MSN - Typing
Time left : XX : XX
Punjabi Typing Paragraph
ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੋਇਆ ਮੈਂ ਹਸਪਤਾਲ ਪਹੁੰਚਿਆਂ। ਉੱਥੇ ਜਾ ਕੇ ਮੈਂ ਜੋ ਕੁਝ ਡਿੱਠਾ ਉਸ ਨੇ ਮੈਨੂੰ ਹੋਰ ਵੀ ਹੈਰਾਨੀ ਵਿੱਚ ਪਾ ਦਿੱਤਾ। ਇਕ ਬੁੱਢਾ ਮੁਸਲਮਾਨ ਸਿਰ ਤੋਂ ਪੈਰਾਂ ਤੱਕ ਪੱਟੀਆਂ ਨਾਲ ਤੇ ਸਤਵੰਤ ਕੌਰ ਉਸ ਦੇ ਪਾਸ ਬੈਠੀ ਅੱਥਰੂ ਵਹਾਂਦੀ ਹੋਈ, ਉਸ ਦੇ ਮੂੰਹ ਵਿੱਚ ਦੁੱਧ ਪਾਣ ਦਾ ਯਤਨ ਕਰ ਰਹੀ ਸੀ। ਮੈਨੂੰ ਦੇਖਦਿਆਂ ਹੀ ਉਹ ਡਡਿਆ ਕੇ ਮੇਰੇ ਗਲ ਲਗ ਗਈ। ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਮੈਂ ਉਸ ਨੂੰ ਪਿਆਰ ਦਿਲਾਸਾ ਦਿੱਤਾ। ਮੇਰਾ ਭਾਵ ਸਮਝ ਕੇ ਉਹ ਬੋਲੀ- “ਜੇ ਇਹ ਨਾ ਹੁੰਦੇ ਤਾਂ...! ਇਸ ਦੇ ਅੱਗੋਂ ਉਹ ਨਾ ਬੋਲ ਸਕੀ। ਅੰਤ ਉਸ ਨੇ ਵੇਰਵੇ ਨਾਲ ਬੈਠ ਕੇ ਸਾਰੀ ਹੱਡ ਬੀਤੀ ਮੈਨੂੰ ਸੁਣਾਈ। ਉਸ ਨੇ ਦੱਸਿਆ- “ਫ਼ਸਾਦ ਦੀ ਖ਼ਬਰ ਸੁਣਦਿਆਂ ਹੀ ਸਾਰਾ ਗਹਿਣਾ ਗੱਟਾ ਤੇ ਨਕਦੀ ਇਕ ਨਿੱਕੇ ਟਰੰਕ ਵਿੱਚ ਪਾ ਕੇ ਤੇ ਕੱਛੇ ਮਾਰ ਕੇ ਮੈਂ ਮਾਸੀ ਦੇ ਘਰ ਵਲ ਟੁਰ ਪਈ। ਰਸਤੇ ਵਿੱਚ ਗੁੰਡਿਆਂ ਦਾ ਇੱਕ ਟੋਲਾ ਮੈਂ ਆਪਣੇ ਵੱਲ ਆਉਂਦਾ ਡਿੱਠਾ। ਉਹਨਾਂ ਤੋਂ ਬਚਣ ਲਈ ਮੈਂ ਘਾਬਰ ਕੇ ਇਧਰ ਉਧਰ ਤੱਕਣ ਲੱਗੀ। ਜਦ ਮੈਨੂੰ ਨੱਠਣ ਦਾ ਕੋਈ ਰਾਹ ਨਾ ਲੱਭਾ ਤਾਂ ਮੈਂ ਨੱਠ ਕੇ ਇਸ ਬੁੱਢੇ ਹਲਵਾਈ ਦੀ ਹੱਟੀ ਵਿੱਚ ਜਾ ਖਲੋਤੀ। ਪਰ ਮੇਰੇ ਪਿੱਛੇ ਹੀ ਗੁੰਡਿਆਂ ਦੀ ਧਾੜ ਪੁੱਜੀ। ਮੇਰਾ ਟਰੰਕ ਵੇਖੇ ਉਹ ਸਮਝ ਗਏ ਸਨ ਕਿ ਇਸ ਵਿੱਚ ਚੋਖਾ ਮਾਲ ਹੈ। ਇਸ ਬਾਬੇ ਦਾ ਰਬ ਦੋਨਾਂ ਜਹਾਨਾਂ ਵਿੱਚ ਭਲਾ ਕਰੇ। ਇਸ ਨੇ ਮੈਨੂੰ ਪਿਛਲੇ ਅੰਦਰ ਵਾੜ ਦਿੱਤਾ ਅਤੇ ਆਪ ਹੱਟੀ ਵਿਚ ਡਟ ਕੇ ਗੁੰਡਿਆਂ ਦੇ ਟਾਕਰੇ ਲਈ ਖਲੋ ਗਿਆ। ਇਸ ਨੇ ਉਹਨਾਂ ਲੋਕਾਂ ਨੂੰ ਬਥੇਰਾ ਸਮਝਾਇਆ, ਪਰ ਉਹਨਾਂ ਦਾ ਇਹੋ ਕਹਿਣਾ ਸੀ ਕਿ ਟਰੰਕ ਸਾਡੇ ਹਵਾਲੇ ਕਰ ਦੇ ਤਾਂ ਅਸੀਂ ਚਲੇ ਜਾਂਦੇ ਹਾਂ। ਅੰਤ ਜਦ ਉਹ ਨਾ ਟਲੇ ਤਾਂ ਕੜਦੇ ਦੁੱਧ ਦੇ ਪਿਆਲੇ ਉਹਨਾਂ ਉਤੇ ਭਰ ਭਰ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਉਹ ਇਕ ਵਾਰੀ ਤਾਂ ਨੱਸ ਗਏ ਪਰ ਜਦ ਉਹਨਾਂ ਵੇਖਿਆ ਕਿ ਦੁਧ ਦੀ ਕੜਾਹੀ ਖਾਲੀ ਹੋ ਗਈ ਹੈ, ਉਹ ਫਿਰ ਮੁੜ ਆਏ। ਦੂਜੀ ਵੇਰਾਂ ਉਸਨੇ ਚੱਲੇ ਵਿਚੋਂ ਅੱਗ ਅਤੇ ਤੱਤੀ ਫੂਸਲ ਕੱਢ ਕੱਢ ਕੇ ਉਹਨਾਂ ਉਤੇ ਵਰਾਣੀ ਸ਼ੁਰੂ ਕਰ ਦਿੱਤਾ। ਕਈਆਂ ਦੇ ਮੂੰਹ ਸਿਰ ਅਤੇ ਕੱਪੜੇ ਝੁਲਸ ਗਏ, ਪਰ ਇਸ ਨਾਲ ਉਹਨਾਂ ਦਾ ਜੋਸ਼ ਹੋਰ ਵੀ ਵੱਧ ਗਿਆ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat