MSN - Typing
Time left : XX : XX
Punjabi Typing Paragraph
ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਸੁਰਜੀਤ ਪਾਤਰ ਵੀ ਚਲੇ ਗਏ। ਸ਼ਨਿੱਚਰਵਾਰ ਸਵੇਰੇ ਦੀ ਸੁਬ੍ਹਾ ਦੀ ਸ਼ੁਰੂਆਤ ਇਸ ਸੋਗਵਾਰ ਖ਼ਬਰ ਨਾਲ ਹੋਈ। ਮੈਂ ਇਸ ਖ਼ਬਰ ਨੂੰ ਕਿਵੇਂ ਲਿਖਾਂ। ਉਹ ਸ਼ਬਦਾਂ ਦਾ ਜਾਦੂਗਰ ਸੀ। ਉਸ ਨੇ ਲਿਖਿਆ- ‘‘ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ, ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨਾ ਕਰ।’’ ਅਸਲ ਵਿਚ ਸੁਰਜੀਤ ਪਾਤਰ ਸਾਡੇ ਸਮਿਆਂ ਦੇ ਸਾਹਿਤ ਦਾ ਉਹ ਅਕਸ ਸੀ ਜਿਸ ’ਚ ਸੱਤ ਰੰਗਾਂ ਦਾ ਜਲੌਅ ਸੀ ਜੋ ਉਸ ਦੀ ਸਹਿਜਮਈ ਸ਼ਬਦ ਜੁਗਤ ਤੇ ਕਵਿਤਾ ਵਿਚ ਝਲਕਦਾ ਹੈ। ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਸੁਰਜੀਤ ਪਾਤਰ ਵੀ ਚਲੇ ਗਏ। ਸ਼ਨਿੱਚਰਵਾਰ ਸਵੇਰੇ ਦੀ ਸੁਬ੍ਹਾ ਦੀ ਸ਼ੁਰੂਆਤ ਇਸ ਸੋਗਵਾਰ ਖ਼ਬਰ ਨਾਲ ਹੋਈ। ਮੈਂ ਇਸ ਖ਼ਬਰ ਨੂੰ ਕਿਵੇਂ ਲਿਖਾਂ। ਉਹ ਸ਼ਬਦਾਂ ਦਾ ਜਾਦੂਗਰ ਸੀ। ਉਸ ਨੇ ਲਿਖਿਆ- ‘‘ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ, ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨਾ ਕਰ।’’ ਅਸਲ ਵਿਚ ਸੁਰਜੀਤ ਪਾਤਰ ਸਾਡੇ ਸਮਿਆਂ ਦੇ ਸਾਹਿਤ ਦਾ ਉਹ ਅਕਸ ਸੀ ਜਿਸ ’ਚ ਸੱਤ ਰੰਗਾਂ ਦਾ ਜਲੌਅ ਸੀ ਜੋ ਉਸ ਦੀ ਸਹਿਜਮਈ ਸ਼ਬਦ ਜੁਗਤ ਤੇ ਕਵਿਤਾ ਵਿਚ ਝਲਕਦਾ ਹੈ। ਉਸ ਨੇ ਹੀ ਲਿਖਿਆ ਸੀ- ‘‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ।’’ ਅਸਲ ਵਿਚ ਸੁਰਜੀਤ ਪਾਤਰ ਸੱਚਮੁੱਚ ਇਕ ਵਗਦਾ ਹੋਇਆ ਦਰਿਆ ਸੀ ਪਰ ਉਹ ਸ਼ਾਂਤਮਈ ਸੁਰ ਨਾਲ ਜ਼ਿੰਦਗੀ ਤੇ ਕਵਿਤਾ ਬਾਰੇ ਕਹਿੰਦਾ-ਕਹਿੰਦਾ ਰੁਖ਼ਸਤ ਹੋ ਗਿਆ। 70ਵਿਆਂ ਦੇ ਦਹਾਕੇ ’ਚ ਪਾਤਰ ਦਾ ਲਿਖਣ ਦਾ ਇਹ ਸਫ਼ਰ ਸ਼ੁਰੂ ਹੋਇਆ ਸੀ। ਮੇਰੇ ਕਈ ਦੋਸਤ ਹਨ। ਸੁਰਜੀਤ ਪਾਤਰ ਵੀ ਉਨ੍ਹਾਂ ’ਚੋਂ ਇਕ ਸਨ। ਮੈਂ ਪੜ੍ਹਾਈ ਦੌਰਾਨ ਜਦੋਂ ਪੰਜਾਬੀ ਮਾਸਿਕ ‘ਮੀਨਾਰ’ ਕੱਢਿਆ ਤਾਂ ਪਾਤਰ ਦੀ ਖ਼ੂਬਸੂਰਤ ਕਵਿਤਾ ਮਿਲੀ ਸੀ ਤੇ ਫਿਰ ਇਹ ਸਫ਼ਰ ਮੁਲਾਕਾਤਾਂ ਤੇ ਫੋਨ ਨਾਲ ਚੱਲਦਾ ਰਿਹਾ। ਪਿਛਲੇ ਹਫ਼ਤੇ ਉਨ੍ਹਾਂ ਨਾਲ ਫੋਨ ’ਤੇ ਆਖ਼ਰੀ ਵਾਰ ਗੱਲ ਹੋਈ ਸੀ। ਸੁਰਜੀਤ ਪਾਤਰ ਨੇ ਆਪਣੀ ਇਕ ਰਿਕਾਰਡਡ ਮੁਲਾਕਾਤ ਵਿਚ ਦੱਸੀ ਸੀ ਪੱਤੜ ਕਲਾਂ ਤੋਂ ਪਾਤਰ ਬਣਨ ਦੀ ਕਹਾਣੀ ਪਰ ਉਸ ਦਾ ਜ਼ਿੰਦਗੀ ਬਾਰੇ ਸੁਰ ਹਮੇਸ਼ਾ ਸਹਿਜ ਰਿਹਾ। ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਵਿਹੜਿਆਂ ’ਚੋਂ ਜਦੋਂ ਵੀ ਪੰਜਾਬੀ ਦੀ ਹੂਕ ਦੀ ਗੱਲ ਨਿਕਲੇਗੀ ਤਾਂ ਪਾਤਰ ਦੀ ਆਵਾਜ਼ ਤੇ ਰਹਿਨੁਮਾਈ ਵੀ ਸਾਹਮਣੇ ਆਵੇਗੀ। ਮੈਂ ਆਪਣੇ ਦੂਰਦਰਸ਼ਨ ਜਲੰਧਰ, ਦੇਹਰਾਦੂਨ ਤੇ ਡੀਡੀ ਚੰਡੀਗੜ੍ਹ ਦੇ ਦਿਨਾਂ ਵਿਚ ਪਾਤਰ ਜੀ ਦੀਆਂ ਕਈ ਮੁਲਾਕਾਤਾਂ ਰਿਕਾਰਡ ਕਰਵਾਈਆਂ ਤੇ ਅਖਿਲ ਭਾਰਤੀ ਮੁਸ਼ਾਇਰੇ ਵਿਚ ਪੰਜਾਬੀ ਦੀ ਨੁਮਾਇੰਦਗੀ ਪਾਤਰ ਦੇ ਹਿੱਸੇ ਆਈ ਸੀ। ਮੇਰੀਆਂ ਯਾਦਾਂ ਦੀ ਚੰਗੇਰ ਵਿਚ ਪਾਤਰ ਹਮੇਸ਼ਾ ਇਕ ਬੇਲਾਗ ਦੋਸਤ ਰਿਹਾ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat