MSN - Typing
Time left : XX : XX
Punjabi Typing Paragraph
ਤਕਨੀਕੀ ਯੁੱਗ ਵਿਚ, ਵਿਕਸਿਤ ਹੋਈ ਹਰ ਮਹਿੰਗੀ ਅਤੇ ਸਸਤੀ ਤਕਨੀਕ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹਰ ਇਨਸਾਨ ਦੀ ਹਸਰਤ ਰਹੀ ਹੈ। ਹਰ ਇਨਸਾਨ ਹਰ ਤਕਨੀਕ ਨੂੰ ਇਕ ਵਾਰ ਤਾਂ ਜ਼ਰੂਰ ਵਰਤ ਕੇ ਦੇਖਣਾ ਚਾਹੁੰਦਾ ਹੈ। ਸਮੇਂ ਦੇ ਵਿਚ ਬਹੁਤ ਬਦਲਾਵ ਆਏ ਅਤੇ ਅੱਗੇ ਵੀ ਆਉਂਦੇ ਰਹਿਣਗੇ। ਟੀ.ਵੀ. ਐਂਟੀਨੇ ਤੋਂ ਕੇਬਲ ਨੈਟਵਰਕ ਤੇ ਹੁਣ ਡਿਸ਼ ਟੀ.ਵੀ, ਐਲ.ਸੀ.ਡੀ ਤੋਂ ਐੱਲ.ਈ.ਡੀ. ਅਤੇ ਐੱਚ.ਡੀ. ਟੀ.ਵੀ. ਇਸ ਤੋਂ ਇਲਾਵਾ ਚਿੱਠੀ ਪੱਤਰ ਤੋਂ ਸ਼ੁਰੂ ਹੋਈ ਦਿਲਾਂ ਦੀ ਸਾਂਝ ਟੈਲੀਫੋਨ ‘ਤੇ ਕੇ ਲੰਮਾ ਸਮਾਂ ਖੜ੍ਹੀ ਰਹੀ, ਤੇ ਫਿਰ ਟੈਲੀਫੋਨ ਤੋਂ ਮੋਬਾਇਲ ਤੱਕ ਮਸਾਂ ਦਸ ਕੁ ਸਾਲ ਸਮਾਂ ਲੰਘਿਆ ਹੀ ਸੀ ਕਿ ਸਮਾਰਟ ਫੋਨ ਸਭ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਗਿਆ ਅਤੇ ਹਾਲੇ ਵੀ ਪੂਰੀ ਰਫਤਾਰ ਨਾਲ ਤਕਨੀਕ ਦੇ ਖੇਤਰ ਵਿਚ ਸਮਾਰਟ ਫੋਨ ਸਭ ਤੋਂ ਅੱਗੇ ਚੱਲ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਹੋਰ ਖੇਤਰਾਂ ਵਿਚ ਆਪਣੇ ਉਪਕਰਮ ਬਣਾਉਣ ਵਾਲੀਆਂ ਕੰਪਨੀਆਂ ਵੀ ਸਮਾਰਟ ਫੋਨ ਬਣਾਉਣ ਦੇ ਕਾਰੋਬਾਰ ਵਿਚ ਆਪਣੀ ਕਿਮਸਤ ਅਜ਼ਮਾਉਣ ਲੱਗ ਪਈਆਂ। ਬਿਨਾਂ ਸ਼ੱਕ ਅੱਜ ਦੇ ਸਮੇਂ ਵਿਚ ਸਾਡੀ ਜ਼ਿੰਦਗੀ ਦੀ ਮੁੱਢਲੀ ਅਤੇ ਮਹੱਤਵਪੂਰਨ ਲੋੜ ਹੈ ‘ਮੋਬਾਇਲ ਫੋਨ ਜਾਂ ਸਮਾਰਟ ਫੋਨ’। ਇਸ ਤੋਂ ਬਿਨਾਂ ਤਾਂ ਕਿਸੇ ਚੀਜ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਦੇ ਕੰਪਿਊਟਰ ਦਾ ਜ਼ਮਾਨਾ ਆਇਆ ਸੀ ਅਤੇ ਫਿਰ ਲੈਪਟਾਪ ਦਾ, ਪਰ ਮੋਬਾਇਲ ਫ਼ੋਨ ਦੇ ਇਸ ਚਮਤਕਾਰ ਨੇ ਕੰਪਿਊਟਰ/ਲੈਪਟਾਪ ਵਗੈਰਾ ਦੀ ਲੋਕਪ੍ਰਿਯਤਾ ਵਿਚ ਕਿਤੇ ਨਾ ਕਿਤੇ ਤਾਂ ਘਾਟਾ ਜ਼ਰੂਰ ਦਰਜ ਕੀਤਾ ਹੈ। ਕਿਉਂਜ ਕੰਪਿਊਟਰ/ ਲੈਪਟਾਪ ‘ਤੇ ਹੋਣ ਵਾਲੇ ਜ਼ਿਆਦਾਤਰ ਕੰਮ ਮੋਬਾਇਲ ਤੇ ਕੁਝ ਸਕਿੰਟਾਂ ਵਿਚ ਹੀ ਹੋ ਜਾਂਦੇ ਹਨ। ਸਾਰੇ ਨਜ਼ਦੀਕੀਆਂ ਦੇ ਫੋਨ ਨੰ: ਸਾਰੀਆਂ ਜ਼ਰੂਰੀ ਅਤੇ ਗੈਰ ਜ਼ਰੂਰੀ ਮੇਲਜ਼ (ਬਿਜਲਈ ਡਾਕ), ਦਫਤਰ ਜਾਂ ਆਪਣੇ ਪੇਸ਼ੇ ਨਾਲ ਸਬੰਧਿਤ ਜ਼ਰੂਰੀ ਫਾਈਲਾਂ, ਘਰ ਦੇ ਸਮਾਨ ਦੀ ਲਿਸਟ, ਪੂਰੀ ਦੁਨੀਆਂ ਦਾ ਨਕਸ਼ਾ, ਹਰ ਤਰ੍ਹਾਂ ਦੀਆਂ ਪਰਿਵਾਰਕ ਫੋਟੋਆਂ ਤੇ ਵੀਡੀਓਜ਼ ਦੇ ਰੂਪ ਵਿਚ ਯਾਦਗਰੀ ਪਲ, ਸੋਸ਼ਲ ਸਾਈਟਾਂ ਦੇ ਖਾਤੇ, ਮਨੋਰੰਜਨ ਦਾ ਹਰ ਸਾਧਨ, ਕਿਤੇ ਆਉਣ ਜਾਣ ਲਈ ਬੱਸ/ਗੱਡੀ/ਜਹਾਜ਼ ਦੀ ਟਿਕਟ ਸਭ ਕੁਝ ਆਹ ਚਾਰ-ਪੰਜ ਇੰਚ ਦੇ ਮੋਬਾਇਲ ਫੋਨ ਵਿਚ ਸੁਰੱਖਿਅਤ ਪਿਆ ਹੈ, ਜਦੋਂ ਮਰਜ਼ੀ, ਜਿੱਥੇ ਮਰਜ਼ੀ ਇਸਦਾ ਲਾਭ ਲਿਆ ਜਾ ਸਕਦਾ ਹੈ। ਬਿਪਤਾ ਵੇਲੇ ਡਾਕਟਰੀ ਸਹਾਇਤਾ, ਫਾਇਰ ਬ੍ਰਿਗੇਡ ਸਹੂਲਤ, ਸੁਰੱਖਿਆ ਲਈ ਪੁਲਿਸ ਸਹਾਇਤਾ ਆਦਿ ਸਭ ਕੁਝ ਇਕ ਲਾਭਕਾਰੀ ਖੇਤਰ ਵਿਚ ਆਉਂਦਾ ਹੈ। ਸਮਾਰਟ ਫੋਨ ਆਪ ਤਾਂ ਵਾਕਈ ਸਮਾਰਟ ਹੈ, ਹਰ ਗੱਲ ਨੂੰ, ਹਰ ਘਟਨਾ ਨੂੰ ਸਭਾਲ ਕੇ ਰੱਖਦਾ ਹੈ ਅਤੇ ਹਰ ਵਿਸ਼ੇ ‘ਤੇ ਜੁਆਬ ਦਿੰਦਾ ਹੈ। ਹੁਣ ਤਾਂ ਅਸੀਂ ਉਸ ਨੂੰ ਬੋਲ ਕੇ ਵੀ, ਜੋ ਮਰਜ਼ੀ ਪੁੱਛ ਸਕਦੇ ਹਾਂ ਬੱਸ ਉਸ ਵਿਚ ਵਧੀਆ ਨੈੱਟਵਰਕ ਵਾਲਾ ਡਾਟਾ ਪੈਕ ਹੋਣਾ ਚਾਹੀਦਾ ਹੈ, ਬੱਸ ਜੋ ਮਰਜ਼ੀ ਪੁੱਛੋ ਫੋਨ ਆਪ ਬੋਲ ਕੇ ਦੱਸਦਾ ਹੈ ਭਾਈ ਤੇਰੇ ਸਵਾਲ ਦਾ ਕੀ ਜੁਆਬ ਹੈ? ਇਹੀ ਤਾਂ ਹੈ ਸਮਾਰਟ ਫੋਨ, ਪਰ ਕੀ ਅਸੀਂ ਵੀ ਫੋਨ ਵਾਂਙ ਸਮਾਰਟ ਹਾਂ? ਅੱਜ ਆਪਣਾ ਵਿਸ਼ਾ ਇਹੀ ਹੈ। ਜਿਵੇਂ ਕਹਿੰਦੇ ਨੇ ਹਰ ਚੀਜ਼ ਦੇ ਦੋ ਪਾਸੇ ਹੁੰਦੇ ਹਨ, ਹਾਂ-ਪੱਖੀ ਅਤੇ ਨਾਂਹ ਪੱਖੀ ਜਾਂ ਸੌਖੇ ਸ਼ਬਦਾਂ ਵਿਚ ਕਹਿ ਲਈਏ ਤਾਂ ਫਾਇਦੇ ਅਤੇ ਨੁਕਸਾਨ। ਜਿਸ ਵੀ ਵਸਤੂ ਜਾਂ ਯੰਤਰ ਦਾ ਸਾਨੂੰ ਫਾਇਦਾ ਹੈ, ਉਸ ਵਿਚ ਨੁਕਸਾਨ ਵੀ ਲੁਕਿਆ ਹੁੰਦਾ ਹੈ, ਪਰ ਅਸੀਂ ਕੋਸ਼ਿਸ਼ ਕੇਵਲ ਫਾਇਦੇ ਲਈ ਭਾਵ ਮਨੁੱਖੀ ਸੁਖ ਸਹੂਲਤਾਂ ਨੂੰ ਸਾਹਮਣੇ ਰੱਖ ਕੇ ਖੋਜੀਆਂ ਜਾਂਦੀਆਂ ਹਨ ਅਤੇ ਉਹਨਾਂ ਦੀ ਵਰਤੋਂ ਵੀ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ, ਪਰ ਜਦ ਉਹਨਾਂ ਹੀ ਫਾਇਦੇ ਵਾਲੀਆਂ ਚੀਜ਼ਾਂ ਨੂੰ ਦੂਜਿਆਂ ਦੇ ਲਈ ਜਾਂ ਆਪਣੇ ਲਈ ਨੁਕਸਾਨਦਾਇਕ ਬਣਾ ਲਈਏ ਜਾਂ ਇਹ ਨੁਕਸਾਨਦਾਇਕ ਬਣ ਜਾਣ ਤਾਂ ਸਾਨੂੰ ਦੁਬਾਰਾ ਉਸਦੇ ਸੰਦਰਭ ਵਿਚ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ?
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat