MSN - Typing
Time left : XX : XX
Punjabi Typing Paragraph
ਹਾਂ, ਦੁਨੀਆ ਸਾਹਮਣੇ ਆਪਣੇ ਹਥਿਆਰਾਂ ‘ਚ ਕਟੌਤੀ ਕਰਨ ਦਾ ਜੇ ਇਹ ਐਲਾਨ ਵੀ ਕਰਦੇ ਹਨ ਤਾਂ ਮਾਹਰਾਂ ਦਾ ਖਿਆਲ ਹੈ ਕਿ ਉਸ ਵਿੱਚ ਵੀ ਵਿਖਾਵਾ ਵੱਧ ਤੇ ਅਮਲ ਘੱਟ ਹੁੰਦਾ ਹੈ ਜਾਂ ਇੰਜ ਕਹਿ ਲਵੋ ਕਿ ‘ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ’, ਵਾਲਾ ਮੁਹਾਵਰਾ ਸੱਚ ਸਾਬਿਤ ਹੁੰਦਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਵਿਸ਼ਵ ਦੇ ਇਨ੍ਹਾਂ ਠੇਕੇਦਾਰ ਮੁਲਕਾਂ ਨੇ ਜਿਸ ਤਰ੍ਹਤਾਂ ਦੁਨੀਆਂ ਦੇ ਵੱਖ-ਵੱਖ ਮੁਲਕਾਂ ‘ਤੇ ਜੈਵਿਕ, ਰਸਾਇਣਕ ਜਾਂ ਐਟਮੀ ਹਥਿਆਰ ਰੱਖਣ ਦੇ ਮਨਘੜਤ ਇਲਜ਼ਾਮ ਲਾ ਕੇ ਇੱਕ ਪਾਸੜ ਜੰਗਾਂ ਛੇੜ ਕੇ ਜਾਨੀ ਤੇ ਮਾਲੀ ਤਬਾਹੀ ਮਚਾਈ ਹੈ, ਉਸ ਦੀ ਉਦਾਹਰਣ ਨਹੀਂ ਮਿਲਦੀ। ਅਰਥਾਤ ਜਿਸ ਛੋਟੇ ਮੁਲਕ ਦੇ ਹਾਕਮ ਨੇ ਵੀ ਇਹਨਾਂ ਖਿਲਾਫ ਥੋੜ੍ਹਾ ਜਿਹਾ ਬੋਲਣ ਦੀ ਜੁਰਅਤ ਕੀਤੀ, ਉਹਨਾਂ ਦੇ ਚੰਗੇਭਲੇ ਚਲਦੇ ਮੁਲਕਾਂ ‘ਤੇ ਬਿਨਾਂ ਵਜ੍ਹਾ ਬੰਬਾਰੀ ਕਰ ਉਨ੍ਹਾਂ ਦੇ ਤਖਤੇ ਪਲਟਦਿਆਂ। ਆਪਣੀ ਮਰਜ਼ੀ ਦੀਆਂ ਕਠਪੁਤਲੀ ਸਰਕਾਰਾਂ ਬਣਾ ਛੱਡੀਆਂ। ਇਰਾਕ, ਲਿਬਨਾਨ, ਮਿਸਰ, ਸੀਰੀਆ, ਅਫਗਾਨਿਸਤਾਨ ਤੇ ਫਲਸਤੀਨ ਆਦਿ ਜਿਹੇ ਮੁਲਕਾਂ ਦੀਆਂ ਸੱਜਰੀਆਂ ਉਦਾਹਰਣਾਂ ਹਨ, ਜਿਨ੍ਹਾਂ ਨੂੰ ਜੰਗ ਦੇ ਅਖਾੜੇ ਬਣਾ ਜਾਂ ਇੰਜ ਕਹਿ ਲਵੋ ਕਿ ਆਪਣੇ ਬੰਬਾਂ ਨੂੰ ਵਰਤਣ ਦੀ ਤਜਰਬਾ-ਗਾਹ ਬਣਾ ਤਬਾਹ-ਓ-ਬਰਬਾਦ ਕਰ ਕੇ ਰੱਖ ਦਿੱਤਾ। ਇਨ੍ਹਾਂ ਮੁਲਕਾਂ ਦੇ ਅਵਾਮ ਅੱਜ ਵੀ ਬਿਨਾਂ ਵਜ੍ਹਾ ਥੋਪੀਆਂ ਜੰਗਾਂ ਦੇ ਜ਼ਖ਼ਮ ਅਪਣੇ ਪਿੰਡੇ ‘ਤੇ ਹੰਢਾਅ ਰੇਹ ਹਨ ਤੇ ਜੋ ਜਾਨੀ ਤੇ ਮਾਲੀ ਨੁਕਸਾਨ ਇਹਨਾਂ ਮੁਲਕਾਂ ਨੂੰ ਬਰਦਾਸ਼ਤ ਕਰਨਾ ਪਿਆ, ਉਸ ਦੀ ਤਲਾਫੀ ਜਾਂ ਭਰਪਾਈ ਤਾਂ ਸ਼ਾਇਦ ਕਦੀ ਵੀ ਨਹੀਂ ਜੋ ਸਕਦੀ। ਤੇਲ ਭੰਡਾਰਾਂ ‘ਤੇ ਕਬਜ਼ਾ ਕਰਨ ਲਈ ਇਹਨਾਂ ਵਿਸ਼ਵ ਤਾਕਤਾਂ ਨੇ ਕਿੰਨੇ ਦੇਸ਼ਾਂ ਨੂੰ ਤਬਾਹ ਕੀਤਾ ਹੈ, ਉਹ ਸਭ ਭਲੀ-ਭਾਂਤ ਜਾਣਦੇ ਹਨ। ਇਹ ਵੀ ਦੁਖਾਂਤ ਹੈ ਕਿ ਜੋ ਮੁਲਕ ਇਨ੍ਹਾਂ ਨਾਲ ਦੱਬ ਕੇ ਜਾਂ ਡਰ ਕੇ ਗੱਲ ਕਰਦਾ ਹੈ, ਉਸ ਨੂੰ ਇਹ ਹੋਰ ਦਬਾਉਂਦੇ ਹਨ। ਜਿਹੜਾ ਮੁਲਕ ਇਨ੍ਹਾਂ ਦੀਆਂ ਅੱਖਾਂ ‘ਚ ਅੱਖਾ ਪਾ ਗੱਲ ਕਰਦਾ ਹੈ, ਉਸ ਨਾਲ ਅਮਨ ਵਾਰਤਾ ਕਰਨ ਲਈ ਵੀ ਰਸਤੇ ਖੋਲ੍ਹ ਲੈਂਦੇ ਹਨ। ਇੱਕੋ ਮਸਲੇ ‘ਤੇ ਦੂਹਰੇ ਰਵੱਈਏ ਅਪਨਾਉਣ ਵਾਲੇ ਇਹਨਾਂ ਦੇਸਾਂ ਦੀ ਜੇਕਰ ਕਥਨੀ ਤੇ ਕਰਨੀ ਇੱਕ ਹੋਵੇ ਤਾਂ ਯਕੀਨਨ ਇਸ ਦੁਨੀਆਂ ‘ਚ ਵਧੇਰੇ ਅਮਨ-ਓ-ਅਮਾਨ ਵਾਲਾ ਮਾਹੌਲ ਪੈਦਾ ਹੋ ਸਕਦਾ ਹੈ।ਕਹਿੰਦੇ ਹਨ ਕਿ ਸੁਲਝੇ ਹੋਏ ਲੋਕ ਹੀ ਉਲਝਣਾਂ ਪੈਦਾ ਕਰਦੇ ਹਨ, ਭਾਵ ਇਹ ਦੇਸ ਅਪਣੇ ਸੌੜੇ ਹਿੱਤਾਂ ਦਾ ਪੂਰਤੀ ਦਾ ਖਿਆਲ ਤਿਆਗ਼ ਦੇਣ ਤਾਂ ਸਮੁੱਚੀ ਦੁਨੀਆਂ ਦੀਆਂ ਕਾਫ਼ੀ ਸਮੱਸਿਆਵਾਂ ਦਾ ਹੱਲ ਬਹੁਤ ਜਲਦ ਹੋ ਸਕਦਾ ਹੈ। ਉਕਤ ਜੰਗਾਂ ਤੇ ਹਥਿਆਰਾਂ ਦੀ ਧੌਂਸ ਨਾਲ ਦੁਨੀਆਂ ਨੂੰ ਆਪਣੇ ਹੇਠ ਕਰਨ ਵਾਲੇ ਇਨ੍ਹਾਂ ਖੁਦਗ਼ਰਜ਼ ਦੇਸ਼ਾਂ ਦੇ ਸੁਰ ਹੁਣ ਨਰਮ ਪੈਣ ਲੱਗੇ ਹਨ, ਸ਼ਾਇਦ ਅੱਜ ਇਹ ਦੁਨੀਆ ‘ਚ ਅਮਨ ਅਹਿਮੀਅਤ ਤੇ ਕਦਰ-ਓ-ਕੀਮਤ ਨੂੰ ਸਮਝਣ ਲੱਗੇ ਹਨ। ਰਾਹਤ ਇੰਦੌਰੀ ਨੇ ਕਿੰਨਾ ਸੋਹਣਾ ਕਿਹਾ ਹੈ: “ਲਗੇਗੀ ਆਗ ਤੋਂ ਆਏਂਗੇ ਕਈ ਗਰ ਜ਼ਦ ਮੇਂ, ਯਹਾਂ ਪਰ ਅਕੇਲੇ ਹਮਾਰਾ ਮਕਾਨ ਥੋੜ੍ਹੇ ਹੈ।“
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat