੋ ਸਕੇ ਤਾਂ ਉਸੇ ਵਕਤ ਸੱਪ ਦੀ ਫੋਟੋ ਕਲਿੱਕ ਕਰ ਲਵੋ ਤਾਂ ਜੁ ਡਾਕਟਰ ਨੂੰ ਇਲਾਜ ਕਰਨ ਲਈ ਅਸਾਨੀ ਰਹੇ। ਜੇ ਨਹੀ ਤਾਂ ਸੱਪ ਦਾ ਰੰਗ, ਅਕਾਰ ਤੇ ਲੰਬਾਈ ਜ਼ਰੂਰ ਯਾਦ ਰੱਖੋ ਤੇ ਡਾਕਟਰ ਨੂੰ ਸਹੀ ਜਾਣਕਾਰੀ ਦੱਸੋ। ਜਦੋਂ ਸੱਪ ਡੰਗ ਮਾਰ ਦੇਵੇ ਤਾਂ ਜਾਦੂ-ਟੂਣਿਆਂ ਦੇ ਚੱਕਰ ਵਿੱਚ ਪੈ ਕੇ ਸਮਾਂ ਨਸ਼ਟ ਨਾ ਕੀਤਾ ਜਾਵੇ, ਜਿੰਨੀ ਜਲਦੀ ਹੋਵੇ ਹਸਪਤਾਲ ਪਹੁੰਚ ਕੇ ਇਲਾਜ ਕਰਾਉਣ ਵਿੱਚ ਹੀ ਬੇਹਤਰੀ ਤੇ ਸਿਆਣਪ ਹੈ। ਜਲਦੀ ਇਲਾਜ ਨਾ ਕਰਾਉਣ ਤੇ ਲਕਵਾ, ਸਰੀਰ ਸੁੰਨ ਹੋ ਸਕਦਾ, ਅੱਖਾਂ ਦੀ ਰੋਸ਼ਨੀ ਜਾ ਸਕਦਾ ਹੈ, ਹਾਰਟ ਅਟੈਕ ਸਕਦਾ, ਮਾਈਗ੍ਰੇਨ ਤੇ ਕਿਡਨੀ ਸਮੱਸਿਆ ਹੋ ਸਕਦੀ ਹੈ। ਅਗਰ ਕਿਸੇ ਕਾਰਨ ਹਸਪਤਾਲ ਪਹੁੰਚਣ ਵਿੱਚ ਦੇਰ ਲੱਗ ਸਕਦੀ ਹੈ ਤਾਂ ਕੁੱਝ ਜ਼ਰੂਰੀ ਸਾਵਧਾਨੀਆਂ ਵਰਤ ਲੈਣੀਆਂ ਚਾਹੀਦੀਆਂ ਹਨ। ਸਾਵਧਾਨੀਆਂ: ਸੱਪ ਦੇ ਡੰਗਣ ਤੇ ਮਰੀਜ਼ ਨੂੰ ਟੇਢਾ ਨਹੀਂ, ਸਿੱਧਾ ਬੈੱਡ ਤੇ ਲੱਤਾਂ ਥੱਲੇ ਲਮਕਾ ਕੇ ਲਿਟਾ ਦਿਓ ਤਾਂ ਜੁ ਖ਼ੂਨ ਦਿਲ ਤੱਕ ਜ਼ਲਦੀ ਨਾ ਪਹੁੰਚ ਸਕੇ, ਕਿਉਂਕਿ ਖ਼ੂਨ ਦਿਲ ਤੋਂ ਦਿਮਾਗ਼ ਤੇ ਫਿਰ ਸਾਰੇ ਸਰੀਰ ਵਿੱਚ ਜਾਂਦਾ ਹੈ। ਇਸ ਪ੍ਰਕ੍ਰਿਆ ਨੂੰ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗ ਜਾਂਦਾ ਮਰੀਜ਼ ਜ਼ਿਆਦਾ ਹਿੱਲੇ ਨਾ ਤੇ ਨਾ ਹੀ ਚੱਲੇ ਫਿਰੇ। ਮਰੀਜ਼ ਨੂੰ ਹੌਸਲਾ ਦੇਣਾ ਚਾਹੀਦਾ ਹੈ ਕਿ ਉਹ ਘਬਰਾਵੇ ਨਾ। ਸ਼ਾਂਤ ਚਿੱਤ ਰਹੇ। ਉਸ ਦਾ ਵਿਸ਼ਵਾਸ ਬਣਾਏ ਰੱਖੋ। ਘਬਰਾਉਣ ਨਾਲ ਹਾਰਟ ਅਟੈਕ ਵੀ ਸਕਦਾ ਹੈ। ਮਰੀਜ਼ ਨੂੰ ਨੀਂਦ ਨਹੀਂ ਆਉਣ ਦੇਣੀ ਚਾਹੀਦੀ। ਨਾ ਹੀ ਕੋਈ ਨਸ਼ੀਲੀ ਚੀਜ਼ ਤੇ ਨਾ ਹੀ ਕੋਈ ਦਰਦ ਨਿਵਾਰਕ ਦਵਾਈ ਦੇਣੀ ਚਾਹੀਦੀ ਹੈ। ਮਰੀਜ਼ ਦੇ ਸਰੀਰ ਤੇ ਪਹਿਨੀਆਂ ਹੋਈਆਂ ਚੀਜ਼ਾਂ ਜਿਵੇਂ ਕੜਾ, ਘੜੀ, ਟਾਈਟ ਕੱਪੜੇ ਜਾਂ ਕੋਈ ਹੋਰ ਚੀਜ਼ ਹੋਵੇ ਤਾਂ ਤੁਰੰਤ ਉਤਾਰ ਦੇਣੇ ਚਾਹੀਦੇ ਹਨ, ਜਿਸ ਨਾਲ ਬਾਅਦ ਵਿੱਚ ਪ੍ਰੇਸ਼ਾਨੀ ਨਾ ਹੋਵੇ। ਸੱਪ ਦੇ ਕੱਟਣ ਵਾਲੀ ਜਗ੍ਹਾ ਤੋਂ ਅੱਗੇ ਹੱਡੀਆਂ ਦੇ ਜੋੜਾਂ ਤੋਂ ਅਗਾਂਹ ਤੋਂ ਕਿਸੇ ਮਜਬੂਤ ਧਾਗੇ ਜਾਂ ਰੱਸੀ ਨਾਲ ਤੁਰੰਤ ਦੋ ਥਾਂਵਾਂ ਤੋਂ ਪੂਰਾ ਘੁੱਟ ਕੇ ਬੰਨ੍ਹ ਦੇਣਾ ਚਾਹਿਦਾ ਹੈ ਤਾਂ ਜੁ ਜ਼ਹਿਰ ਅੱਗੇ ਨਾ ਜਾ ਸਕੇ ਤੇ ਸੱਪ ਦੀ ਕੱਟੀ ਹੋਈ ਜਗ੍ਹਾ ਤੋਂ ਕਿਸੇ ਸਾਫ਼ ਕੱਪੜੇ ਨਾਲ ਦਬਾ ਕੇ ਖੂਨ ਬਾਹਰ ਕੱਢਣਾ ਚਾਹੀਦਾ ਹੈ ਤਾਂ ਜੁ ਜ਼ਹਿਰ ਬਾਹਰ ਨਿਕਲ ਸਕੇ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat