MSN - Typing
Time left : XX : XX
Punjabi Typing Paragraph
ਪਿਛਲੀ ਸਦੀ ਦੇ ਅੰਤਲੇ ਦਹਾਕੇ ਵਿੱਚ ਕਿਸਾਨ ਵੱਲੋਂ ਖ਼ੁਦਕੁਸ਼ੀਆਂ ਦੀਆਂ ਟਾਂਵੀਆਂ ਟਾਂਵਈਆਂ ਖ਼ਬਰਾਂ ਆਉਣ ਲੱਗੀਆਂ। ਇਨ੍ਹਾਂ ਤੋਂ ਪਹਿਲਾਂ ਇਨਕਾਰ ਕੀਤਾ ਗਿਆ ਸੀ ਅਤੇ ਫਿਰ ਇਨ੍ਹਾਂ ਨੂੰ ਵਿਅਕਤੀਗਤ ਕਮਜ਼ੋਰੀ ਜਾਂ ਸਮੱਸਿਆ ਸਮਝਿਆ ਗਿਆ ਸੀ। ਫਿਰ ਹੌਲੀ-ਹੌਲੀ ਬੁੱਧੀਜੀਵੀਆਂ ਅਤੇ ਸਰਕਾਰਾਂ ਨੇ ਮੰਨ ਲਿਆ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ ਦੇ ਖੇਤੀਬਾੜੀ ਅਰਥਚਾਰੇ ਦੇ ਕਮਜ਼ੋਰ ਪੈ ਜਾਣ ਦੀ ਅਲਾਮਤ ਹਨ। ਕਿਸਾਨਾਂ ਅਨੁਸਾਰ ਖੇਤੀ ਉਤਪਾਦਨ ਦੇ ਖਰਚੇ ਵਧ ਗਏ, ਪਰ ਉਸ ਅਨੁਪਾਤ ਵਿੱਚ ਭਾਅ ਨਹੀਂ ਵਧੇ, ਫਲਸਰੂਪ ਕਿਸਾਨਾਂ ਸਿਰ ਕਰਜ਼ੇ ਵਧ ਗਏ, ਜੋ ਉਹ ਮੋੜਨ ਤੋਂ ਅਸਮਰੱਥ ਹੋਣ ਦੇ ਸਿੱਟੇ ਵਜੋਂ ਨਮੋਸ਼ੀ ਕਾਰਨ ਖ਼ੁਦਕੁਸ਼ੀ ਕਰ ਰਹੇ ਹਨ। ਦੂਜੇ ਪਾਸੇ ਸਰਕਾਰਾਂ ਅਤੇ ਸਰਕਾਰ ਪੱਖੀ ਬੁੱਧੀਜੀਵਾਂ ਨੇ ਕਿਸਾਨਾਂ ਨੂੰ ਗ਼ੈਰ ਉਤਪਾਦਕ ਖ਼ਰਚੇ ਘਟਾਉਣ ਦੀ ਸਲਾਹ ਦਿੱਤੀ ਅਤੇ ਸੰਜਮ ਵਰਤਣ ਲਈ ਆਖਿਆ, ਪਰ ਅੰਸ਼ਕ ਤੌਰ ‘ਤੇ ਮੰਨ ਲਿਆ ਕਿ ਕਿਸਾਨੀ ਸੰਕਟ ਵਿੱਚ ਹੈ। ਪਾਰਟੀਆਂ ਨੇ ਆਪਣੀਆਂ ਰਾਜਸੀ ਗਿਣਤੀਆਂ-ਮਿਣਤੀਆਂ ਅਧੀਨ ਕਰਜ਼ਾ ਮੁਆਫੀ ਅਤੇ ਭਾਅ ਵਧਾਉਣ ਦੇ ਵਾਅਦੇ ਕੀਤੇ, ਜਿਹੜੇ ਵਾਅਦੇ ਵਫ਼ਾ ਨਹੀਂ ਹੋਏ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ। ਕਈ ਸਰਵਿਆਂ ਬਾਅਦ ਪਤਾ ਚੱਲਿਆ ਕਿ ਕੇਵਲ ਕਿਸਾਨ ਹੀ ਨਹੀਂ, ਸਗੋਂ ਖੇਤ ਮਜ਼ਦੂਰ ਵੀ ਵੱਡੀ ਪੱਧਰ ‘ਤੇ ਖ਼ੁਦਕੁਸ਼ੀਆਂ ਕਰ ਰਹੇ ਹਨ। ਅੱਜ ਸੀਰੀ ਪ੍ਰਬੰਧ ਖ਼ਤਮ ਚੁੱਕਿਆ ਅਤੇ ਖੇਤ ਮਜ਼ਦੂਰ ਦਿਹਾੜੀ ਜਾਂਦੇ ਹਨ, ਪਰ ਜਦੋਂ ਖੇਤ ਮਾਲਕਾਂ ਕੋਲ ਹੀ ਪੈਸਾ ਨਹੀਂ ਤਾਂ ਮਜ਼ਦੂਰਾਂ ਕੋਲ ਵੀ ਕਿੱਥੇ ਹੋਣਾ ਸੀ। ਪਹਿਲਾਂ-ਪਹਿਲ ਕੁਝ ਲੋਕਾਂ ਨੇ ਭੁਲੇਖਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਦੇਖੋ ਕਿਸਾਨ ਜ਼ਮੀਨਾਂ ਦਾ ਮਾਲਕ ਹੋ ਕੇ ਵੀ ਮਰ ਰਿਹਾ ਹੈ, ਜਦੋਂ ਕਿ ਖੇਤ ਮਜ਼ਦੂਰ ਬੇਜ਼ਮੀਨਾ ਹੋ ਕੇ ਵੀ ਮਿਹਨਤ ਕਰਕੇ ਜੀਅ ਰਿਹਾ ਹੈ। ਇਹ ਜੱਟ ਤੇ ਸੀਰੀ, ਦਲਿਤ ਅਤੇ ਗੈਰ ਦਲਿਤ ਵਿਚਕਾਰ ਭਰਾਮਾਰੂ ਪਾੜਾ ਪਾਉਣ ਦੀ ਸੋਚ ਸੀ, ਪਰ ਜਲਦੀ ਹੀ ਪਤਾ ਲੱਗ ਗਿਆ ਕਿ ਖੇਤ ਮਜ਼ਦੂਰ ਵੀ ਖ਼ੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਬਾਦ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆ ਕਿ ਛੋਟੇ ਦਸਤਕਾਰ, ਦੁਕਾਨਦਾਰ ਅਤੇ ਆੜ੍ਹਤੀਏ ਵੀ ਖੁਦਕੁਸ਼ੀਆਂ ਕਰ ਰਹੇ ਹਨ। ਸਿੱਧੀ ਗੱਲ ਕਿ ਆੜ੍ਹਤੀਆਂ ਦੇ ਜਦ ਕਰਜ਼ੇ ਮਰ ਗਏ ਤਾਂ ਆੜ੍ਹਤੀਏ ਵੀ ਮਰਨ ਲੱਗੇ ਹਨ। ਦੁਕਾਨਦਾਰਾਂ ਨੇ ਚੰਗਾ ਮੁਨਾਫ਼ਾ ਦੇਣ ਵਾਲੀ ਗਾਹਕੀ ਘਟਣ ਦੀ ਗੱਲ ਕੀਤੀ ਅਤੇ ਕੁਝ ਨੇ ਇਸ ਨੂੰ ਨੋਟਬੰਦੀ ਅਤੇ ਜੀ ਐੱਸ ਟੀ ਨਾਲ ਵੀ ਜੋੜਿਆ। ਪਿਛਲੇ ਕੁਝ ਸਮੇਂ ਤੋਂ ਸਭ ਤੋਂ ਵੱਧ ਸੌਖੇ ਸਮਝੇ ਜਾਂਦੇ ਕਰਮਚਾਰੀ ਵਰਗ ਨੇ ਵੀ ਖੁਦਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਕਿ ਪੁਲਸ ਵਰਗੀ ਅਨੁਸ਼ਾਸਨਬੱਧ ਧਿਰ ਨੇ ਅਜਿਹਾ ਕੁਝ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਕਿਹਾ ਗਿਆ ਕਿ ਅਜੇ ਪੁਲਸ ਮਰਦਾਵੀਂ ਸੋਚ ਤੋਂ ਮੁਕਤ ਨਹੀਂ, ਉਹ ਔਰਤਾਂ ਨੂੰ ਕਿਤੇ ਦਬਾਅ ਕੇ ਰੱਖਦੀ ਹੈ, ਇਸ ਕਾਰਨ ਔਰਤ ਕਾਂਸਟੇਬਲ ਖੁਦਕੁਸ਼ੀ ਕਰਦੀਆਂ ਹਨ, ਪਰ ਜਦੋਂ ਇੱਕ ਡੀ ਐੱਸ ਪੀ ਨੇ ਡਿਊਟੀ ਸਮੇਂ ਝੁੰਜਲਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਤਾਂ ਪਤਾ ਚੱਲਦਾ ਹੈ ਕਿ ਸਮਾਜ ਇੱਕ ਸਮੁੱਚੇ ਸਰੀਰ ਵਰਗਾ ਹੁੰਦਾ ਹੈ, ਇਸ ਦੇ ਵੱਖ-ਵੱਖ ਵਰਗ ਸਰੀਰ ਦੇ ਅੰਗਾ ਵਰਗੇ ਹੁੰਦੇ ਹਨ। ਜੇ ਇੱਕ ਅੰਗ ਵਿੱਚ ਨੁਕਸ ਪੈ ਜਾਵੇ ਤਾਂ ਬਾਕੀ ਅੰਗ ਵੀ ਜਵਾਬ ਦੇ ਜਾਂਦੇ ਹਨ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat