MSN - Typing
Time left : XX : XX
Punjabi Typing Paragraph
ਫਰਾਂਸ ਦੀ ਤਿਆਰੀ ਇਹ ਹੈ ਕਿ ਕੋਚ ਡਿਡੀਅਰ ਡੇਸ਼ਮਪਸ ਨੇ ਜਿਸ ਟੀਮ ਦਾ ਐਲਾਨ ਕੀਤਾ ਹੈ, ਉਸ ਵਿੱਚ ਮਾਰਸੀ ਕਲੱਬ ਦੇ ਸਟਾਰ ਦਿਮਿਤ੍ਰੀ ਪਾਯੇਟ ਨੂੰ ਫਰਾਂਸ ਦੀ ਵਿਸ਼ਵ ਕੱਪ ਟੀਮ ਵਿੱਚ ਨਹੀਂ ਚੁਣਿਆ ਗਿਆ। ਪਾਯੇਟ ਨੂੰ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਪਾਯੇਟ ਦੇ ਸਾਥੀ ਫਲੋਰੀਅਨ ਥਾਵਿਨ ਤੇ ਲਿਓਨ ਦੇ ਕਪਤਾਨ ਨਾਬਿਲ ਫਕੀਰ ਨੂੰ ਟੀਮ ਵਿੱਚ ਚੁਣਿਆ ਗਿਆ ਹੈ। ਮਾਨਚੈਸਟਰ ਸਿਟੀ ਦੇ ਲੈਫਟ ਬੈਕ ਬੈਂਜਾਮਿਨ ਮੇਂਜੀ ਨੂੰ ਵੀ ਟੀਮ ਵਿੱਚ ਰੱਖਿਆ ਗਿਆ ਹੈ। ਫਰਾਂਸ ਦੀ ਟੀਮ ਵਿੱਚ ਗੋਲ ਕੀਪਰ ਹਿਊਗੋ ਲੋਰੋਰਿਸ, ਬੈਂਜਾਮਿਨ ਮੇਂਡੀ, ਸੈਮੁ ਅਲਸ ਉਮਿਟੀ, ਰਾਫੇਲ ਵਰਾਨੇ, ਬਲੇਜ ਮਾਟੂ ਇਦੀਪਾਲ ਪੋਗਬਾ, ਓਸਮੈਨ ਡੇਬੇਲੇ, ਨਾਬਿਲ ਫਕੀ, ਓਲੀ ਵੀਅਰ ਜੀਰੂ, ਐਂਟੋਇਨ ਗ੍ਰੀਜ਼ ਮੈਨ, ਥਾਮਸ ਲੇਮਾਰ, ਕਿਲੀਅਨ ਐੱਮਬਾਪੇ ਵਰਗੇ ਖਿਦਰ ਸ਼ਾਮਲ ਹਨ ਅਤੇ ਇਹ ਟੀਮ ਵੀ ਕਾਫੀ ਮਜ਼ਬੂਤ ਲੱਗ ਰਹੀ ਹੈ। ਪੁਰਤਗਾਲ ਨੇ ਵਿਸ਼ਵ ਕੱਪ ਲਈ ਨੌਜਵਾਨ ਖਿਡਾਰੀਆਂ ‘ਤੇ ਦਾਅ ਲਾਉਂਦੇ ਹੋਏ ਫਾਰਵਰਡ ਐਡਰ ਤੇ ਨਾਨੀ ਨੂੰ ਟੀਮ ਵਿੱਚ ਨਹੀਂ ਚੁਣਿਆ ਅਤੇ ਕੋਚ ਫਰਨਾਂਡੋ ਸਾਂਤੋਸ ਨੇ ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ ਤੋਂ ਇਲਾਵਾ ਆਂਦ੍ਰੇ ਸਿਲਵਾ ਤੇ ਗੋਂਚਾਲੇ ਗਵੇਡੇਸ ਵਰਗੇ ਨੌਜਵਾਨ ਖਿਡਾਰੀਆਂ ਉੱਤੇ ਭਰੋਸਾ ਦਿਖਾਇਆ ਹੈ। ਪੁਰਤਗਾਲ ਦੀ 23 ਮੈਂਬਰੀ ਟੀਮ ਵਿੱਚ ਆਂਦ੍ਰੇ ਗੋਮੇਸ ਨੂੰ ਵੀ ਜਗ੍ਹਾਂ ਨਹੀਂ ਮਿਲੀ, ਜਿਸ ਨੇ ਐਡਰ ਤੇ ਨਾਨੀ ਦੀ ਤਰ੍ਹਾਂ 2016 ਯੂਰਪੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ। ਫ਼ੀਫ਼ਾ ਵਿਸ਼ਵ ਕੱਪ ਦੀ ਸਭ ਤੋਂ ਚਰਚਿਤ ਟੀਮ ਬ੍ਰਜ਼ੀਲ ਦੀ 23 ਮੈਂਬਰੀ ਫੁੱਟਬਾਲ ਟੀਮ ਦੀ ਸਾਰੀ ਤਿਆਰੀ ਸਟਾਰ ਖਿਡਾਰੀ ਨੇਮਾਰ ਦੁਆਲੇ ਘੁੰਮਦੀ ਹੈ, ਜਿਸ ਨੂੰ ਸੱਟ ਦੇ ਬਾਵਜੂਦ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹ 17 ਜੂਨ ਨੂੰ ਪਹਿਲਾ ਮੈਚ ਖੇਡੇਗਾ। ਆਸਟ੍ਰੇਲੀਆ ਨੇ ਵੀ ਇਸ ਵਾਰ ਵਿਸ਼ਵ ਕੱਪ ਲਈ ਚੰਗੀ ਤਿਆਰੀ ਕੀਤੀ ਹੈ, ਪਰ ਨਾਲ ਦੀ ਹੈਰਾਨ ਕਰਨ ਵਾਲੇ ਫੈਸਲੇ ਵੀ ਲਏ ਹਨ। ਫਾਰਮ ਵਿੱਚ ਚਲ ਰਹੇ ਸਟ੍ਰਾਈਕਰ ਜੈਮੀ ਮੈਕਲਾਰੇਨ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲੀ, ਜਦਕਿ ਕੋਚ ਵਰਟ ਵਾਨ ਮਾਰਵਿਕ ਨੇ ਬ੍ਰਿਸਟਲ ਸਿਟੀ ਦੇ ਕਪਤਾਨ ਬੇਲੀ ਰਾਈਟ ਨੂੰ ਵੀ ਬਾਹਰ ਕਰ ਦਿੱਤਾ ਹੈ। ਕੋਚ ਨੇ ਪੇਸ਼ੇਵਰ ਖੇਡ ਵਿੱਚ ਇਸ ਪੱਧਰ ‘ਤੇ ਅਜਿਹੇ ਕਦਮ ਉਠਾਉਣੇ ਪੈਂਦੇ ਹਨ। ਈਰਾਨ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਵਿੱਚ ਉਨ੍ਹਾਂ ਦੋ ਮਿਡਫੀਲਡਰਾਂ ਮਸੂਦ ਸ਼ੋਜਾਈ ਅਤੇ ਅਹਿਸਾਨ ਹਾਜੀ ਸਫੀ ਨੂੰ ਵੀ ਸ਼ਾਮਲ ਕੀਤਾ ਹੈ, ਜੋ ਇਜ਼ਰਾਈਲ ਦੀ ਇਕ ਟੀਮ ਖਿਲਾਫ ਖੇਡਣ ਕਾਰਨ ਪਿਛਲੇ ਸਾਲ ਤੋਂ ਪਾਬੰਦੀ ਝੱਲ ਰਹੇ ਹਨ। ਈਰਾਨ ਦੇ ਕੋਚ ਪੁਰਗਾਲ ਦੇ ਕਾਰਲੋਕ ਕਿਊਈਰੋਜ਼ ਹਨ, ਜੋ ਸੈਸ਼ਨ ਲਈ ਰਿਆਲ ਮੈਡ੍ਰਿਡ ਦੇ ਮੈਨੇਜਰ ਰਹਿ ਚੁੱਕੇ ਹਨ ਅਤੇ ਮੈਨਚੈਸਟਰ ਯੂਨਾਈਟਿਡ ਵਿੱਚ ਸਰ ਐਲੇਕਸ ਫਰਗੁਸਨ ਦੇ ਵੀ ਸਹਾਇਕ ਰਹੇ ਹਨ। ਉਨ੍ਹਾਂ ਦਾ ਕੌਮਾਂਤੀਰ ਅਤੇ ਯੂਰਪੀ ਤਜਰਬਾ ਈਰਾਨ ਲਈ ਲੋੜੀਂਦਾ ਹੋਵੇਗਾ, ਕਿਉਂਕਿ ਈਰਾਨ ਨੂੰ ਵਿਸ਼ਵ ਕੱਪ ਵਿੱਚ ਮੁਸ਼ਕਲ ਗਰੁੱਪ ਮਿਲਿਆ ਹੈ, ਜਿਸ ਵਿੱਚ ਸਪੇਨ, ਪੁਰਤਗਾਲ ਅਤੇ ਮੋਰੌਕੇ ਦੀਆਂ ਵੀ ਟੀਮਾਂ ਹਨ। ਹਰ 4 ਸਾਲ ਬਾਅਦ ਖੇਡੇ ਜਾਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਦੀ ਸ਼ੁਰੂਆਤ 1930 ਵਿਚ ਹੋਈ ਸੀ। ਦੂਜੇ ਵਿਸ਼ਵ ਯੁੱਧ ਕਾਰਨ ਸਿਰਫ 1942 ਤੇ 1946 ਵਿੱਚ ਇਸ ਦਾ ਆਯੋਜਨ ਨਹੀਂ ਕੀਤਾ ਜਾ ਸਕਿਆ ਸੀ। ਫ਼ੀਫ਼ਾ ਵਿਸ਼ਵ ਕੱਪ ਦਾ ਸਾਬਕਾ ਜੇਤੂ ਜਰਮਨੀ ਹੈ, ਜਿਸ ਨੇ 2014 ਵਿੱਚ ਬ੍ਰਾਜ਼ੀਲ ‘ਚ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਵਿਸ਼ਵ ਕੱਪ ਦੇ 88 ਸਾਲ ਦੇ ਇਤਿਹਾਸ ਵਿੱਚ ਹੁਣ ਤੱਕ ਸਿਰਫ ਬ੍ਰਾਜ਼ੀਲ ਨੇ 5 ਵਾਰ ਇਸ ਖਿਤਾਬ ਉੱਤੇ ਕਬਜ਼ਾ ਕੀਤਾ ਹੈ ਅਤੇ ਬ੍ਰਜ਼ੀਲ ਹੀ ਇਕਲੌਤੀ ਟੀਮ ਹੈ, ਜਿਸ ਨੇ ਹੁਣ ਤੱਕ ਦੇ ਸਾਰੇ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ। ਵਿਸ਼ਵ ਯੁੱਧ ਦੇ ਕਾਰਨ ਦੋ ਵਾਰ (1942 ਅਤੇ 1946) ਵਿਸ਼ਵ ਕੱਪ ਦਾ ਆਯੋਜਨ ਟਾਲਣਾ ਪਿਆ ਸੀ। 12 ਸਾਲ ਬਾਅਦ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਹਿਲੀ ਵਾਰ ਬ੍ਰਾਜ਼ੀਲ ਨੂੰ ਮਿਲੀ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat