Time left : XX : XX
Punjabi Typing Paragraph
ਖਣਿਜ ਵੀ ਸਰੀਰ ਦੀ ਅਣਸਰਦੀ ਲੋੜ ਹੈ ਹਾਲਾਂ ਕਿ ਇਸ ਦੀ ਬਹੁਤ ਘੱਟ ਮਾਤਰਾ ਹੀ ਸਰੀਰ ਗ੍ਰਹਿਣ ਕਰਦਾ ਹੈ। ਜੋ ਖਣਿਜ ਸਰੀਰ ਲਈ ਜ਼ਰੂਰੀ ਹੁੰਦੇ ਹਨ ਉਹਨਾਂ ਨੂੰ ਚਾਰ ਸ਼੍ਰੇਣੀਆਂ ‘ਚ ਵੰਡਿਆ ਜਾ ਸਕਦਾ ਹੈ। ਇਕ ਉਹ ਜੋ ਹੱਡੀਆਂ ਦਾ ਇਕ ਹਿੱਸਾ ਹਨ, ਦੂਜੇ ਉਹ ਜੋ ਸਰੀਰ ਤਰਲਾਂ ਦਾ ਸੰਚਾਲਨ ਕਰਦੇ ਹਨ ਤੀਜੇ ਉਹ ਜੋ ਸੈਲਾਂ ਦੇ ਪੌਸ਼ਿਕ ਤੱਤ ਬਣਾਉਂਦੇ ਹਨ ਅਤੇ ਚੌਥੀ ਸ਼੍ਰੇਣੀ ‘ਚ ਉਹਨਾਂ ਖਣਿਜਾਂ ਨੂੰ ਰੱਖਿਆ ਜਾ ਸਕਦਾ ਹੈ ਜਿਹਨਾਂ ਦੀ ਲੋੜ ਸਰੀਰ ‘ਚ ਰਸਾਇਣਕ ਬਦਲਾਉ ਨੂੰ ਲਿਆਉਣ ਲਈ ਪੈਂਦੀ ਹੈ। ਕੈਲਸ਼ੀਅਮ, ਫਾਸ ਫੋਰਸ, ਸੋਡੀਅਮ, ਪ੍ਰੋਟਾਸ਼ੀਅਮ, ਆਇਰਨ, ਜ਼ਿੰਕ ਤੇ ਕਾਪਰ (ਤਾਂਬਾ) ਆਦਿ ਸਾਰੇ ਖਣਿਜ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ, ਕਾਫੀ ਹਰੀਆਂ ਸਬਜ਼ੀਆਂ ਪੱਤੇਦਾਰ, ਫ਼ਲਾਂ, ਆਂਡਿਆਂ ਤੇ ਆਇਓਡੀਨ ਯੁਕਤ ਨਮਕ ‘ਚ ਪਾਏ ਜਾਂਦੇ ਹਨ। ਸਰੀਰ ਅਤੇ ਜੀਵਨ ਲਈ ਪਾਣੀ ਤੇ ਹਵਾ ਦੀ ਮਹੱਤਤਾ ਨੂੰ ਵੀ ਅਸੀਂ ਸਭ ਜਾਣਦੇ ਤੇ ਸਮਝਦੇ ਹਾਂ। ਵਾਤਾਵਰਨ ‘ਚ ਮੌਜੂਦ ਸ਼ੁੱਧ ਹਵਾ ਜਿੱਥੇ ਸਾਡੀ ਸਮੁੱਚੀ ਸਿਹਤ ‘ਤੇ ਬਿਹਤਰ ਅਸਰ ਪਾਉਂਦੀ ਹੈ ਉੱਥੇ ਅਸ਼ੁੱਧ ਹਵਾ ਰੋਗ ਗ੍ਰਸਤ ਕਰਨ ‘ਚ ਦੇਰ ਨਹੀਂ ਕਰਦੀ। ਇਸ ਕਰਕੇ ਸਿਹਤ ਲਈ ਜ਼ਰੂਰੀ ਹੈ ਕਿ ਅਸੀਂ ਜਿਸ ਵਾਤਾਵਰਨ ‘ਚ ਰਹਿੰਦੇ ਹਾਂ ਉਹ ਸਾਫ ਸੁਥਰਾ ਹੋਵੇ। ਜਲ ਵੀ ਇਕ ਪੌਸ਼ਟਿਕ ਤੱਤ ਹੈ। ਇਹ ਸਰੀਰ ‘ਚ ਅਨੇਕਾਂ ਕਿਸਮ ਦੇ ਕੰਮ ਕਰਦਾ ਹੈ। ਭੋਜਨ ਨੂੰ ਪਚਾਉਣਾ, ਸਰੀਰਕ ਤਾਪਮਾਨ ਨੂੰ ਬਣਈ ਰੱਖਣਾ, ਗੰਦਗੀ ਬਾਹਰ ਕੱਢਣੀ, ਬਲੱਡ ਸਪਰਾਈ ਨੂੰ ਠੀਕ ਰੱਖਣਾ, ਇਹ ਕੰਮ ਪਾਣੀ ਹੀ ਕਰਦਾ ਹੈ। ਸਿਹਤਮੰਦ ਰਹਿਣ ਲਈ 7-10 ਗਿਲਾਸ ਪਾਣੀ ਰੋਜ਼ਾਨਾ ਜ਼ਰੂਰ ਪੀਣਾ ਚਾਹੀਦਾ ਹੈ। ਅੱਛੀ ਸਿਹਤ ਲਈ ਭੋਜਨ ਦੇ ਕੁਝ ਨਿਯਮ ਹੁੰਦੇ ਹਨ। ਵੱਖ-ਵੱਖ ਤਰ੍ਹਾਂ ਭੋਜਨ ਬਦਲ-ਬਦਲ ਕੇ ਖਾਓ ਇਸ ਦੇ ਕਈ ਫਾਇਦੇ ਹਨ। ਇਸ ਨਾਲ ਭੋਜਨ ‘ਚ ਰੋਚਕਤਾ ਬਣੀ ਰਹਿੰਦੀ ਹੈ। ਭੋਜਨ ਸੁਆਦ ਨਾਲ ਖਾਇਆ ਜਾ ਸਕੇਗਾ। ਵਿਭਿੰਨਤਾ ਬਣੀ ਰਹਿਣ ਨਾਲ ਸਭ ਤੱਤ ਮਿਲਦੇ ਰਹਿਣਗੇ। ਭੋਜਨ ਐਸਾ ਕਰੋ ਕਿ ਸਰੀਰਕ ਵਜ਼ਨ ਦਾ ਸੰਤੁਲਨ ਬਣਿਆ ਰਹੇ, ਨਾ ਦੁਰਬਲਤਾ ਆਵੇ ਤੇ ਨਾ ਹੀ ਮੋਟਾਪਾ। ਦਰਅਸਲ ਇਹਨਾਂ ਦੋਹਾਂ ਹਾਲਤਾਂ ‘ਚ ਸਰੀਰ ਬਿਮਾਰੀ ਦਾ ਘਰ ਬਣ ਜਾਂਦਾ ਹੈ। ਕਾਰਜਕੁਸ਼ਲਤਾ ਪ੍ਰਭਾਵਿਤ ਹੁੰਦੀ ਹੈ ਤੇ ਮਨ ‘ਚ ਨਾਕਾਰਤਮਕ ਵਿਚਾਰ ਪਨਪਣ ਲਗਦੇ ਹਨ। ਜੇ ਮਾੜੀ ਖੁਰਾਕ ਨਾਲ ਦੇਹ ਕਮਜ਼ੋਰ ਹੋ ਗਈ ਹੈ ਤਾਂ ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾ ਦਿਉ। ਜੇ ਮੋਟਾਪਾ ਆ ਗਿਆ ਹੈ ਤਾਂ ਖੁਰਾਕ ਕੁਝ ਹਲਕੀ ਕਰ ਦਿਉ, ਨਾਲ ਹੀ ਸਰੀਰਕ ਮਿਹਨਤ ਸ਼ੁਰੂ ਕਰ ਦਿਉ। ਸੈਰ ਕਰੋ।