Time left : XX : XX
Punjabi Typing Paragraph
ਆਧੁਨਿਕ ਪੰਜਾਬੀ ਅਦਬ ਦਾ ਅੱਧਾ ਅੰਬਰ ਮਾਂ-ਬੋਲੀ ਦੀ ਮਾਣ-ਮੱਤੀ ਤ੍ਰੈਮੂਰਤੀ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਤੇ ਪਾਸ਼ (ਅਵਤਾਰ ਸਿੰਘ ਸੰਧੂ) ਨੇ ਮੱਲਿਆ ਹੋਇਆ ਹੈ। ‘ਬਿਰਹਾ ਦਾ ਸੁਲਤਾਨ’ ਵਜੋਂ ਮਕਬੂਲ ਹੋਇਆ ਸ਼ਿਵ ਤੇ ਰੱਤ ’ਚੋਂ ਉੱਠੇ ਲਾਵੇ ਦਾ ਤਰਜਮਾ ਕਰਨ ਵਾਲਾ ਪਾਸ਼ ਕ੍ਰਮਵਾਰ 37 ਤੇ 38 ਸਾਲਾਂ ਦੀ ਉਮਰ ਹੰਢਾ ਕੇ ਭਰ ਜਵਾਨੀ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਧੁਨਿਕ ਪੰਜਾਬੀ ਅਦਬ ਦਾ ਅੱਧਾ ਅੰਬਰ ਮਾਂ-ਬੋਲੀ ਦੀ ਮਾਣ-ਮੱਤੀ ਤ੍ਰੈਮੂਰਤੀ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਤੇ ਪਾਸ਼ (ਅਵਤਾਰ ਸਿੰਘ ਸੰਧੂ) ਨੇ ਮੱਲਿਆ ਹੋਇਆ ਹੈ। ‘ਬਿਰਹਾ ਦਾ ਸੁਲਤਾਨ’ ਵਜੋਂ ਮਕਬੂਲ ਹੋਇਆ ਸ਼ਿਵ ਤੇ ਰੱਤ ’ਚੋਂ ਉੱਠੇ ਲਾਵੇ ਦਾ ਤਰਜਮਾ ਕਰਨ ਵਾਲਾ ਪਾਸ਼ ਕ੍ਰਮਵਾਰ 37 ਤੇ 38 ਸਾਲਾਂ ਦੀ ਉਮਰ ਹੰਢਾ ਕੇ ਭਰ ਜਵਾਨੀ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸ਼ਿਵ ਤੋਂ ਨੌਂ ਸਾਲ ਪਿੱਛੋਂ 14 ਜਨਵਰੀ 1945 ਨੂੰ ਕਪੂਰਥਲਾ ਨੇੜੇ ਘੁੱਗ ਵਸਦੇ ਪਿੰਡ ਪੱਤੜ ਕਲਾਂ ਵਿਚ ਪਹਿਲੀ ਕਿਲਕਾਰੀ ਮਾਰਨ ਵਾਲਾ ਪਾਤਰ 79 ਸਾਲ ਦੀ ਅਉਧ ਹੰਢਾ ਕੇ ਇਸ ਦੁਨੀਆ ਤੋਂ ਰੁਖ਼ਸਤ ਹੋਇਆ ਹੈ। ਪਾਤਰ ਆਪਣੇ ਸਮਕਾਲੀ ਪਾਸ਼ ਤੋਂ ਪੰਜ ਸਾਲ ਵੱਡਾ ਸੀ। ਪਾਸ਼ ਦੀ ਜਨਮ ਭੋਇੰ ਤਲਵੰਡੀ ਸਲੇਮ (ਜਲੰਧਰ) ਦੀ ਦੂਰੀ ਪਾਤਰ ਦੇ ਜੱਦੀ ਪਿੰਡ ਪੱਤੜ ਕਲਾਂ ਤੋਂ ਮਹਿਜ਼ 27 ਕਿੱਲੋਮੀਟਰ ਹੈ। ਸੱਤਰਵਿਆਂ ਦੀ ਨਕਸਲਬਾੜੀ ਲਹਿਰ ਵੇਲੇ ਪਾਸ਼ ਤੇ ਪਾਤਰ ਦਾ ਇਕਬਾਲ ਬੁਲੰਦੀਆਂ ਛੋਹ ਰਿਹਾ ਸੀ। ਪਾਸ਼ ਦੀ ਰਗ਼ ਵੱਖਰੀ ਸੀ ਤੇ ਪਾਤਰ ਦਾ ਰਾਗ। ਸ਼ਿਵ ਕੁਮਾਰ ਬਿਰਹਾ ਦੀਆਂ ਲੇਰਾਂ ਨਾਲ ਅੱਲ੍ਹੜ ਨੌਜਵਾਨਾਂ ਦੇ ਦਿਲਾਂ ਨੂੰ ਟੁੰਬ ਰਿਹਾ ਸੀ। ਪਾਸ਼ ਤੇ ਪਾਤਰ ਭੂਗੋਲਿਕ ਤੌਰ ’ਤੇ ਨੇੜੇ ਹੋਣ ਦੇ ਨਾਲ-ਨਾਲ ਇਕ-ਦੂਜੇ ਦੇ ਕਰੀਬ ਵੀ ਸਨ। ਇਕ-ਦੂਜੇ ਦੀ ਕਵਿਤਾ ਦੇ ਉਪਾਸ਼ਕ ਹੋਣ ਦੇ ਬਾਵਜੂਦ ਉਹ ਕਈ ਵਾਰ ਵਿੱਥ ਬਣਾ ਕੇ ਤੁਰਦੇ। ਉਨ੍ਹਾਂ ਦੇ ਤੁਰਸ਼ ਅਤੇ ਸ਼ੀਰੀ ਰਿਸ਼ਤਿਆਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ। ਅਪ੍ਰੈਲ 1975 ਨੂੰ ਜਲੰਧਰ ਜੇਲ੍ਹ ’ਚੋਂ ਲਿਖੇ ਪੱਤਰ ਰਾਹੀਂ ਪਾਸ਼ ਨੇ ਲਿਖਿਆ, ‘ਪਾਤਰ ਤੂੰ ਨਿਰਸੰਦੇਹ ਮੇਰੇ ਸਮੇਂ ਦਾ ਬਹੁਤ ਵੱਡਾ ਕਵੀ ਏਂ। ਇਹ ਤੇਰੀ ਤਾਕਤ ਈ ਏ ਜੋ ਮੇਰੇ ਵਰਗੇ ਵੱਖਰੀ ਵਿਚਾਰਧਾਰਾ ਵਾਲੇ ਬੰਦੇ ਨੂੰ ਇੰਜ ਕਹਿਣ ’ਤੇ ਮਜਬੂਰ ਕਰਦੀ ਹੈ।’ ਗੁਰਬਚਨ ਦੇ ਕਥਨ ਦਾ ਹਵਾਲਾ ਦਿੰਦਿਆਂ ਉਹ ਪਾਤਰ ਨੂੰ ਕਹਿੰਦਾ ਹੈ, ‘ਲੋਕਪਿ੍ਰਅਤਾ ਇਕ ਤਸ਼ੱਦਦ ਹੈ, ਗਲੇ ਦਾ ਰੱਸਾ। ਸੋ ਭਰਾਵਾ ਇਸ ਦੇ ਭੁਲੇਖੇ ਵਿਚ ਨਾ ਆਵੀਂ-ਜਦ ਤੱਕ ਮੇਰੇ ਵਿਚ ਸੱਤਿਆ ਹੈ, ਮੈਂ ਇਨ੍ਹਾਂ ਖ਼ਤਰਨਾਕ ਸ਼ੁਭਚਿੰਤਕਾਂ ਦੀਆਂ ਕੈਦਾਂ ਤੋੜ ਕੇ ਫਰਾਰ ਹੁੰਦਾ ਰਹਾਂਗਾ।’ ਨਿਸਚੇ ਹੀ ਪਾਤਰ ਦੀ ਮਕਬੂਲੀਅਤ ਨੇ ਸਿਖ਼ਰਾਂ ਨੂੰ ਪਾਰ ਕੀਤਾ ਸੀ। ਇਸੇ ਵਜ੍ਹਾ ਕਰਕੇ ਉਸ ਦੇ ਪ੍ਰਸ਼ੰਸਕਾਂ ਦਾ ਘੇਰਾ ਲੋੜ ਤੋਂ ਕਿਤੇ ਵੱਧ ਸੀ। ਉਹ ਕਿਸੇ ਵੀ ਅਹੁਦੇ ਤੋਂ ਵੱਡਾ ਸੀ। ਇਸ ਦੇ ਬਾਵਜੂਦ ਕਲਾ ਪ੍ਰੀਸ਼ਦ ਦੀ ਚੇਅਰਮੈਨੀ ਅਤੇ ਹੋਰ ਅਹੁਦੇਦਾਰੀਆਂ ਨੇ ਪਾਤਰ ਨੂੰ ਲੋੜ ਤੋਂ ਵੱਧ ਮਸਰੂਫ਼ ਕੀਤਾ ਹੋਇਆ ਸੀ।