MSN - Typing
Time left : XX : XX
Punjabi Typing Paragraph
ਅੱਜ ਅਸੀਂ ਸਿੱਖ ਇਤਿਹਾਸ ਦੀਆਂ ਕੁੱਝ ਮਹੱਤਵਪੂਰਨ ਘਟਨਾਂਵਾਂ ਤੇ ਚਾਨਣਾ ਪਾਵਾਂਗੇ। ਛੋਟਾ ਘੱਲੂਘਾਰਾ: ਲਾਹੌਰ ਦਾ ਦੀਵਾਨ ਲਖਪਤ ਰਾਏ ਸਿੱਖਾਂ ਦਾ ਇਸ ਲਈ ਘੋਰ ਦੁਸ਼ਮਣ ਸੀ ਕਿਉਂਕਿ ਉਨ੍ਹਾਂ ਨੇ ਉਸਦੇ ਭਤੀਜੇ (ਦੂਨੀ ਚੰਦਾ) ਅਤੇ ਭਰਾ ਜਸਪਤ ਰਾਇ ਦਾ ਕਤਲ ਕੀਤਾ ਸੀ। ਉਸਨੂੰ ਇਹ ਸੂਚਨਾ ਮਿਲੀ ਕਿ ਕਾਹਨੂੰਵਾਨ ਦੇ ਜੰਗਲਾਂ ਵਿੱਚ ਉਸ ਸਮੇਂ (1746 ਈ: ਵਿੱਚ) 15,000 ਦੇ ਲਗਭਗ ਸਿੱਖ ਇਕੱਠੇ ਹੋਏ ਹਨ। ਉਸਨੇ ਅਤੇ ਲਾਹੌਰ ਦੇ ਗਵਰਨਰ ਯਾਹੀਆ ਖਾਂ (1745-47 ਈ.) ਨੇ ਇੱਕ ਵਿਸ਼ਾਲ ਮੁਗ਼ਲ ਸੈਨਾ ਨਾਲ ਸਿੱਖਾਂ ਨੂੰ ਅਚਾਨਕ ਘੇਰ ਲਿਆ। ਸਿੱਖਾਂ ਨੇ ਬਸੌਲੀ ਦੀਆਂ ਪਹਾੜੀਆਂ ਵਿੱਚ ਸ਼ਰਨ ਲਈ, ਪ੍ਰੰਤੂ ਉਨ੍ਹਾਂ ਦੀ ਸਥਿਤੀ ਬਹੁਤ ਨਾਜ਼ੁਕ ਸੀ। ਇੱਕ ਪਾਸੇ ਰਾਵੀ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ ਤਾਂ ਦੂਜੇ ਪਾਸੇ ਸਿੱਧਾ ਉੱਚਾ ਪਹਾੜ ਸੀ, ਜਿਸ ‘ਤੇ ਚੜ੍ਹਨਾ ਅਸੰਭਵ ਜਿਹਾ ਕੰਮ ਸੀ। ਤੀਜੇ ਪਾਸੇ ਕਸਬੇ ਦੀ ਜਨਤਾ ਉਨ੍ਹਾਂ ਦੇ ਵਿਰੁੱਧ ਸੀ ਅਤੇ ਚੌਥੇ ਪਾਸੇ ਵਿਸ਼ਾਲ ਮੁਗ਼ਲ ਸੈਨਾ ਉਨ੍ਹਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਖੜ੍ਹੀ ਸੀ। ਇੱਕ ਜ਼ੋਰਦਾਰ ਹਮਲਾ ਕਰਕੇ ਮੁਗ਼ਲ ਸੈਨਾ ਨੇ 7,000 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 3000 ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਉਨ੍ਹਾਂ ਨੂੰ ਇਸਲਾਮ ਸਵੀਕਾਰ ਕਰਨ ਦਾ ਆਦੇਸ਼ ਦਿੱਤਾ ਗਿਆ ਪ੍ਰੰਤੂ ਉਨ੍ਹਾਂ ਦੁਆਰਾ ਇਨਕਾਰ ਕਰਨ ਤੇ ਉਨ੍ਹਾਂ ਨੂੰ ‘ਸ਼ਹੀਦ ਗੰਜ’ ਦੇ ਸਥਾਨ ‘ਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਖ਼ੂਨੀ ਹੱਤਿਆ ਕਾਂਡ ‘ਪਹਿਲਾ’ ਜਾਂ ‘ਛੋਟਾ ਘੱਲੂਘਾਰਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਵੱਡੀ ਕੁਰਬਾਨੀ ਨਾਲ ਇੱਕ ਵਾਰ ਤਾਂ ਸਿੱਖ ਸੰਗਤ ਦੇ ਸਾਹਮਣੇ ਨਿਰਾਸ਼ਾ ਦੀ ਕਾਲੀ ਘਟਾ ਛਾ ਗਈ, ਪ੍ਰੰਤੂ ਉਨ੍ਹਾਂ ਨੇ ਹੌਸਲੇ ਅਤੇ ਪੰਥ ਵਿੱਚ ਆਪਣੇ ਵਿਸ਼ਵਾਸ਼ ਨੂੰ ਨਹੀਂ ਤਿਆਗਿਆ। ਇੱਥੋਂ ਹੀ ਉਨ੍ਹਾਂ ਨੂੰ ਵਾਸਤਵਿਕ ਸ਼ਕਤੀ ਪ੍ਰਾਪਤ ਹੁੰਦੀ ਸੀ। ਵੱਡਾ ਘੱਲੂਘਾਰਾ: ਇਹ ਘੱਲੂਘਾਰਾ ਸੰਨ 1762 ਈ. ਵਿੱਚ ਵਾਪਰਿਆ, ਜਦ ਅਹਿਮਦ ਸ਼ਾਹ ਅਬਦਾਲੀ ਨੇ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਚਾਰੇ ਪਾਸਿਓ ਘੇਰਾ ਪਾ ਕੇ ਅਚਾਨਕ ਹਮਲਾ ਕੀਤਾ। ਇਸ ਵਿੱਚ ਦਸ ਹਜ਼ਾਰ ਤੋਂ ਵੱਧ ਗਿਣਤੀ ਵਿੱਚ ਸਿੰਘ ਸ਼ਹੀਦ ਹੋਏ। ਇਹ ਘੱਲੂਘਾਰਾ ਮਲੇਰਕੋਟਲੇ ਦੇ ਕੋਲ ਕੁੱਪ ਪਿੰਡ ਨਾਮਕ ਸਥਾਨ ‘ਤੇ ਵਾਪਰਿਆ। ਇਸ ਵਿੱਚ ਕੋਈ ਵਿਰਲਾ ਸਿੰਘ ਹੀ ਬਚ ਸਕਿਆ ਪਰ ਕੌਮ ਦੀ ਚੜ੍ਹਦੀ ਕਲਾ ਤੇ ਦ੍ਰਿੜ੍ਹਤਾ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿਸੇ ਇਕ ਨੇ ਵੀ ਹਥਿਆਰ ਨਹੀਂ ਸੁੱਟੇ, ਈਨ ਨਹੀਂ ਮੰਨੀ ਤੇ ਅਬਦਾਲੀ ਕੋਲ ਜਾਨ ਬਖਸ਼ੀ ਲਈ ਤਰਲੇ ਨਹੀਂ ਕੀਤੇ ਸਗੋਂ ਸਿਰ ‘ਤੇ ਬਣੀ ਭੀੜ ਸਮੇਂ ਵੀ ਲੜਦੇ-ਲੜਦੇ ਸ਼ਹੀਦ ਹੋ ਗਏ ਅਤੇ ਨਵਾਂ ਇਤਿਹਾਸ ਸਿਰਜ ਗਏ। ਇਹ ਅਹਿਮਦਸ਼ਾਹ ਅਬਦਾਲੀ ਦਾ ਪੰਜਾਬ ‘ਤੇ 6ਵਾਂ ਹਮਲਾ ਸੀ। ਨਨਕਾਣਾ ਸਾਹਿਬ ਦਾ ਮੋਰਚਾ: ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਨਰੈਣ ਦਾਸ ਇੱਕ ਚਰਿੱਤਰ ਹੀਣ ਵਿਅਕਤੀ ਸੀ। ਉਸ ਨੂੰ ਗੁਰਦੁਆਰੇ ਵਿੱਚੋਂ ਕੱਢਣ ਲਈ 20 ਫਰਵਰੀ 1921 ਈ. ਨੂੰ ਸਿੱਖਾਂ ਦਾ ਇੱਕ ਜੱਥਾ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਗਿਆ। ਨਰੈਣ ਦਾਸ ਮਹੰਤ ਦੇ ਗੁੰਡਿਆਂ ਨੇ ਜੱਥੇ ‘ਤੇ ਹਮਲਾ ਕਰ ਦਿੱਤਾ ਜਿਸ ਕਾਰਨ ਭਾਈ ਲਛਮਣ ਸਿੰਘ ਅਤੇ ਉਸ ਦੇ ਇੱਕ ਸਾਥੀ ਨੂੰ ਜਿਉਂਦੇ ਹੀ ਜਾਲਾ ਦਿੱਤਾ ਗਿਆ। ਗੁਰੂ ਕਾ ਬਾਗ਼ ਦਾ ਮੋਰਚਾ: ਗੁਰੂ ਕਾ ਬਾਗ਼ ਗੁਰਦੁਆਰੇ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਪਾਸ ਸੀ ਜਿਹੜਾ ਕਿ ਚਰਿੱਤਰਹੀਣ ਵਿਅਕਤੀ ਸੀ। ਅਗਸਤ, 1921 ਈ. ਨੂੰ ਅਕਾਲੀਆਂ ਨੇ ਇੱਕ ਜੱਥਾ ਭੇਜ ਕੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ। ਮਹੰਤ ਸੁੰਦਰ ਦਾਸ ਨੇ ਪੁਲਿਸ ਬੁਲਾਈ ਜਿਸ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਪ੍ਰੰਤੂ ਅਕਾਲੀਆਂ ਨੇ ਜਥੇ ਭੇਜਣੇ ਜਾਰੀ ਰੱਖੇ। ਅੰਤ ਸਰਕਾਰ ਨੇ 17 ਨਵੰਬਰ 1922 ਈ. ਨੂੰ ਗੁਰਦੁਆਰੇ ਦੀਆਂ ਚਾਬੀਆਂ ਅਕਾਲੀਆਂ ਨੂੰ ਦੇ ਦਿੱਤੀਆਂ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat