MSN - Typing
Time left : XX : XX
Punjabi Typing Paragraph
ਇਹ ਜੂਨ ਦਾ ਆਖਰੀ ਹਫਤਾ ਹੈ। ਜੁਲਾਈ ਨੂੰ ਆਮ ਕਰ ਕੇ ਮੌਨਸੂਨ ਦਾ ਮਹੀਨਾ ਗਿਣਿਆ ਜਾਂਦਾ ਹੈ। ਕਈ ਵਾਰੀ ਕੁਝ ਦੇਰੀ ਨਾਲ ਜਾਂਦੀ ਤੇ ਅਗਸਤ ਸ਼ੁਰੂ ਹੋ ਜਾਂਦਾ ਹੈ ਤੇ ਕਈ ਵਾਰੀ ਜੁਲਾਈ ਦੇ ਪਹਿਲੇ ਹਫਤੇ ਪੰਜਾਬ ਪਹੁੰਚ ਜਾਣ ਨਾਲ ਸਾਡੇ ਲੋਕ ਕਿਸੇ ਤਿਆਰੀ ਤੋਂ ਬਿਨਾਂ ਅਵਸੇਲੇ ਫਸ ਜਾਇਆ ਕਰਦੇ ਹਨ। ਪਿਛਲੇਰੇ ਸਾਲ ਦਾ ਤਜਰਬਾ ਇਸ ਮਾਮਲੇ ਵਿੱਚ ਸਾਰਿਆਂ ਤੋਂ ਵੱਖਰਾ ਸੀ। ਓਦੋਂ ਮੀਂਹ ਪੈਣ ਲੱਗ ਪਏ ਤਾਂ ਲੋਕ ਕਸੂਤੇ ਫਸ ਗਏ। ਚਾਰ ਦਿਨਾਂ ਮਗਰੋਂ ਮੌਸਮ ਦੇ ਨਾਲ ਸੰਬੰਧਤ ਵਿਭਾਗ ਨੇ ਕਿਹਾ ਕਿ ਮੌਨਸੂਨ ਪੰਜਾਬ ਵਿੱਚ ਗਈ ਹੈ ਤੇ ਕੁਝ ਦਿਨ ਮੀਂਹ ਪੈਂਦੇ ਰਹਿਣਗੇ। ਰਾਤ ਪੈਣ ਤੀਕਰ ਮੀਂਹ ਬੰਦ ਹੋ ਗਿਆ ਤੇ ਜਦੋਂ ਕਈ ਦਿਨ ਸੁੱਕੇ ਲੰਘ ਗਏ ਤਾਂ ਦਿੱਲੀ ਤੋਂ ਮੌਸਮ ਵਿਭਾਗ ਨੇ ਕਿਹਾ ਕਿ ਅੰਦਾਜ਼ੇ ਦੀ ਗਲਤੀ ਲੱਗ ਗਈ ਹੈ, ਇਹ ਮੌਨਸੂਨ ਨਹੀਂ ਸੀ, ਮੌਨਸੂਨ ਦੇ ਅਗੇਤੇ ਛਰ੍ਹਾਟੇ ਸਨ, ਜਿਨ੍ਹਾਂ ਨੂੰ ਪ੍ਰੀ-ਮੌਨਸੂਨ ਕਹਿੰਦੇ ਹਨ। ਕੁਝ ਦਿਨ ਪਿੱਛੋਂ ਜਦੋਂ ਫਿਰ ਮੀਂਹ ਪੈਣ ਲੱਗਾ ਤਾਂ ਮੌਸਮ ਵਿਭਾਗ ਕਈ ਦਿਨ ਅਗਲਾ ਬਿਆਨ ਦੇਣ ਤੋਂ ਝਿਜਕਦਾ ਰਿਹਾ ਸੀ। ਸਿਰਫ ਪੰਜਾਬ ਨਾਲ ਏਦਾਂ ਨਹੀਂ ਹੁੰਦੀ, ਹੋਰਨਾਂ ਥਾਵਾਂ ਉੱਤੇ ਵੀ ਏਦਾਂ ਵਾਪਰ ਜਾਂਦਾ ਹੈ। ਇਸ ਵਾਰੀ ਮੁੰਬਈ ਵਿੱਚ ਜਿਹੜਾ ਕਹਿਰ ਵਰਤਿਆ ਪਿਆ ਹੈ, ਓਥੇ ਵੀ ਇਹੋ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੌਨਸੂਨ ਬਾਰੇ ਭਵਿੱਖਬਾਣੀ ਅਸਲ ਵਿੱਚ ਹੋਰ ਸੀ ਵਾਪਰਿਆ ਹੋਰ ਹੈ। ਪਿਛਲੇ ਹਫਤੇ ਕਿਹਾ ਗਿਆ ਸੀ ਕਿ ਮੌਨਸੂਨ ਅਗੇਤੀ ਗਈ ਹੈ। ਫਿਰ ਕਿਹਾ ਜਾਣ ਲੱਗ ਪਿਆ ਕਿ ਮੌਨਸੂਨ ਰਸਤਾ ਬਦਲ ਗਈ ਹੈ। ਜਦੋਂ ਮੁੰਬਈ ਵਿੱਚ ਮੀਂਹ ਪੈਣ ਲੱਗ ਪਏ ਤਾਂ ਇਹ ਕਿਹਾ ਜਾਣ ਲੱਗਾ ਕਿ ਮੌਨਸੂਨ ਇੱਕ ਦਮ ਦੋਬਾਰਾ ਸਰਗਰਮ ਹੋ ਗਈ ਹੈ। ਇਹ ਕੁਦਰਤੀ ਵਰਤਾਰਾ ਹੈ। ਕਦੇ ਵੀ ਕੋਈ ਮੋੜ ਕੱਟਣ ਲਈ ਉਸ ਨੇ ਕਿਸੇ ਸਰਕਾਰ ਜਾਂ ਮੌਸਮ ਵਿਭਾਗ ਤੋਂ ਇਸ ਦੀ ਪ੍ਰਵਾਨਗੀ ਲੈਣ ਲਈ ਅਰਜ਼ੀ ਨਹੀਂ ਦੇਣ ਜਾਣ ਹੁੰਦਾ। ਮੁੰਬਈ ਦਾ ਹਾਲ ਇਸ ਵੇਲੇ ਏਨਾ ਮੰਦਾ ਹੋਇਆ ਪਿਆ ਹੈ ਕਿ ਲੋਕ ਬੁਰੀ ਤਰ੍ਹਾਂ ਫਸੇ ਹੋਏ ਮਹਿਸੂਸ ਕਰਦੇ ਹਨ, ਜ਼ਰੂਰੀ ਸੇਵਾਵਾਂ ਠੱਪ ਹੋਣ ਦੀ ਦੁਹਾਈ ਮੀਡੀਆ ਦੇ ਸਾਰੇ ਚੈਨਲ ਪਾ ਰਹੇ ਹਨ ਤੇ ਸਰਕਾਰ ਸਫਾਈਆਂ ਦੇ ਰਹੀ ਹੈ। ਜੋ ਕੁਝ ਇਸ ਵਕਤ ਮੁੰਬਈ ਵਿੱਚ ਵਾਪਰ ਰਿਹਾ ਹੈ, ਇਹ ਕੱਲ੍ਹ-ਕਲੋਤਰ ਨੂੰ ਪੰਜਾਬ ਵਿੱਚ ਵੀ ਵਰਤ ਸਕਦਾ ਹੈ ਤੇ ਇਸ ਤੋਂ ਵੀ ਮਾੜੀ ਹਾਲਤ ਸਾਹਮਣੇ ਸਕਦੀ ਹੈ। ਸਾਡੇ ਪੰਜਾਬ ਵਿੱਚ ਅਸੀਂ ਲੋਕ ਉਂਜ ਵੀ ‘ਬੂਹੇ ਖਲੋਤੀ ਜੰਞ’ ਵੇਖ ਕੇ ਕੁੜੀ ਦੇ ਕੰਨ ਵਿੰਨ੍ਹਣ ਦੇ ਆਦੀ ਹਾਂ। ਹਰ ਕੰਮ ਐਨ ਖੜੇ ਪੈਰ ਕਰਨ ਦੀ ਪੁਰਾਣੀ ਮਰਜ਼ ਹੀ ਖਹਿੜਾ ਨਹੀਂ ਛੱਡਦੀ ਤਾਂ ਬਾਕੀ ਕੰਮ ਇਸ ਲਈ ਨਹੀਂ ਕੀਤੇ ਜਾਂਦੇ ਕਿ ਅਜੇ ਕੁਝ ਨਹੀਂ ਹੋਣ ਵਾਲਾ। ਕਈ ਵਾਰੀ ਪੰਜਾਬ ਦੇ ਲੋਕ ਸਰਕਾਰੀ ਵਿਭਾਗਾਂ ਦੀ ਇਸ ਆਦਤ ਦਾ ਖਮਿਆਜ਼ਾ ਭੁਗਤ ਚੁੱਕੇ ਹਨ। ਇਸ ਵਾਰੀ ਫਿਰ ਲੋਕਾਂ ਵਿੱਚੋਂ ਜੋ ਕੁਝ ਸੁਣਨ ਨੂੰ ਮਿਲ ਰਿਹਾ ਹੈ, ਉਸ ਤੋਂ ਇਹ ਅੰਦਾਜ਼ੇ ਅਗੇਤੇ ਲਾਏ ਜਾਣ ਲੱਗ ਪਏ ਹਨ ਕਿ ਜਦੋਂ ਬਰਸਾਤ ਦੀ ਛਹਿਬਰ ਸ਼ੁਰੂ ਹੋਵੇਗੀ, ਸਾਡੇ ਗੰਦੇ ਨਾਲੇ ਉਸ ਦਾ ਪਾਣੀ ਝੱਲ ਸਕਣ ਦੀ ਸਥਿਤੀ ਵਿੱਚ ਸ਼ਾਇਦ ਪੂਰੇ ਨਹੀਂ ਉੱਤਰ ਸਕਣਗੇ। ਵੱਖ-ਵੱਖ ਸ਼ਹਿਰਾਂ ਦੇ ਨਾਲ ਹੀ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚੋਂ ਵੀ ਇਹੋ ਰਿਪੋਰਟਾਂ ਰਹੀਆਂ ਹਨ ਕਿ ਜਿੱਥੇ ਕਿਤੇ ਸਰਕਾਰੀ ਵਿਭਾਗਾਂ ਨੂੰ ਬਰਸਾਤ ਤੋਂ ਪਹਿਲਾਂ ਦੀਆਂ ਪੇਸ਼ਬੰਦੀਆਂ ਕਰਨ ਦੇ ਲਈ ਭੇਜਿਆ ਗਿਆ ਹੈ, ਬਹੁਤਾ ਕਰ ਕੇ ਲੀਪਾਪੋਚੀ ਕਰ ਕੇ ਡੰਗ ਟਪਾਇਆ ਗਿਆ ਹੈ। ਜਿਹੜੀਆਂ ਵੇਈਆਂ, ਚੋਆਂ ਤੇ ਰੋਹੀਆਂ ਵਿੱਚ ਨਾਜਾਇਜ਼ ਕਬਜ਼ੇ ਕਰਨ ਦੇ ਬਾਅਦ ਕੁਦਰਤੀ ਵਿਹਣ ਦੇ ਲਈ ਰਾਹ ਹੀ ਨਹੀਂ ਛੱਡਿਆ ਗਿਆ, ਉਨ੍ਹਾਂ ਵਿੱਚੋਂ ਪਾਣੀ ਨਹੀਂ ਲੰਘ ਸਕਣਾ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat