Time left : XX : XX
Punjabi Typing Paragraph
ਕਾਂਗਰਸੀ ਨੇਤਾ ਕਿਸ ਤਰ੍ਹਾਂ ਆਪਣੇ ਬੇਤੁਕੇ ਬਿਆਨਾਂ ਨਾਲ ਕਾਂਗਰਸ ਦਾ ਹੀ ਨੁਕਸਾਨ ਕਰਨ ਵਿਚ ਲੱਗੇ ਹੋਏ ਹਨ, ਇਸ ਦੀ ਤਾਜ਼ਾ ਉਦਾਹਰਨ ਹੈ ਮਹਾਰਾਸ਼ਟਰ ਕਾਂਗਰਸ ਦੇ ਮੁਖੀ ਨਾਨਾ ਪਟੋਲੇ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਗੱਠਜੋੜ ਸੱਤਾ ਵਿਚ ਆਇਆ ਤਾਂ ਰਾਮ ਮੰਦਰ ਦਾ ਸ਼ੁੱਧੀਕਰਨ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਬਿਆਨ ’ਤੇ ਭਾਜਪਾ ਕਾਂਗਰਸ ’ਤੇ ਹਮਲਾਵਰ ਹੀ ਸੀ ਕਿ ਮਣੀਸ਼ੰਕਰ ਅਈਅਰ ਇਕ ਵੀਡੀਓ ਵਿਚ ਆਪਣਾ ਪਾਕਿਸਤਾਨ ਪ੍ਰੇਮ ਜ਼ਾਹਰ ਕਰਦੇ ਹੋਏ ਇਹ ਕਹਿੰਦੇ ਦਿਸੇ ਕਿ ਉਸ ਨੂੰ ਸਨਮਾਨ ਦੇਣਾ ਚਾਹੀਦਾ ਹੈ ਅਤੇ ਉਸ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਕੋਲ ਪਰਮਾਣੂ ਬੰਬ ਹੈ। ਉਨ੍ਹਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਬੀਤੇ ਦਸ ਸਾਲਾਂ ਵਿਚ ਪਾਕਿਸਤਾਨ ਨੂੰ ਕੋਈ ਇੱਜ਼ਤ ਨਹੀਂ ਦਿੱਤੀ ਗਈ। ਉਹ ਪਹਿਲਾਂ ਵੀ ਕਾਂਗਰਸ ਲਈ ਮੁਸੀਬਤ ਬਣ ਚੁੱਕੇ ਹਨ। ਨਾਨਾ ਪਟੋਲੇ ਅਤੇ ਮਣੀਸ਼ੰਕਰ ਅਈਅਰ ਤੋਂ ਪਹਿਲਾਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਕਾਂਗਰਸ ਲਈ ਮੁਸੀਬਤ ਖੜ੍ਹੀ ਕੀਤੀ ਸੀ। ਉਨ੍ਹਾਂ ਨੇ ਭਾਰਤ ਦੀ ਆਬਾਦੀ ਦੀ ਵੰਨ-ਸੁਵੰਨਤਾ ਨੂੰ ਵਿਦੇਸ਼ੀ ਨਸਲਾਂ ਨਾਲ ਜੋੜ ਕੇ ਇਹ ਦੱਸਿਆ ਸੀ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਲੋਕ ਕਿਵੇਂ ਅਲੱਗ-ਅਲੱਗ ਮੁਲਕਾਂ ਦੇ ਲੋਕਾਂ ਵਰਗੇ ਦਿਖਾਈ ਦਿੰਦੇ ਹਨ। ਉਨ੍ਹਾਂ ਦੇ ਹਿਸਾਬ ਨਾਲ ਦੱਖਣੀ ਭਾਰਤ ਦੇ ਲੋਕ ਅਫ਼ਰੀਕੀਆਂ, ਪੂਰਬ ਦੇ ਚੀਨੀਆਂ, ਪੱਛਮ ਦੇ ਅਰਬਾਂ ਅਤੇ ਉੱਤਰੀ ਭਾਰਤ ਦੇ ਗੋਰਿਆਂ ਵਰਗੇ ਦਿਸਦੇ ਹਨ। ਉਹ ਇਕ ਤਰ੍ਹਾਂ ਨਾਲ ਭਾਰਤ ਵਿਚ ਪਾਟੋਧਾੜ ਪੈਦਾ ਕਰਨ ਵਾਲੇ ਉਸ ਸਿਧਾਂਤ ਨੂੰ ਹੀ ਹਵਾ ਦਿੰਦੇ ਦਿਸੇ ਜਿਸ ਨੂੰ ਕੁਝ ਵਿਦੇਸ਼ੀਆਂ ਅਤੇ ਖੱਬੇ-ਪੱਖੀਆਂ ਨੇ ਸਿਰਜਿਆ ਹੈ। ਉਨ੍ਹਾਂ ਦੀ ਟਿੱਪਣੀ ਵਿਚ ਨਸਲੀ ਸੋਚ ਵੀ ਨਜ਼ਰ ਆਈ। ਅਮਰੀਕਾ ਵਿਚ ਰਹਿਣ ਦੇ ਨਾਤੇ ਉਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਪੂਰੇ ਸੰਸਾਰ ਵਿਚ ਨਸਲੀ ਟਿੱਪਣੀਆਂ ਲਈ ਕਿਤੇ ਵੀ ਕੋਈ ਥਾਂ ਨਹੀਂ ਹੈ। ਪਿਛਲੀ ਸਦੀ ਵਿਚ ਜਦ ਨਸਲ ਦੇ ਆਧਾਰ ’ਤੇ ਸਮਾਜ ਨੂੰ ਵੰਡਿਆ ਜਾਂਦਾ ਸੀ, ਉਦੋਂ ਪਤਾ ਨਹੀਂ ਕਿੰਨੀਆਂ ਹੀ ਖ਼ਾਨਾਜੰਗੀਆਂ ਅਤੇ ਜੰਗਾਂ ਹੋਈਆਂ ਅਤੇ ਉਨ੍ਹਾਂ ਦੇ ਮਾੜੇ ਸਿੱਟੇ ਸਾਰੇ ਸੰਸਾਰ ਨੇ ਭੁਗਤੇ। ਪਤਾ ਨਹੀਂ ਕਿੰਨੇ ਹੀ ਦੇਸ਼ ਬਿਖਰ ਗਏ ਅਤੇ ਕਰੋੜਾਂ ਲੋਕਾਂ ਨੂੰ ਪੀੜਾ ਸਹਿਣੀ ਪਈ।