MSN - Typing
Time left : XX : XX
Punjabi Typing Paragraph
ਪਿਛਲੇ ਦਿਨੀ ਸੋਸ਼ਲ ਮੀਡੀਆ ਉੱਤੇ ਇੱਕ ਖ਼ਬਰ ਦੀ ਕਾਫ਼ੀ ਚਰਚਾ ਹੋਈ। ਇਸ ਖ਼ਬਰ ਮੁਤਾਬਕ ਵਿਸ਼ਵ ਭਰ ਦੇ ਸਭ ਤੋਂ ਘੱਟ ਤੇ ਸਭ ਤੋਂ ਜ਼ਿਆਦਾ ਭੁੱਖਮਰੀ ਵਾਲੇ ਦੇਸ਼ਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਵਿੱਚ ਸਭ ਤੋਂ ਘੱਟ ਭੁੱਖਮਰੀ ਵਾਲੇ ਦੇਸ਼ ਨੂੰ ਇਕ ਨੰਬਰ ਉੱਤੇ ਰੱਖਿਆ ਗਿਆ। ਇਸ ਸੂਚੀ ਮੁਤਾਬਕ ਭਾਰਤ ਦਾ ਦਰਜਾ 100ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਇਸ ਸਰਵੇਂ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ 2014 ਵਿੱਚ ਭਾਰਤ 55ਵੇਂ, 2015 ਵਿੱਚ 80ਵੇਂ, 2016 ਵਿੱਚ 97ਵੇਂ ਤੇ 2017 ਵਿੱਚ 100ਵੇਂ ਸਥਾਨ ਉੱਤੇ ਪੁੱਜ ਗਿਆ। ਇਸ ਰਿਪੋਰਟ ਨੂੰ ਅੱਗੇ ਤੋਂ ਅੱਗੇ ਤੋਰਨ ਵਾਲਿਆਂ ਨੇ ਮਜ਼ਕੀਆ ਅੰਦਾਜ਼ ਵਿੱਚ ਇਹ ਵੀ ਲਿਖਿਆ ਕਿ ਮੋਦੀ ਨੇ ਸੱਚ ਹੀ ਕਿਹਾ ਸੀ, ‘ਨਾ ਖਾਵਾਂਗਾ ਨਾ ਖਾਣ ਦੇਵਾਂਗਾ।‘ ਇਸ ਰਿਪੋਰਟ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਸਰਵੇ ਕਿਸ ਏਜੰਸੀ ਨੇ ਜਾਂ ਯੂ ਐੱਨ ਦੀ ਕਿਸ ਇਕਾਈ ਨੇ ਕੀਤਾ ਸੀ, ਬਾਰੇ ਨਹੀਂ ਦੱਸਿਆ ਗਿਆ। ਇਸ ਲਈ ਅਸੀਂ ਇਸ ਸਰਵੇ ਰਿਪੋਰਟ ਬਾਰੇ ਅੱਗੇ ਵਧਣ ਦੀ ਥਾਂ ਇੱਕ ਨਵੀਂ ਸਰੇਵ ਰਿਪੋਰਟ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ। ਇਹ ਸਰਵੇ ਇੱਕ ਨਾਮੀ ਸੰਸਥਾ ਥਾਮਸਨ ਰਾਈਟਰਜ਼ ਫਾਊਂਡੇਸ਼ਨ ਨੇ ਕੀਤਾ ਹੈ। ਇਹ ਸਰਵੇ ਸੰਯੁਕਤ ਰਾਸ਼ਟਰ ਨਾਲ ਸੰਬੰਧਤ 193 ਦੇਸ਼ਾਂ ਵਿੱਚ 500 ਮਾਹਰਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਸਰਵੇ ਦਾ ਮਕਸਦ ਇਨ੍ਹਾਂ ਦੇਸ਼ਾਂ ਦੀ ਸੂਚੀ ਤਿਆਰ ਕਰਨਾ ਸੀ, ਜਿੱਥੇ ਔਰਤਾਂ ਵਿਰੁੱਧ ਜਿਨਸੀ ਅਪਰਾਧ, ਉਨ੍ਹਾਂ ਦੀ ਤਸਕਰੀ ਤੇ ਦੇਹ ਵਪਾਰ ਦੇ ਧੰਦੇ ਵਿੱਚ ਧੱਕਣ ਸੰਬੰਧੀ ਹਾਲਾਤ ਸਭ ਤੋਂ ਬਦਤਰ ਹੋਣ। ‘ਦੀ ਵਾਇਰ’ ਦੀ ਰਿਪੋਰਟ ਮੁਤਾਬਕ 26 ਅਗਸਤ ਤੋਂ 4 ਮਈ ਤੱਕ ਕੀਤੇ ਗਏ ਇਸ ਸਰਵੇ ਦੌਰਾਨ ਆਨਲਾਈਨ, ਟੈਲੀਫ਼ੋਨ ਰਾਹੀਂ ਤੇ ਮਿਲਜੁਲ ਕੇ ਗੱਲਬਾਤ ਰਾਹੀਂ ਇਸ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਕੰਮ ਵਿੱਚ ਲੱਗੇ ਮਾਹਰਾਂ ਵਿੱਚ ਯੂਰਪ, ਅਫ਼ਰੀਕਾ, ਅਮਰੀਕਾ ਤੇ ਦੱਖਣ ਪੂਰਬੀ ਏਸ਼ੀਆ ਦੇ ਪੇਸ਼ਾਵਰ ਤੇ ਸਿੱਖਿਆਂ ਸ਼ਾਸਤਰੀ ਤੇ ਸਿਹਤ ਕਰਮਚਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਨਾਲ ਜੁੜੇ ਲੋਕ, ਨੀਤੀ ਘਾੜੇ, ਵਿਕਾਸ ਮਾਹਰ ਤੇ ਸਮਾਜਿਕ ਟਿੱਪਣੀਕਾਰ ਸ਼ਾਮਲ ਆਦਿ ਸਨ। ਇਸ ਸਰਵੇ ਮੁਤਾਬਕ ਭਾਰਤ ਪੂਰੀ ਦੁਨੀਆ ਵਿੱਚ ਔਰਤਾਂ ਲਈ ਸਭ ਤੋਂ ਖ਼ਤਰਨਾਕ ਤੇ ਅਸੁਰੱਖਿਅਤ ਦੇਸ਼ ਹੈ। ਸਰਵੇ ਦੌਰਾਨ ਲੋਕਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਸਿਹਤ, ਆਰਥਿਕ ਹਾਲਤ, ਪੁਰਾਤਨ ਪ੍ਰੰਪਰਾਵਾਂ, ਯੌਨ ਉਤਪੀੜਨ, ਹਿੰਸਾ, ਮਾਨਵ ਤਸਕਰੀ ਦੇ ਮਾਮਲੇ ਵਿੱਚ ਕਿਹੜਾ ਦੇਸ਼ ਸਭ ਤੋਂ ਖ਼ਰਾਬ ਹੈ। ਸਰਵੇ ਵਿੱਚ ਸ਼ਾਮਲ ਲੋਕਾਂ ਨੇ ਭਾਰਤ ਨੂੰ ਮਨੁੱਖੀ ਤਸਕਰੀ, ਯੌਨ ਹਿੰਸਾ, ਸੈਕਸ ਗੁਲਾਮੀ, ਘਰੇਲੂ ਗੁਲਾਮੀ, ਜ਼ਬਰਦਸਤੀ ਵਿਆਹ ਅਤੇ ਭਰੂਣ ਹੱਤਿਆ ਦੇ ਅਧਾਰ ਉੱਤੇ ਔਰਤਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਦੱਸਿਆ। ਇਸ ਸੂਚੀ ਵਿੱਚ ਭਾਰਤ ਨੂੰ ਇੱਕ ਨੰਬਰ ਉੱਤੇ ਰੱਖਿਆ ਗਿਆ ਹੈ। ਅਫ਼ਗਾਨਿਸਤਾਨ ਆਰਥਿਕ ਹਾਲਤਾਂ, ਸਿਹਤ ਸੁਵਿਧਾਵਾਂ ਦੀ ਕਮੀ ਅਤੇ ਯੌਨ ਹਿੰਸਾ ਕਾਰਨ ਦੂਜੇ ਸਥਾਨ ਉੱਤੇ ਹੈ। ਸੀਰੀਆ ਅਤੇ ਸੋਮਾਲੀ ਵਿੱਚ ਲੰਮੇ-ਸਮੇਂ ਤੋਂ ਚੱਲ ਰਹੇ ਯੁੱਧ ਕਾਰਨ ਔਰਤਾਂ ਦੀ ਸਥਿਤੀ ਕਾਫ਼ੀ ਖ਼ਰਾਬ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat