Time left : XX : XX
Punjabi Typing Paragraph
ਸਵਾ ਮਹੀਨਾ ਹਸਪਤਾਲ ਰੱਖਣ ਤੇ ਵੀ ਜਦ ਅਸੀਂ ਬਾਬੇ ਨੂੰ ਕੋਈ ਵੀ ਫ਼ਰਕ ਨਾ ਪੈਂਦਾ ਡਿੱਠਾ ਤਾਂ ਅਸੀਂ ਉਸ ਨੂੰ ਆਪਣੇ ਘਰ ਲੈ ਆਏ। ਅੰਦਰ ਦੀਆਂ ਸੱਟਾਂ ਨੇ ਉਸਦਾ ਲੱਕ ਉੱਕਾ ਹੀ ਨਕਾਰਾ ਕਰ ਦਿੱਤਾ ਸੀ। ਛਾਤੀ ਦੀਆਂ ਸੱਟਾਂ ਵੀ ਗੁੱਝੀਆਂ ਸਨ। ਘਰ ਜਾ ਕੇ ਜੈਨਾ ਸਾਡੇ ਨਾਲ ਇਸ ਤਰ੍ਹਾਂ ਹਿਲ ਮਿਲ ਗਈ ਜਿਵੇਂ ਸਾਡੇ ਹੀ ਘਰ ਜੰਮੀ ਪਲੀ ਹੈ। ਉਹ ਸਾਨੂੰ ਡਾਢੀ ਪਿਆਰੀ ਲੱਗਦੀ ਸੀ। ਸਤਵੰਤ ਕੌਰ ਨੂੰ ਤਾਂ ਜਿਵੇਂ ਕੋਈ ਖ਼ਜਾਨਾ ਲੱਭ ਪਿਆ ਸੀ। ਸਾਡੀ ਵੀ ਕਦੇ ਤਿੰਨ੍ਹਾਂ ਵਰ੍ਹਿਆਂ ਦੀ ਇਕ ਕੁੜੀ ਸੀ, ਜੋਂ ਰੱਬ ਨੇ ਸਾਨੂੰ ਦੇ ਕੇ ਫਿਰ ਲੈ ਲਈ ਸੀ। ਸਾਨੂੰ ਇਹੋ ਜਾਪਦਾ ਸੀ ਕਿ ਰੱਬ ਨੇ ਸਾਥੋਂ ਖੋਹੀ ਹੋਈ ਚੀਜ਼ ਫਿਰ ਸਾਨੂੰ ਮੋਰ ਦਿੱਤੀ ਹੈ। ਅਸੀਂ ਇਕ ਪਲ ਵੀ ਜੈਨਾਂ ਨੂੰ ਅੱਖੋਂ ਉਹਲੇ ਨਹੀਂ ਸੀ ਕਰ ਸਕਦੇ। ਮੰਜੇ ਤੇ ਪਿਆ ਬਾਬਾ ਜਦ ਸਾਨੂੰ ਜੈਨਾਂ ਨਾਲ ਪਿਆਰ ਕਰਦਾ ਵੇਖਦਾ ਸੀ ਤਾਂ ਖੁਸੀ ਨਾਲ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਸਨ। ਬਥੇਰੇ ਡਾਕਟਰ ਬਦਲੇ ਪਰ ਬਾਬੇ ਨੂੰ ਫਰਕ ਨਾ ਪਿਆ। ਅਚਾਨਕ ਹੀ ਉਸਦੀ ਛਾਤੀ ਚੋਂ ਲਹੂ ਆਉਣ ਲੱਗ ਪਿਆ ਅਤੇ ਪੈਰੋਂ ਪੈਰੀ ਉਸ ਦੀ ਹਾਲਤ ਖ਼ਰਾਬ ਹੋਣ ਲੱਗੀ। ਅਖੀਰ ਇਕ ਰਾਚ ਉਹ ਜੈਨਾਂ ਦੀ ਬਾਂਹ ਸਤਵੰਤ ਦੇ ਹੱਥ ਫੜਾ ਕੇ ਸ਼ਾਂਤੀ ਤਸੱਲੀ ਅਤੇ ਬੇਫਿਕਰੀ ਨਾਲ ਇਸ ਦੁਨੀਆਂ ਤੋਂ ਵਿਦਾ ਹੋ ਗਿਆ। ਦੂਜੇ ਦਿਨ ਇਕ ਸਿੱਖ ਦੇ ਘਰ ਵਿੱਚੋਂ ਮੁਸਲਮਾਨ ਦਾ ਜ਼ਨਾਜਾ, ਨਿਰੋਲ ਮੁਸਲਮਾਣੀ ਤਰੀਕੇ ਨਾਲ, ਨਿਕਲਦਾ ਵੇਖਕੇ ਸਾਰਾ ਗਲੀ ਮੁਹੱਲਾ ਪਿਆਰ ਦੇ ਅੱਥਰੂ ਵਿਹਾ ਰਿਹਾ ਸੀ। ਉਸੇ ਦਿਨ ਤੋਂ ਮੈਂ ਜੈਨਾਂ ਲਈ ਇਕ ਹਾਫ਼ਜ ਮੌਲਵੀ ਉਸਤਾਦ ਰੱਖ ਦਿੱਤਾ ਜੋ ਦੋਵੇਂ ਵੇਲੇ ਆ ਕੇ ਉਸ ਨੂੰ ਕੁਰਾਨ ਸ਼ਰੀਫ ਪੜ੍ਹਾਂਦਾ ਸੀ। ਹੁਣ ਜੈਨਾਂ ਦੀ ਉਮਰ ਪੰਦਰ੍ਹਾਂ ਵਰ੍ਹਿਆਂ ਦੀ ਹੈ ਤੇ ਸਾਰਾ ਕੁਰਾਨ ਸ਼ਰੀਫ਼ ਇਨ੍ਹਾਂ ਪੰਜਾ ਸਾਲਾਂ ਵਿੱਚ ਉਸ ਨੇ ਹਿਫ਼ਜ਼ ਕਰ ਲਿਆ ਹੈ। ਇੱਕ ਖਾਨਦਾਨੀ ਮੁਸਲਮਾਣ ਨਾਲ ਉਸ ਦੀ ਮੰਗਣੀ ਹੋਹ ਚੁੱਕੀ ਹੈ ਅਜ ਤੋਂ ਚੌਥੇ ਦਿਨ ਸ ਦਾ ਨਿਕਾਹ ਹੋਣ ਵਾਲਾ ਹੈ। ਵਿਆਹ ਭਾਵੇਂ ਮੁਸਲਮਾਣੀ ਸਰ੍ਹਾਂ ਨਾਲ ਹੋਵੇਗਾ, ਪਰ ਜੰਞੇ ਹਿੰਦੂ, ਮੁਸਲਮਾਣ, ਸਿੱਖ ਸਾਰੇ ਹੀ ਆਉਣਗੇ। ਜੈਨਾਂ ਦਾ ਦਾਜ ਬਣਾਉਣ ਵਿੱਚ ਅਸਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਇਹ ਕੁਰਾਨ ਸ਼ਰੀਫ ਜੈਨਾਂ ਨੂੰ ਬਹੁਤ ਪਿਆਰਾ ਹੈ। ਇਹੋ ਉਸਦਾ ਪਿਉ ਪੜ੍ਹਿਆ ਕਰਰਦਾ ਸੀ ਤੇ ਇਸੇ ਤੋਂ ਹੀ ਜੈਨਾਂ ਨੇ ਤਾਲੀਮ ਹਾਸਿਲ ਕੀਤੀ ਹੈ। ਇਸੇ ਕਰਕੇ ਮੈਂ ਇਸਦੀ ਵਧੀਆ ਜਿਲਦ ਬਣਵਾ ਕੇ ਉਸ ਦੇ ਦਾਜ ਵਿੱਚ ਦੇਣਾ ਚਾਹੁੰਦਾ ਹਾਂ। ਖੈਰ ਦੀਨ ਦਫ਼ਤਰੀ ਅਤੇ ਉਸ ਦੇ ਕਾਰੀਗਰਾਂ ਨੇ ਮਾਨੋ ਪੱਥਰ ਦੇ ਬੁੱਤ ਬਣ ਕੇ ਸਾਰੀ ਵਾਰਤਾ ਸੁਣੀ। ਓਹਨਾਂ ਅਦਬ ਨਾਲ ਸਿਰ ਨਿਵਾਇਆਂ ਤੇ ਅੱਖਾਂ ਪੂੰਝੀਆਂ। ਕਿਸੇ ਕਿਸੇ ਨੇ ਇੱਕ ਦੋ ਹਉਕੇ ਵੀ ਭਰੇ ਤੇ ਫਿਰ ਆਪਣੇ ਕੰਮ ਲੱਗ ਪਏ। ਜਿਲਦ, ਵੇਲੇ ਸਿਰ ਬੰਨ੍ਹ ਦੇਣ ਦੀ ਪੱਕੀ ਕਰਕੇ ਰੁਮਾਲਾਂ ਨੂੰ ਲਪੇਟ ਕੇ ਖੀਸੇ ਵਿੱਚ ਪਾਂਦਾ ਹੋਇਆ ਕਰਮ ਸਿੰਘ ਆਪਣੇ ਰਾਹ ਪਿਆ।