MSN - Typing
Time left : XX : XX
Punjabi Typing Paragraph
ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਬੰਧੀ ਕਥਾਵਾਂ ਨੂੰ ‘ਜਨਮ ਸਾਖੀ’ ਦਾ ਨਾਂ ਦਿੱਤਾ ਗਿਆ ਹੈ। ‘ਜਨਮ ਸਾਖੀ’ ਸ਼ਬਦ ਦਾ ਅਰਥ ਹੈ ਜਨਮ ਜਾਂ ਜੀਵਨ ਸਬੰਧੀ ਗਵਾਹੀ ਦੇਣ ਵਾਲਾ ਗ੍ਰੰਥ। ਇਸ ਨੂੰ ‘ਗੋਸਟ’ ਵੀ ਕਿਹਾ ਜਾਂਦਾ ਹੈ। ਚਾਰ ਪ੍ਰਮੁੱਖ ਜਨਮ ਸਾਖੀਆਂ ਹਨ :- 1. ਪੁਰਾਤਨ ਜਨਮ ਸਾਖੀ ਇਹ ਜਨਮ ਸਾਖੀ ਵਲਾਇਤ ਵਾਲੀ ਜਨਮ ਸਾਖੀ ਅਤੇ ਹਾਫਿਜ਼ਬਾਦ ਵਾਲੀ ਜਨਮ ਸਾਖੀ ‘ਤੇ ਆਧਾਰਿਤ ਹੈ ਅਤੇ ਸਭ ਤੋਂ ਪੁਰਾਣੀ ਸਮਝੀ ਜਾਂਦੀ ਹੈ। ਇਸ ਦਾ ਸੰਪਾਦਨ ਭਾਈ ਵੀਰ ਸਿੰਘ ਨੇ 1926 ਈ. ਵਿੱਚ ਕੀਤਾ ਸੀ। ਇਸ ਦੀ ਰਚਨਾ 17ਵੀਂ ਸਦੀ ਦੇ ਪਹਿਲੇ ਅੱਧ ਭਾਗ ਵਿਚ ਹੋਈ ਸੀ। 2. ਮੇਹਰਬਾਨ ਦੀ ਜਨਮ ਸਾਖੀ ਇਸ ਦੀ ਰਚਨਾ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀਆ ਦੇ ਪੁੱਤਰ ਮੇਹਰਬਾਨ ਨੇ ਕੀਤੀ। 3. ਭਾਈ ਬਾਲੇ ਦੀ ਜਨਮ ਸਾਖੀ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਵਿੱਚ ਇਨ੍ਹਾਂ ਨਾਲ ਜਾਣ ਵਾਲੇ ਇਕ ਚੇਲੇ ਭਾਈ ਬਾਲਾ ਦੁਆਰਾ ਕੀਤੇ ਜਾਣ ਕਾਰਨ ਇਸ ਜਨਮ ਸਾਖੀ ਨੂੰ ਵੀ ਕੁਝ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ। ਇਸ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕਰਵਾਈ ਸੀ। 4. ਗਿਆਨ ਰਤਨਾਵਲੀ ਜਾਂ ਭਾਈ ਮਨੀ ਸਿੰਘ ਦੀ ਜਨਮ-ਸਾਖੀ ਇਸ ਦੀ ਰਚਨਾ ਗੁਰੂ ਗੋਬਿੰਦ ਦੇ ਇਕ ਸ਼ਰਧਾਲੂ ਅਤੇ ਸਮਕਾਲੀ ਭਾਈ ਮਨੀ ਸਿੰਘ ਨੇ 1675 ਤੋਂ 1708ਈ. ਦੇ ਵਿਚਕਾਰ ਕੀਤੀ ਸੀ। ਇਸ ਲਈ ਸਦਾ ਵਰਣਨ ਕਾਫੀ ਸੀਮਾ ਤੱਕ ਵਿਸ਼ਵਾਸਯੋਗ ਹੈ। ਮੈਕਲੇਡ ਨੇ ਜਨਮ ਸਾਖੀ ਸਾਹਿਤ ਨੂੰ ਕਲੋਪ-ਕਲਪਿਤ ਕਥਾਵਾਂ ਦਾ ਪੁਲੰਦਾ ਸਿੱਧ ਕਰਨ ਦੀ ਕੋਸ਼ਿਸ ਕੀਤੀ ਹੈ, ਪਰ ਜੇਕਰ ਉਨ੍ਹਾਂ ਦੀ ਗੱਲ ਮੰਨ ਲਈ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਜਾਣਕਾਰੀ ਦੇਣ ਵਾਲਾ ਹੋਰ ਕੋਈ ਮਹੱਤਵਪੂਰਨ ਸੋਮਾ ਸਾਡੇ ਕੋਲ ਨਹੀਂ ਹੈ। ‘ਸੰਗਤ’ ਸਿੱਖ ਧਰਮ ਦੀਆਂ ਕੁਝ ਅਤਿ ਮਹੱਤਵਪੂਰਨ ਸੰਸਥਾਵਾਂ ਵਿੱਚੋਂ ਇੱਕ ਹੈ। ‘ਸੰਗਤ’ ਸ਼ਬਦ ਦਾ ਅਰਥ ਹੈ ‘ਚੰਗੇ ਲੋਕਾਂ ਦਾ ਸਮੂਹ’। ਵਾਸਤਵ ਵਿੱਚ ਇਸ ਦਾ ਭਾਵ ਅਰਥ ਹੈ ਅਧਿਆਤਮਕ ਅਤੇ ਧਾਰਮਿਕ ਕੰਮਾਂ ਵਿੱਚ ਲੱਗੇ ਲੋਕਾਂ ਦਾ ਭਾਈਚਾਰਾ। ਸਿੱਖ ਧਰਮ ਦੇ ਸੰਦਰਭ ਵਿੱਚ ਇਸ ਦਾ ਅਰਥ ਹੈ ‘ਸਿੱਖ ਭਾਈਚਾਰਾ’। ਸੰਗਤ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਕੀਤੀ ਗਈ ਸੀ। ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਗੁਰੂ ਅੰਗਦ ਜੀ, ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮ ਦਾਸ ਜੀ ਦੇ ਸਮੇਂ ਵਿੱਚ ਗੁਰੂ ਸਾਹਿਬ ਦੀ ਹਜੂਰੀ ਵਿੱਚ ਜੋ ਲੋਕ ਕੇ, ਉਨ੍ਹਾਂ ਦੇ ਉਪਦੇਸ਼ਾਂ ਨੂੰ ਸ਼ਰਧਾ ਨਾਲ ਸੁਣਦੇ ਸਨ ਉਨ੍ਹਾਂ ਦਾ ਹੌਲੀ-ਹੌਲੀ ਇਕ ਭਾਈਚਾਰਾ ਜਿਹਾ ਬਣ ਗਿਆ ਜੋ ਕਿ ਸੰਗਤ ਦੇ ਨਾਂ ਨਾਲ ਪ੍ਰਸਿੱਧ ਹੋਇਆ। ਸੰਗਤ ਨੂੰ ਈਸ਼ਵਰ ਦਾ ਸਰੂਪ ਮੰਨਿਆ ਜਾਂਦਾ ਹੈ। ਸੰਗਤ ਨਾਮਕ ਸੰਸਥਾ ਦਾ ਅੱਗੇ ਵਿਸਥਾਰ ਕਰਨ ਦੇ ਲਈ ਹੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ। ਇਸ ਦੇ ਅਧੀਨ ਹਰੇਕ ਮੰਜੀ ਦਾ ਮੁਖੀਆ ਜਾਂ ਮੰਜੀਦਾਰ ਆਪਣੇ ਪ੍ਰਦੇਸ਼ ਵਿੱਚ ਸਿੱਖ ਧਰਮ ਦੇ ਪ੍ਰਚਾਰ ਲਈ ਸੰਗਤ ਨੂੰ ਗੁਰੂ ਸਾਹਿਬ ਦੇ ਉਪਦੇਸ਼ ਦਿੰਦਾ ਸੀ। ਸੰਗਤ ਵਿਵਸਥਾ ਦੀ ਇਕ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਤਾਂ ਅਮੀਰੀ-ਗਰੀਬੀ, ਪ੍ਰਾਂਤਵਾਦ, ਨਸਲਵਾਦ ਅਤੇ ਊਚ-ਨੀਚ ਦੀ ਭਾਵਨਾ ਤੋਂ ਉਪਰ ਉੱਠ ਕੇ ਇਕ ਹੀ ਥਾਂ ਤੇ ਬੈਠ ਕੇ ਲੋਕ ਪ੍ਰਭੂ ਭਗਤੀ ਕਰਦੇ ਸਨ। ਉਨ੍ਹਾਂ ਵਿੱਚ ਆਪਸੀ ਪਿਆਰ ਵਧਦਾ ਸੀ, ਕਾਰ ਸੇਵਾ ਦੀ ਭਾਵਨਾ ਵਧਦੀ ਸੀ ਅਤੇ ਉਹ ਇਕ ਦੂਜੇ ਦੇ ਦੁਖ-ਸੁਖ ਦੇ ਭਾਈਵਾਲ ਬਣਦੇ ਸਨ। ਉਦਾਸੀ ਮੱਤ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਕੀਤੀ ਸੀ। ਇਹ ਮੱਤ ਸਿੱਖ ਪੰਥ ਦੇ ਮੁੱਢਲੇ ਰੂਪ ਨਾਲੋਂ ਭਿੰਨ ਸੀ। ਜਦ ਕਿ ਉਦਾਸੀ ਮਤ ਵਿੱਚ ਬੈਰਾਗ਼ ਜਾਂ ਸੰਨਿਆਸ ‘ਤੇ ਅਤੇ ਸਿੱਖ ਧਰਮ ਵਿੱਚ ਸਦਾਚਾਰੀ ਗ੍ਰਹਿਸਤ ਜੀਵਨ ‘ਤੇ ਜੋਰ ਦਿੱਤਾ ਗਿਆ ਸੀ। ਦੋਨੋਂ ਧਰਮਾਂ ਦੇ ਹੋਰ ਸਿਧਾਂਤਾਂ ਵਿੱਚ ਕੋਈ ਵਿਸ਼ੇਸ਼ ਮਤਭੇਦ ਨਹੀਂ ਸਨ। ਗੁਰੂ ਅੰਗਦ ਦੇਵ ਜੀ ਨੇ ਉਦਾਸੀਆਂ ਪ੍ਰਤੀ ਕਠੋਰ ਰੁਖ਼ ਅਪਣਾਇਆ ਤੇ ਆਪਣੇ ਚੇਲਿਆਂ ਨੂੰ ਇਨ੍ਹਾਂ ਦੇ ਨਾਲ ਕੋਈ ਸਬੰਧ ਨਾ ਰੱਖਣ ਨੂੰ ਕਿਹਾ। ਗੁਰੂ ਅਮਰਦਾਸ ਜੀ ਨੇ ਤਾਂ ਇਸ ਸੰਪਰਦਾ ਦਾ ਹੋਰ ਵੀ ਜਿਆਦਾ ਡਟ ਕੇ ਵਿਰੋਧ ਕੀਤਾ। ਦੂਜੇ ਪਾਸੇ ਬਾਬਾ ਸ਼੍ਰੀ ਚੰਦ ਜੀ ਗੁਰੂ ਸਾਹਿਬਾਨਾਂ ਦੇ ਵਿਅਕਤੀਤਵ, ਭਗਤੀਭਾਵ ਤੇ ਤਿਆਗਮਈ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ ਸਨ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat