MSN - Typing
Time left : XX : XX
Punjabi Typing Paragraph
ਤੁਸੀਂ ਆਪ ਫ਼ੈਸਲਾ ਕਰੋ ਕਿ ਇਕ ਆਪਣੇ ਆਪ ਨੂੰ ਰੱਬ ਦਾ ਨਜ਼ਦੀਕੀ ਕਹਾਉਣ ਵਾਲਾ, ਲੋਕਾਂ ਨੂੰ ਗ਼ੁਲਾਮੀ ਵਿਚੋਂ ਕੱਢਣ ਵਾਲਾ ਮਸੀਹਾ ਪੇਸ਼ ਹੋਣ ਵਾਲਾ ਕਿਹੋ ਜਿਹੀਆਂ ਕਾਰਵਾਈਆਂ ਕਰ ਕੇ ਲੀਡਰ ਬਣਿਆ। ਕੀ ਗੁਰੂ ਨਾਨਕ ਜੀ ਦਾ ਇਹ ਰਾਹ ਸੀ ਕਿ ਲੋਕਾਂ ਨੂੰ ਆਪਣੇ ਆਪ ਵਿੱਚ ਰੱਬੀ ਕਰਾਮਾਤ ਹੋਣ ਦਾ ਵਹਿਮ ਪਾਵੇ? ਅਕਾਲ ਤਖ਼ਤ ਤੋਂ ਫੜਿਆ ਗਿਆ ਜਸਵਿੰਦਰ ਸਿੰਘ ਖ਼ਾਲਸਾ ਦੀ ਕਹਾਣੀ ਭਿੰਡਰਾਂਵਾਲੇ ਦੇ ਪ੍ਰਤੀ ਇਸ ਤਰ੍ਹਾਂ ਹੈ- ਜਦੋਂ ਭਿੰਡਰਾਂਵਾਲੇ ਨੇ 30 ਸਾਲ ਭਗਤੀ ਵਿਚ ਲੰਘ ਲਏ ਤੇ ਰੱਬ ਨੇ ਮਿਲਿਆ ਤਾਂ ਉਸ ਨੇ ਗੋਦਾਵਰੀ ਨਦੀ ਦੇ ਕਿਨਾਰ ਹਜ਼ੂਰ ਸਾਹਿਬ 40 ਦਿਨ ਘੋਰ ਤਪ ਕੀਤਾ ਅਤੇ ਪ੍ਰਣ ਕੀਤਾ ਕਿ ਜੇ ਰੱਬ ਨਾ ਮਿਲਿਆਂ ਤਾਂ ਉਹ ਗੋਦਾਵਰੀ ਨਦੀ ਵਿਚ ਛਾਲ ਮਾਰ ਦੇਵੇਗਾ। ਉਸ ਨੇ ਨਦੀ ਵਿਚ ਛਾਲ ਮਾਰ ਦਿੱਤੀ, ਪਰ ਡੁੱਬਿਆ ਨਹੀਂ। ਨਹਿਰ ਵਿਚੋਂ ਰੱਬ ਦੀ ਕਰਾਮਾਤ ਨਾਲ ਬਾਹਰ ਨਿਕਲ ਆਇਆ ਅਤੇ ਬਾਹਰ ਗੁਰੂ ਗੋਬਿੰਦ ਸਿੰਘ ਖੜੇ ਸਨ। ਉਨਹਾਂ ਨੇ ਗਲਵੱਕੜੀ ਵਿਚ ਲੈ ਲਿਆ ਅਤੇ ਕੋਈ ਬ੍ਰਹਮ ਗਿਆਨ ਉਸ ਨੂੰ ਦੇ ਦਿੱਤਾ ਅਤੇ ਕਿਹਾ ਅਸੀਂ ਇਥੋਂ ਹੀ ਬੰਦੇ ਬਹਾਦਰ ਨੂੰ ਖ਼ਾਲਸਾ ਰਾਜ ਬਣਾਉਣ ਲਈ ਤੋਰਿਆ ਸੀ, ਅੱਜ ਤੈਨੂੰ ਵੀ ਇਹੀ ਕੰਮ ਸੌਂਪਦੇ ਹਾਂ। ਰੱਬ ਦੀਆਂ ਸਾਰੀਆਂ ਕਰਾਮਾਤਾਂ ਤੇਰੇ ਵਿਚ ਹੋਣਗੀਆਂ। ਫੇਰ ਭਿੰਡਰਾਂਵਾਲਾ ਗੱਦੀ ’ਤੇ ਬੈਠ ਗਿਆ। ਸਾਰੀਆਂ ਕਰਾਮਾਤਾਂ ਉਸ ਵਿਚ ਗਈਆਂ। ਮੈਨੂੰ ਜਸਵਿੰਦਰ ਸਿੰਘ ਖ਼ਾਲਸਾ ’ਤੇ ਤਰਸ ਰਿਹਾ ਸੀ। ਜੇ ਕਰਾਮਾਤ ਹੁੰਦੀ, ਫੇਰ ਗੋਲੀ ਕਿਉਂ ਚੱਲਦੀ? ਇਸੇ ਤਰ੍ਹਾਂ ਫੜਿਆ ਗਿਆ ਲਾਭ ਸਿੰਘ ਖ਼ਾਲਸਾ ਵੀ ਇਸੇ ਤਰ੍ਹਾਂ ਦੇ ਗੁਣਗਾਨ ਕਰ ਰਿਹਾ ਸੀ। ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਿਤ ਧੀਰ ਸਿੰਘ ਖ਼ਾਲਸਾ ਇਸ ਤਰ੍ਹਾਂ ਦੀ ਕਹਾਣੀ ਦੱਸਦਾ ਸੀ ਕਿ ਉਸ ਦਾ 14 ਸਾਲ ਦਾ ਲੜਕਾ ਸੀ, ਜਿਸ ਦਾ ਜਿਗਰ ਬਿਲਕੁਲ ਖ਼ਰਾਬ ਹੋ ਗਿਆ ਸੀ ਤੇ ਜਿਗਰ ਦਾ ਅਸਰ ਕਿਡਨੀਆਂ ’ਤੇ ਪੈਂਦਾ ਗਿਆ ਅਤੇ ਮੇਰਾ ਲੜਕਾ ਸਿਰਫ਼ ਤਰਲ ਪਦਾਰਥ ’ਤੇ ਹੀ ਨਿਰਭਰ ਰਹਿ ਗਿਆ ਸੀ। ਅਖ਼ੀਰ ਮੈਂ ਥੱਕ ਹਾਰ ਕੇ ਆਪਣੇ ਲੜਕੇ ਸਮੇਤ ਭਿੰਡਰਾਂਵਾਲੇ ਦੀ ਸ਼ਰਨ ਗਿਆ ਅਤੇ ਸਾਰੀ ਕਹਾਣਈ ਦੱਸੀ ਅਤੇ ਆਪਣੇ ਆਪ ਨੂੰ ਧਰਮ ਯੁੱਧ ਵਿਚ ਅਰਪਣ ਹੋਣ ਬਾਰੇ ਕਹਿ ਦਿੱਤਾ। ਭਿੰਡਰਾਂਵਾਲਾ ਹੱਸ ਪਿਆ ਅਤੇ ਕਹਿ ਦਿੱਤਾ, ਉਸ ਨੂੰ ਅੰਮ੍ਰਿਤ ਛਕਵਾ ਕੇ ਸਾਰਾ ਅਖੰਡ ਪਾਠ ਸੁਣਵਾਉਂ। ਅਸੀਂ ਇਸੇ ਤਰ੍ਹਾਂ ਕੀਤਾ। ਮੇਰਾ ਲੜਕਾ ਬਿਲਕੁਲ ਠੀਕ ਹੋ ਗਿਆ ਅਤੇ ਮੈਂ ਵਾਅਦੇ ਮੁਤਾਬਕ ਭਿੰਡਰਾਂਵਾਲੇ ਕੋਲ ਰੁਕ ਗਿਆ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat