Time left : XX : XX
Punjabi Typing Paragraph
ਪੰਜਾਬੀ ਸਾਹਿਤ ਵਿਚ ਬਹੁਤ ਘੱਟ ਸ਼ਾਇਰ ਹੋਏ ਹਨ ਜਿਨ੍ਹਾਂ ਨੂੰ ਇੰਨਾ ਜ਼ਿਆਦਾ ਸਤਿਕਾਰ ਤੇ ਪਿਆਰ ਪੰਜਾਬੀ ਸਾਹਿਤ ਦੇ ਪਾਠਕਾਂ, ਲੇਖਕਾਂ ਤੇ ਲੋਕਾਂ ਤੋਂ ਮਿਲਿਆ ਹੈ। ਸੁਰਜੀਤ ਪਾਤਰ ਪੰਜਾਬੀ ਦੇ ਉਨ੍ਹਾਂ ਕੁਝ ਕੁ ਪੰਜਾਬੀ ਲੇਖਕਾਂ ਖ਼ਾਸ ਤੌਰ ’ਤੇ ਕਵੀਆਂ ’ਚੋਂ ਇਕ ਸਨ ਜਿਨ੍ਹਾਂ ਨੂੰ ਇਹ ਇੱਜ਼ਤ-ਮਾਣ ਤੇ ਰੁਤਬਾ ਹਾਸਲ ਹੋਇਆ ਹੈ। ਸੁਰਜੀਤ ਪਾਤਰ ਨੇ ਆਪਣੀਆਂ ਦਿਲ ਫ਼ਰੇਬ ਮੁਲਾਕਾਤਾਂ ਵਿਚ ਹੱਸਦਿਆਂ, ਮੁਸਕੜੀਆਂ ਵਿਚ ਕਈ ਬੁਝਾਰਤਾਂ ਪੰਜਾਬੀ ਪਾਠਕਾਂ ਲਈ ਛੱਡੀਆਂ। ਅਸਲ ਵਿਚ ਉਹ ਪੰਜਾਬੀਅਤ ਦਾ ਸ਼ਾਇਰ ਹੈ। ਉਸ ਨੂੰ ਦੇਸ਼-ਵਿਦੇਸ਼ ਵਿਚ ਪੜਿ੍ਹਆ-ਸੁਣਿਆ ਗਿਆ। ਆਪਣੀ ਇਕ ਮੁਲਾਕਾਤ ਵਿਚ ਪਾਤਰ ਨੇ ਦੱਸਿਆ ਸੀ, ‘‘ਪੰਜਾਬੀ ਰਹਿਤਲ ਅੱਜ ਉਹ ਨਹੀਂ ਜੋ ਤੁਹਾਡੇ ਤੇ ਸਾਡੇ ਵੇਲੇ ਸੀ। ਹੁਣ ਜ਼ਮਾਨਾ ਤੇਜ਼ ਹੈ ਅਤੇ ਸਾਨੂੰ ਉਸ ਨਾਲ ਹੀ ਚੱਲਣਾ ਪੈਣਾ ਹੈ। ਪਾਤਰ ਦੀਆਂ ਕਵਿਤਾਵਾਂ ਵਿਚ ਸੱਚਮੁੱਚ ਪੰਜਾਬ, ਪੰਜਾਬੀਅਤ ਤੇ ਪੰਜਾਬੀ ਭਾਸ਼ਾ ਦੀ ਤਸਵੀਰ ਦਿਖਾਈ ਦਿੰਦੀ ਹੈ। ਉਸ ਨੇ ਲਿਖਿਆ ਸੀ- ‘‘ਹਵਾ ਮੇਰੇ ਮੁਖਾਲਿਫ਼ ਜੇ ਨ ਵਗਦੀ, ਜੇ ਮੇਰੇ ਘਰ ਨੂੰ ਅਰਾਨੀ ਨ ਲੱਗਦੀ। ਕਿਹੀ ਫ਼ਿਤਰਤ ਤਮਾਸ਼ਾਈ ਹੈ ਜੱਗ ਦੀ, ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ।’’ ਜਦੋਂ ਤੀਕ ਪਾਤਰ ਦੇ ਲਫ਼ਜ਼ ਜਿਊਂਦੇ ਨੇ, ਪੰਜਾਬੀ ਸਾਹਿਤ ਉਨ੍ਹਾਂ ਦਾ ਰਿਣੀ ਰਹੇਗਾ ਪਰ ਸੱਚ ਇਹ ਵੀ ਹੈ ਕਿ ਪਾਤਰ ਨੇ ਹਮੇਸ਼ਾ ਆਪਣਾ ਨਜ਼ਰੀਆ ਆਪਣੇ ਸ਼ਬਦਾਂ ਨਾਲ ਸਿਰਜਿਆ। ਪਾਤਰ ਦੀ ਸਾਰੀ ਸ਼ਾਇਰੀ ਵਿਚ ਪੰਜਾਬ ਹਾਜ਼ਰ ਹੈ ਤੇ ਇਹ ਵੀ ਉਸ ਦੀ ਸ਼ਾਇਰੀ ਦਾ ਯਥਾਰਥ ਹੈ। ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਕਪੂਰਥਲਾ ਨੇੜੇ ਪਿੰਡ ਪੱਤੜ ਕਲਾਂ ਵਿਚ ਹੋਇਆ ਸੀ। ਬਾਅਦ ਵਿਚ ਉਨ੍ਹਾਂ ਨੇ ਲੁਧਿਆਣਾ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ ਸੀ। ਪਾਤਰ ਨੂੰ ਸਾਹਿਤ ਅਕਾਦਮੀ ਤੇ ਪਦਮਸ੍ਰੀ ਸਨਮਾਨਾਂ ਦੇ ਨਾਲ-ਨਾਲ ਭਾਸ਼ਾ ਪ੍ਰੀਸ਼ਦ ਕਲਕੱਤਾ ਨੇ ਵੀ ਸਨਮਾਨਿਆ ਸੀ। ਸੰਨ 1964 ਵਿਚ ਪਾਤਰ ਦੀ ਪਹਿਲੀ ਕਵਿਤਾ ਆਈ ਸੀ। ਮੈਂ ਉਨ੍ਹਾਂ ਦੀ ਇੰਟਰਵਿਊ ਡੀਡੀ ਚੰਡੀਗੜ੍ਹ ਲਈ ਰਿਕਾਰਡ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਦੋ ਸ਼ੌਕ ਸਨ-ਇਕ ਤਾਂ ਕਵੀ ਬਣਨ ਦਾ ਜਾਂ ਫਿਰ ਗਵੱਈਆ ਬਣਨ ਦਾ। ਪਰ ਗਾਉਣ ਪਿੱਛੇ ਰਹਿ ਗਿਆ ਤੇ ਉਹ ਪਾਤਰ ਕਵੀ ਹੋ ਗਏ। ਇਹ ਵੀ ਸੱਚ ਹੈ ਕਿ ਸੰਨ 1964 ਵਿਚ ਉਨ੍ਹਾਂ ਦੀ ਪਹਿਲੀ ਰਚਨਾ ਪ੍ਰੀਤਲੜੀ ਨੇ ਛਾਪੀ ਸੀ। ਪਰ ਪਾਤਰ ਨੂੰ ਇਹ ਖ਼ਿਆਲ ਵੀ ਰਿਹਾ ਕਿ ਲੋਕ ਕਿੰਨੀ ਜਲਦੀ ਭੁੱਲ ਜਾਂਦੇ ਨੇ। ਤਦ ਹੀ ਉਸ ਨੇ ਲਿਖਿਆ ਸੀ-‘‘ਰੇਤੇ ਉੱਤੋਂ ਪੈੜ ਮਿਟਦਿਆਂ ਵੀ ਕੁਝ ਚਿਰ ਲੱਗਦਾ ਹੈ, ਕਿੰਨੀ ਛੇਤੀ ਭੁੱਲ ਗਏ ਯਾਰ ਤੇਰੇ ਨਗਰ ਦੇ ਲੋਕ। ਲਿਸ਼ਕਦੀਆਂ ਤਲਵਾਰਾਂ ਕੋਲੋਂ ਕਿਹੜਾ ਅੱਜਕੱਲ੍ਹ ਡਰਦਾ ਏ, ਡਰਦੇ ਨੇ ਤਾਂ ਕੇਵਲ ਆਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ।’’