Time left : XX : XX
Punjabi Typing Paragraph
ਗੱਲ ਕੇਵਲ ਮੋਬਾਇਲ ਦੀ ਕਰਾਂਗੇ ਕਿਉਂਜੁ ਕੁਝ ਦਿਨ ਪਹਿਲਾਂ ਹੀ ਇਕ ਖ਼ਬਰ ਅਖ਼ਬਾਰਾਂ ਦੀ ਮੁੱਖ ਸੁਰਖੀ ਬਣੀ ਕਿ, ‘ਹਨੇਰੇ ਵਿਚ ਮੋਬਾਇਲ ਫੋਨ ਵੇਖਣ ਨਾਲ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ ਅਤੇ ਜ਼ਿਆਦਾਤਰ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।‘ ਮੋਬਾਇਲ ਫੋਨ ਨਾਲ ਜੁੜੀ ਇਹ ਨਾ ਤਾਂ ਕੋਈ ਪਹਿਲੀ ਬੁਰੀ ਖ਼ਬਰ ਹੈ ਅਤੇ ਨਾ ਹੀ ਆਖਰੀ ਕਿਉਂਕਿ ਮੋਬਾਇਲ ਫੋਨ ਦੀ ਵਰਤੋਂ ਨਾਲ ਸੜਕੀ ਦੁਰਘਟਨਾਵਾਂ ਵਿਚ ਵਾਧਾ ਦਰਜ ਹੋਇਆ ਹੈ। ਮੋਬਾਇਲ ਫੋਨ ਦੇ ਕੈਮਰੇ ਦੀ ਵਰਤੋਂ ਨਾਲ ਕਿਸੇ ਦੀ ਨਿੱਜਤਾ ਨੂੰ ਕੈਚ ਕਰਨਾ ਜਾਂ ਫਿਰ ਉਸ ਦੇ ਬਦਲੇ ਬਲੈਕ ਮੇਲ ਕਰਨਾ ਅਪਰਾਧ ਦੇ ਖੇਤਰ ਵਿਚ ਆਉਂਦਾ ਹੈ। ਮੋਬਾਇਲ ਫੋਨ ਦੀ ਗ਼ਲਤ ਵਰਤੋਂ ਨਾਲ ਹੁਣ ਤੱਕ ਬਹੁਤ ਖ਼ਤਰਨਾਕ ਨਤੀਜੇ ਸਾਹਮਣੇ ਆ ਚੁੱਕੇ ਹਨ। ਅਸੀਂ ਕੇਵਲ ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਾਡੇ ਆਪਣੇ ਜੀਵਨ ਵਿਚ ਇਸਨੇ ਕਈ ਗ਼ੈਰ-ਜ਼ਰੂਰੀ ਬਦਲਾਵ ਦਰਜ ਕੀਤੇ ਹਨ। ਜਿਸ ਵਿਚੋਂ ਸਭ ਤੋਂ ਅਹਿਮ ਹੈ ਸਮੇਂ ਦੀ ਖਪਤ। ਆਉ ਕੁਝ ਹੋਰ ਪਹਿਲੂਆਂ ‘ਤੇ ਵਿਚਾਰ ਕਰਦੇ ਹਾਂ: ਮੁੱਖ ਰੂਪ ਵਿਚ ਇਸਦਾ ਸਭ ਤੋਂ ਵਧੇਰੇ ਅਸਰ ਸਾਡੀਆਂ ਅੱਖਾਂ ‘ਕੇ ਪੈਂਦਾ ਹੈ। ਡਾਕਟਰੀ ਰਿਪੋਰਟ ਅਨੁਸਾਰ ਮੋਬਾਇਲ ਦੀ ਵੱਧ ਵਰਤੋਂ ਨਾਲ ਅੱਖਾਂ ਵਿਚ ਹਲਕਾ ਅੰਨ੍ਹਾਪਣ, ਕਾਲਾ ਮੋਤੀਆਂ, ਮੋਤੀਆ ਬਿੰਦ ਅਤੇ ਪੁਤਲੀ ਦਾ ਲੈਨਜ਼ ਨਾਲ ਚਿਪਕ ਜਾਣ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ। ਲਗਾਤਾਰ ਸਕਰੀਨ ‘ਤੇ ਟਿਕਟਿਕੀ ਲਗਾ ਕੇ ਰੱਖਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਜਾਂਦਾ ਹੈ ਅਤੇ ਮੋਬਾਇਲ ਦੀ ਤਿੱਖੀ ਰੋਸ਼ਨੀ ਰੇਟੀਨਾ ਦੇ ਮੈਕਿਊਲਰ ਏਰੀਆ (ਅੱਖਾਂ ਦੇ ਸਭ ਤੋਂ ਮਹੱਤਵ ਪੂਰਨ ਹਿੱਸੇ) ਨੂੰ ਪ੍ਰਭਾਵਿਤ ਕਰਕੇ ਬੁਰਾ ਅਸਰ ਪਾਉਂਦੀ ਹੈ। ਜੇਕਰ ਰਾਤ ਵੇਲੇ ਤੁਹਾਨੂੰ ਹਨੇਰੇ ਕਮਰੇ ਵਿਚ ਲਗਾਤਾਰ ਮੋਬਾਇਲ ਦੀ ਸਕਰੀਨ ਝਾਕਣ ਦੀ ਆਦਤ ਹੈ ਤਾਂ ਅੱਖਾ ‘ਤੇ ਸਭ ਤੋਂ ਵਧੇਰੇ ਅਤੇ ਬੁਰਾ ਅਸਰ ਪੈਂਦਾ ਹੈ ਜਿਸ ਕਰਕੇ ਅੱਖਾਂ ਦੀਆਂ ਮਾਸਪੇਸ਼ੀਆਂ ਆਕੜ ਜਾਂਦੀਆਂ ਹਨ ਅਤੇ ਅੱਖਾਂ ਦਾ ਦਰਦ ਕਰਨਾ, ਅੱਖਾਂ ਵਿਚੋਂ ਪਾਣੀ ਦਾ ਨਿਕਲਣਾ, ਅੱਖਾਂ ਵਿੱਚ ਦਾ ਜਲਨ ਹੋਣਾ, ਜੀਅ ਮਚਲਣਾ, ਅੱਖਾਂ ਅੱਗੇ ਰੰਗੀਨ ਗੋਲੇ ਦਿੱਸਣਾ ਵਰਗੇ ਲੱਛਣ ਹੁੰਦੇ ਹਨ। ਮੈਡੀਕਲ ਵਿਗਿਆਨ ਅਨੁਸਾਰ ਰਾਤ ਨੂੰ ਲਗਾਤਾਰ ਇਕ ਪਾਸੇ ਹੀ ਲੇਟੇ ਰਹਿ ਕੇ ਮੋਬਾਇਲ ਦੀ ਹੱਥਾਂ ਨਾਲ ਵਰਤੋਂ ਨਾਲ ਗਰਦਨ ਦੀਆਂ ਹੱਡੀਆਂ ਆਪਣੀ ਥਾਂ ਤੋਂ ਹਟ ਜਾਂਦੀਆਂ ਹਨ ਅਤੇ ਇਕ ਕਿਸਮ ਦਾ ਦਬਾਅ ਨਸਾਂ ਉੱਤੇ ਪੈਂਦਾ ਹੈ, ਜਿਸ ਕਾਰਨ ਸਰਵਾਈਕਲ ਹੋਣ ਦਾ ਖ਼ਤਰਾ ਵਧੇਰੇ ਹੋ ਜਾਂਦਾ ਹੈ। ਗਰਭਵਤੀ ਔਰਤਾਂ ਅਤੇ ਬੱਚਿਆਂ ‘ਤੇ ਮੋਬਾਇਲ ਵਿਚੋਂ ਨਿਕਲਣ ਵਾਲੀਆਂ ਖ਼ਤਰਨਾਕ ਕਿਰਨਾਂ ਦਾ ਅਸਰ ਜ਼ਿਆਦਾ ਪੈਂਦਾ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਪੜ੍ਹਾਈ ‘ਤੇ ਵੀ ਮਾਰੂ ਅਸਰ ਕਰਦੀ ਹੈ, ਮੋਬਇਲ ਦੀ ਬੇਲੋੜੀ ਵਰਤੋਂ। ਇੱਥੋਂ ਤੱਕ ਕਿ ਮੋਬਾਇਲ ਫੋਨ ਦੀ ਬੇਲੋੜੀ ਵਰਤੋਂ ਕਰਨ ਨਾਲ ਦਿਮਾਗ਼ ਦਾ ਕੈਂਸਰ ਹੋ ਜਾਣ ਦੇ ਲੱਛਣ ਵੀ ਸਾਹਮਣੇ ਆਏ ਹਨ। ਡਰਾਈਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਕਰਦਿਆਂ ਹੋਇਆਂ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ ਅਤੇ ਬੇਸ਼ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਮਲੇਸ਼ੀਆ ਵਿਚ ਪਿਛਲੇ ਸਾਲ ਪੈਟਰੋਲ ਪੰਪ ‘ਤੇ ਇਕ ਔਰਤ ਵੱਲੋਂ ਮੋਬਾਇਲ ਦੀ ਵਰਤੋਂ ਕਰਦਿਆਂ ਹੋਇਆਂ ਲੱਗੀ ਅੱਗ ਕਾਰਨ ਉਹ ਆਪ ਵੀ 60 ਫ਼ੀਸਦੀ ਝੁਲਸ ਗਈ। ਕੀ ਕੀਤਾ ਜਾਵੇ? ਸਭ ਤੋਂ ਪਹਿਲਾਂ ਤਾਂ ਸੋਸ਼ਲ ਸਾਈਟਾਂ ਦੀ ਵਰਤੋਂ ਨੂੰ ਘੱਟ ਕੀਤਾ ਜਾਵੇ ਤਾਂ ਕਿ ਬਾਰ ਬਾਰ ਮੋਬਾਇਲ ਆਨ ਕਰਕੇ ਨਾ ਦੇਖਣਾ ਪਵੇ। ਸੱਜੇ ਪਾਸੇ ਦੀ ਥਾਂ ਖੱਬੇ ਪਾਸੇ ਵਾਲੇ ਕੰਨ ਰਾਹੀਂ ਮੋਬਾਇਲ ਫੋਨ ਸੁਣਿਆ ਜਾਵੇ। ਘਰ ਵਿਚ ਲੈਂਡਲਾਈਨ ਫੋਨ ਜ਼ਰੂਰ ਲੱਗਾ ਹੋਵੇ ਅਤੇ ਉਸਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਰਾਤ ਵੇਲੇ ਲੰਮੇ ਪੈ ਕੇ ਅਤੇ ਹਨੇਰੇ ਕਮਰੇ ਵਿਚ ਮੋਬਾਇਲ ਦੀ ਵਰਤੋਂ ਫੌਰੀ ਤੌਰ ‘ਤੇ ਬੰਦ ਕੀਤੀ ਜਾਵੇ।