MSN - Typing
Time left : XX : XX
Punjabi Typing Paragraph
ਜਦ ਚੁਲ੍ਹਾ ਵੀ ਖਾਲੀ ਹੋ ਗਿਆ ਤੇ ਇਸ ਬਾਬੇ ਪਾਸ ਹੋਰ ਕਈ ਹਥਿਆਰ ਨਾ ਰਿਹਾ ਤਾਂ ਉਹ ਸਾਰੇ ਹੱਟੀ ਤੇ ਚੜ੍ਹੇ ਤੇ ‘ਤੇ ਕਾਫ਼ਰ ਕਾਫ਼ਰ’ ਕਹਿ ਕੇ ਇਸ ਵਿਚਾਰੇ ਨੂੰ ਹੱਥੋਂ ਹੱਥ ਲੈ ਲਿਆਜ- ਮਾਰ ਮਾਰ ਕੇ ਗ਼ਰੀਬ ਨੂੰ ਫੇਹ ਸੁੱਟਿਆ। “ਫਿਰ ਉਹ ਗੁੰਡੇ ਮੇਰੇ ਵੱਲ ਵਧੇ, ਪਰ ਮੈਂ ਅੰਦਰੋਂ ਕੁੰਡਾ ਮਾਰ ਲਿਆ ਸੀ। ਉਹਨਾਂ ਨੂੰ ਬੂਹਾ ਭੰਨਣ ਵਿੱਚ ਚੋਖਾ ਚਿਰ ਲੱਗ ਗਿਆ। ਇਸ ਵੇਲੇ ਪੁਲਿਸ ਗਈ ਦਾ ਰੌਲਾ ਪੈ ਗਿਆ ਤੇ ਸਾਰੇ ਜਿਧਰ ਮੂੰਹ ਆਇਆ ਨਸ ਗਏ। ਬਾਬਾ ਲਹੂ ਲੂਹਾਣ ਹੋਇਆ ਪਿਆ ਸੀ। ਸੇਵਾ ਸੰਮਤੀ ਵਾਲਿਆ ਉਸਨੂੰ ਸਟ੍ਰੇਚਰ ਤੇ ਪਾ ਲਿਆ। ਮੈਂ ਵੀ ਆਪਣਾ ਟਰੰਕ ਚੱਕ ਕੇ ਬਾਬੇ ਦੇ ਨਾਲ ਹੀ ਇੱਥੇ ਹਸਪਤਾਲ ਗਈ। ਦਿਹਾੜੀ ਵਿੱਚ ਕਈ ਵਾਰੀ ਸੇਵਾ ਸੰਮਤੀ ਵਾਲੇ ਤੁਹਾਨੂੰ ਘਰੋਂ ਅਤੇ ਹੱਟੀਓ ਲੱਭਣ ਗਏ ਪਰ ਤੁਹਾਡਾ ਕੁਝ ਪਤਾ ਨਾ ਲੱਗਾ।” ਥੋੜਾ ਚਿਰ ਠਹਿਰ ਕੇ ਕਰਮ ਸਿੰਘ ਦਫ਼ਤਰੀ ਨੂੰ ਫਿਰ ਸੁਣਾਨ ਲੱਗਾ। “ਸਤਵੰਤ ਕੌਰ ਦੀਆਂ ਗੱਲਾਂ ਸੁਣ ਕੇ ਮੇਰੇ ਲੂੰਅ ਕੰਡੇ ਖੜੇ ਹੋ ਗਏ। ਮੈਂ ਬੇਹੋਸ਼ ਪਏ ਬਾਬੇ ਦੇ ਪੈਰਾਂ ‘ਤੇ ਸ਼ਰਧਾ ਨਾਲ ਕਈ ਵਾਰ ਮੱਥਾ ਟੇਕਿਆ।” ਦੂਜੇ ਦਿਨ ਸਵੇਰ ਵੇਲੇ ਬਾਬੇ ਨੂੰ ਹੋਸ਼ ਆਈ। ਉਸ ਦੇ ਮੂਹੋਂ ਪਹਿਲਾ ਵਾਕ ਨਿਕਲਿਆ- “ਜੈਨਾ! ਪੁੱਤ ਤੂੰ ਕਿੱਥੇ ਐਂ?” “ਥੋੜ੍ਹੇ ਚਿਰ ਪਿੱਛੋਂ ਉਸ ਦੀ ਹੋਸ਼ ਚੰਗੀ ਤਰ੍ਹਾਂ ਫਿਰ ਪਈ ਤੇ ਆਪਣੇ ਆਪ ਹੀ ਉਸ ਨੂੰ ਸਾਰੀ ਗੱਲਲ ਦੀ ਚੰਗੀ ਤਰ੍ਹਾਂ ਸਮਝ ਗਈ। ਅਸੀਂ ਦੋਵੇਂ ਉਸਦੇ ਪੈਰ੍ਹਾਂ ਤੇ ਸਿਰ ਰੱਖ ਕੇ ਉਸ ਦਾ ਧੰਨਵਾਦ ਕਰਨ ਲੱਗ ਪਏ। ਬਾਬਾ ਪਿਆਰ ਨਾਲ ਸਾਨੂੰ ਇਸ ਕੰਮੋਂ ਜੋ ਰੋਕਦਾ ਹੋਇਆ ਬੋਲਿਆ- “ਸਰਦਾਰ ਜੀ! ਮੈਂ ਤੁਹਾਡੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ। ਜਹੀ ਮੇਰੀ ਜੈਨਾ ਬੱਚੀ ਤਹੀ ਇਹ। ਪਰ ਸਰਦਾਰ ਜੀ! ਅੱਲਾ ਦੇ ਵਾਸਤੇ ਉਸ ਨੂੰ ਏਥੇ ਲੈ ਆਓ, ਇਕੱਲੀ ਮਰ ਜਾਏਗੀ। ਜੇ ਵਿਚਾਰੀ ਦੀ ਮਾਂ ਜਿਊਂਦੀ ਹੁੰਦੀ ਤਾਂ ਵੀ ਮੇਰੇ ਪਿੱਛੋਂ ਰੁਲ ਖੁਲ ਕੇ ਪਾਲੂ ਹੁਣ ਕੌਣ ਉਸਨੂੰ...।” ਕਹਿੰਦਾ ਕਹਿੰਦਾ ਬੁੱਢਾ ਰੋਣ ਲੱਗ ਪਿਆ। ਉਸ ਦੇ ਦੱਸੇ ਪਤੇ ਜਾ ਕੇ ਅਸੀਂ ਜੈਨਾਂ ਨੂੰ ਲੈ ਆਏ। ਜੈਨਾਂ ਉਸ ਵੇਲੇ ਦਸਾਂ ਕੁ ਵਰ੍ਹਿਆਂ ਦੀ ਸੀ, ਡਾਢੀ ਭੋਲੀ ਭਾਲੀ, ਭਾਵੇਂ ਰੋ-ਰੋ ਕੇ ਉਹ ਬੇਹਾਲ ਹੋਈ ਹੋਈ ਸੀ, ਪਰ ਪਿਉ ਦੇ ਗਲ ਲੱਗ ਕੇ ਉਸਦਾ ਦੁੱਖ ਅੱਧਾ ਹੋ ਗਿਆ। ਇਹ ਲਾਈਨਾਂ ਸੁਨੇਹਰੀ ਜਿਲਦ ਕਹਾਣੀ ਵਿੱਚੋਂ ਲਈਆਂ ਗਈਆਂ ਹਨ। ਇਸ ਪੈਰ੍ਹਾ ਗ੍ਰਾਫ ਵਿੱਚ ਬਿੰਦੀ ਵੱਖ ਪੈਣੀ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat