Time left : XX : XX
Punjabi Typing Paragraph
ਉਦੋਂ ਮੈਂ ਦਸ ਬਾਰਾਂ ਕੁ ਸਾਲਾਂ ਦਾ ਹੋਵਾਂਗਾ, ਜਦੋਂ ਦੀਆਂ ਇਹ ਗੱਲਾਂ ਨੇ। ਇਸ ਲਿਖਤ ਵਿਚ ਆਏ ਦੋਵੇਂ ਸੰਤ ਭਾਵੇਂ ਮੈਂ ਦੇਖੇ ਹੋਏ ਨੇ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਕਥਾ-ਵਖਿਆਨ ਕਰਦਿਆਂ ਨੂੰ ਵੀ ਸੁਣਿਆ ਹੋਇਆ ਹੈ। ਪਰ ਵਿਚਾਰ ਅਧੀਨ ਵਾਰਤਾ ਮੈਂ ਆਪਣੇ ਪਿਤਾ ਜੀ ਦੇ ਮੂੰਹੋਂ ਕਈ ਵਾਰ ਸੁਣੀ ਹੋਈ ਹੈ ਜੋ ਕਿ ਉਨ੍ਹਾਂ ਦੀ ਆਪਣੀ ਹੱਡ-ਬੀਤੀ ਸੀ। ਸਾਡੇ ਪੇਂਡੂ ਇਲਾਕੇ ਵਿਚ ਦੋ ਸੰਤਾਂ ਦਾ ਬੜਾ ਪ੍ਰਭਾਵ ਸੀ। ਇਕ ਸਨ ਸੰਤ ਹਰੀ ਸਿੰਘ ਰਾਮ ਰਾਏ ਪੁਰ ਵਾਲੇ ਦੂਜੇ ਸਨ ਸੰਤ ਜਵਾਹਰ ਦਾਸ ਜੀ, ਜਿਨ੍ਹਾਂ ਦਾ ਡੇਰਾ ਪਹਿਲੇ ਸੰਤਾਂ ਦੇ ਪਿੰਡ ਤੋਂ ਪੰਜ ਛੇ ਕੁ ਮੀਲ ਦੂਰ ਅਸਮਾਨ ਪੁਰ ਪਿੰਡ ਵਿਖੇ ਸੀ। ਦੋਵੇਂ ਸੰਤ ਹੈਗੇ ਭਾਵੇ ਹਮ-ਉਮਰ ਹੀ ਸਨ ਪਰ ਦੋਹਾਂ ਦੀ ਵਿਚਾਰਧਾਰਾ ਅਲੱਗ ਅਲੱਗ ਸੀ। ਕਹਾਉਂਦੇ ਉਹ ਦੋਨੋਂ ‘ਸਿੱਖਾਂ ਦੇ ਸੰਤ’ ਹੀ ਸਨ। ਪਰ ਜਿੱਥੇ ਸੰਤ ਜਵਾਹਰ ਦਾਸ ਹਮੇਸ਼ਾਂ ਗੇਰੂਏ ਵਸਤਰ ਪਹਿਨਦੇ ਸਨ। ਦੇਵੋਂ ਆਪੋ ਆਪਣੇ ਡੇਰਿਆਂ ਵਿਚ ਨਵੇਂ ਸਿਖਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦੇਣ ਤੋਂ ਇਲਾਵਾ ਕਥਾ-ਕੀਰਤਨ ਵੀ ਸਿਖਾਇਆ ਕਰਦੇ ਸਨ। ਦੋਹਾਂ ਸੰਤਾਂ ਨੇ ਆਪਣੇ ਪਾਠੀ ਸਿੰਘ ਵੀ ਰੱਖੇ ਹੋਏ ਸਨ, ਜੋ ਵੱਖ ਵੱਖ ਪਿੰਡਾਂ ਵਿਚ ਗ਼ਮੀ-ਖੁਸ਼ੀ ਦੇ ਮੌਕੇ ਕਰਵਾਏ ਜਾਂਦੇ ਅਖੰਡ ਪਾਠ ਜਾਂ ਸਹਿਜ ਪਾਠ (ਦੋਂ ਵੈਸੇ ‘ਸਧਾਰਨ ਪਾਠ’ ਸ਼ਬਦ ਪ੍ਰਚੱਲਤ ਸੀ ਸਹਿਜ ਪਾਠ ਵਾਸੇ) ਕਰਦੇ ਹੁੰਦੇ ਸਨ। ਇਨ੍ਹਾਂ ਦਾ ਵੀ ‘ਸੰਤਾਂ ਦੇ ਪਾਠੀਆਂ’ ਵਜੋਂ ਚੰਗਾ ਮਾਣ-ਸਤਿਕਾਰ ਕੀਤਾ ਜਾਂਦਾ ਸੀ। ਆਲੇ ਦੁਆਲੇ ਇਲਾਕੇ ਵਾਂਗ ਸਾਡੇ ਪਿੰਡ ਵਿਚ ਵੀ ਦੋਹਾਂ ਸੰਤਾਂ ਦੀ ‘ਸਿੱਖੀ ਸੇਵਕੀ’ ਵਿਚ ਇਕ ਖ਼ਾਸ ਵਖਰੇਵਾਂ ਇਹੀ ਹੁੰਦਾ ਸੀ ਕਿ ਸਿੰਘ ਸਭੀਏ ਪ੍ਰਭਾਵ ਵਾਲੇ ਪਰਿਵਾਰਾਂ ਵਿਚ ਜ਼ਿਆਦਾਤਰ ਸੰਤ ਹਰੀ ਸਿੰਘ ਜਥੇ ਸਮੇਤ ਆਉਂਦੇ। ਥੋੜ੍ਹਾ ਰਲੇ-ਮਿਲੇ ਜਿਹੇ ਪਰਿਵਾਰਾਂ ਵਿਚ ਸੰਤ ਅਸਮਾਨ ਪੁਰੀਆਂ ਦਾ ਪਹਿਰਾ ਹੁੰਦਾ ਸੀ। ਇਸ ਤੋਂ ਇਲਾਵਾ ਸ਼ਰਧਾ-ਸਤਿਕਾਰ ਦੋਹਾਂ ਦਾ ਹੀ ਬਰਾਬਰ ਕੀਤਾ ਜਾਂਦਾ ਸੀ ਅਤੇ ਨਫਰਤ ਦਾ ਤਾਂ ਕੋਈ ਨਾਮ ਨਿਸ਼ਾਨ ਵੀ ਨਹੀਂ ਸੀ। ਸਕੂਲੇ ਆਉਂਦਿਆਂ ਜਾਂਦਿਆਂ ਸਾਨੂੰ ਕਦੇ ਰਾਹ ਵਿਚ ਸੰਤ ਜੀ ਮਿਲ ਪੈਣੇ ਤਾਂ ਅਸੀਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹੁੰਦੇ ਸਾਂ। ਮੁੱਖ ਮੁੱਦੇ ਵਾਲੀ ਘਟਨਾ ਛੋਹਣ ਤੋਂ ਪਹਿਲਾਂ ਦੋਹਾਂ ਬਾਬਿਆਂ ਵਿਚਲੇ ਵਖਰੇਵੇਂ ਦਾ ਇਕ ਅਹਿਮ ਵੇਰਵਾ ਵੀ ਦਿੰਦਾ ਜਾਵਾਂ। ਉਹ ਇਹ ਕਿ ਸੰਤ ਜਵਾਹਰ ਦਾਸ ਵੱਲੋਂ ਗੁਰਬਾਣੀ ਸੰਥਿਆ ਦੇਣ ਦੇ ਪਾਠੰਤ੍ਰ-ਭੇਦ ਤਾਂ ਸ਼ਾਇਦ ਹੋਰ ਵੀ ਹੁੰਦੇ ਹੋਣਗੇ। ਪਰ ਉਨ੍ਹਾਂ ਦਾ ਸਭ ਤੋਂ ਵੱਡਾ ਅਨੋਖਾ ਫਰਕ ਸੀ ਮੂਲ-ਮੰਤਰ ਦੇ ਉਚਾਰਨ ਦਾ। ਉਹ ੴਦਾ ਉਸਾਰਨ ‘ਇਕ ਓਅੰਕਾਰ’ ਦੀ ਬਜਾਏ ‘ਇਕ ਓਂ’ ਕਰਦੇ ਸਨ। ਭਾਵ ਕਿ ‘ਇਕ ਓਅੰ’ ਦੇ ਨਾਲ ‘ਕਾਰ’ ਨਹੀਂ ਸਨ ਬੋਲਦੇ! ਜੋ ਕਿ ਸੁਣਨ ਵਾਲਿਆਂ ਨੂੰ ‘ਇਕ ਓਮ’ ਹੀ ਸਮਝ ਪੈਂਦਾ। ਜਵਾਹਰ ਦਾਸ ਹੁਣੀਂ ਆਪ ਵੀ ਤੇ ਉਨ੍ਹਾਂ ਤੋਂ ਪੜ੍ਹੇ ਹੋਏ ਪਾਠੀ-ਰਾਗੀ ਵੀ ਹਮੇਸ਼ਾ ਪੰਡਤਾਂ ਵਾਂਗ ‘ਇਕ ਓਂ’ ਹੀ ਬੋਲਦੇ ਹੁੰਦੇ ਸਨ। ਬਜ਼ੁਰਗ ਦੱਸਿਆ ਕਰਦੇ ਸਨ ਕਿ ਜੱਗੋਂ ਤ੍ਹੇਰਵੇਂ ਇਸ ਉਚਾਰਨ ਵਿਰੁੱਧ ਸੰਤ ਹਰੀ ਸਿੰਘ ਹੁਣੀ ਆਮ ਸਹਿਵਨ ਗੱਲ ਬਾਤ ਕਰਦਿਆਂ ਤਾਂ ਇਸ ਨੂੰ ਗਲਤ ਦੱਸ ਕੇ, ਦਰੁਸਤ ਉਚਾਰਨ ਕਰਨ ਦੀ ਪ੍ਰੇਰਨਾ ਦਿਆ ਕਰਦੇ ਸਨ। ਪਰ ਅਜੋਕੇ ਮਾਹੌਲ ਵਾਂਗ ਉਹ ਕਦੇ ਉੱਚੀ ਜਾਂ ਤਿੱਖੀ ਭਾਸ਼ਾ ਵਿਚ ਕਲੇਸ਼ ਨਹੀਂ ਸੀ ਪਾਉਂਦੇ ਅਤੇ ਨਾ ਹੀ ਕਦੇ ਕਥਾ-ਉਪਦੇਸ਼ ਕਰਦਿਆਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਸਮਾਨ ਪੁਰੀਏ ਸੰਤ ਨੂੰ ‘ਰਗੜੇ’ ਹੀ ਲਾਉਂਦੇ ਸਨ। ਹਾਂ, ਦੋਹਾਂ ਵਿਚਕਾਰ ਇਕ ਗੋਸ਼ਟੀ ਜ਼ਰੂਰ ਹੋਈ ਸੀ ਜਿਸ ਵਿਚ ‘ਇਕ ਓਅੰਕਾਰ’ ਅਤੇ ਕੁਝ ਹੋਰ ਮੱਤ-ਭੇਦਾਂ ਬਾਰੇ ਲੰਬੀ ਚਰਚਾ ਕੀਤੀ ਗਈ ਸੀ। ਸਾਡੇ ਇਲਾਕੇ ਦੀ ਸਤਿਕਾਰਿਤ ਸ਼ਖਸੀਅਤ ਮਾਸਟਰ ਗੁਰਚਰਨ ਸਿੰਘ ਜਗਤੇ ਵਾਲੀਏ ਦੱਸਿਆ ਕਰਦੇ ਸਨ ਕਿ ਸੰਨ 1967 ਵਿਚ ਜਦ ਮੈਂ ਸਰਕਾਰੀ ਸਕੂਲ ਸਹਾਬਪੁਰ (ਜ਼ਿਲ੍ਹਾ ਨਵਾਂ ਸ਼ਹਿਰ) ਵਿਖੇ ਅਧਿਆਪਕ ਲੱਗਿਆ ਹੋਇਆ ਸਾਂ, ਤਦ ਦੋਹਾਂ ਸੰਤਾਂ ਵਿਚਕਾਰ ਤਿੰਨ ਦਿਨ ਵਿਚਾਰ-ਗੋਸ਼ਟੀ ਚੱਲੀ ਸੀ।