MSN - Typing
Time left : XX : XX
Punjabi Typing Paragraph
ਆਜ਼ਾਦੀ ਦੇ 76 ਸਾਲਾਂ ਵਿਚ ਦੇਸ਼ ਅਤੇ ਸੂਬਿਆਂ ਵਿਚ ਵੱਖ-ਵੱਖ ਸਿਆਸੀ ਧਿਰਾਂ ਦੀਆਂ ਸਰਕਾਰਾਂ ਆਈਆਂ। ਕਈ ਵਾਰ ਸਰਕਾਰਾਂ ਬਦਲੀਆਂ, ਨੇਤਾ ਬਦਲੇ ਪਰ ਜੇ ਨਹੀਂ ਬਦਲੀ ਤਾਂ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ, ਫਾਜ਼ਿਲਕਾ ਦੇ ਲੋਕਾਂ ਦੀ ਤਕਦੀਰ ਨਹੀਂ ਬਦਲੀ। ਹਰ ਵਾਰ ਚੋਣਾਂ ਵਿਚ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਨ ਵਾਲੇ ਨੇਤਾ ਹੋਰ ਤਾਂ ਕੀ ਦੇਣਾ ਸਗੋਂ ਤੰਦਰੁਸਤ ਸਿਹਤ ਅਤੇ ਸਾਫ਼ ਸੁਥਰਾ ਵਾਤਾਵਰਨ ਜਿਹੀਆਂ ਮੁੱਢਲੀਆਂ ਲੋੜਾਂ ਹੀ ਪੂਰੀਆਂ ਨਹੀਂ ਕਰ ਸਕੇ। ਆਜ਼ਾਦੀ ਦੇ 76 ਸਾਲਾਂ ਵਿਚ ਦੇਸ਼ ਅਤੇ ਸੂਬਿਆਂ ਵਿਚ ਵੱਖ-ਵੱਖ ਸਿਆਸੀ ਧਿਰਾਂ ਦੀਆਂ ਸਰਕਾਰਾਂ ਆਈਆਂ। ਕਈ ਵਾਰ ਸਰਕਾਰਾਂ ਬਦਲੀਆਂ, ਨੇਤਾ ਬਦਲੇ ਪਰ ਜੇ ਨਹੀਂ ਬਦਲੀ ਤਾਂ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ, ਫਾਜ਼ਿਲਕਾ ਦੇ ਲੋਕਾਂ ਦੀ ਤਕਦੀਰ ਨਹੀਂ ਬਦਲੀ। ਹਰ ਵਾਰ ਚੋਣਾਂ ਵਿਚ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਨ ਵਾਲੇ ਨੇਤਾ ਹੋਰ ਤਾਂ ਕੀ ਦੇਣਾ ਸਗੋਂ ਤੰਦਰੁਸਤ ਸਿਹਤ ਅਤੇ ਸਾਫ਼ ਸੁਥਰਾ ਵਾਤਾਵਰਨ ਜਿਹੀਆਂ ਮੁੱਢਲੀਆਂ ਲੋੜਾਂ ਹੀ ਪੂਰੀਆਂ ਨਹੀਂ ਕਰ ਸਕੇ। ਵੱਖ-ਵੱਖ ਸਿਆਸੀ ਧਿਰਾਂ ਦੇ ਨੇਤਾਵਾਂ ਵੱਲੋਂ ਅਣਗੌਲੇ ਇਸ ਸਰਹੱਦੀ ਜ਼ਿਲ੍ਹੇ ਦੀ ਮਾੜੀ ਕਿਸਮਤ ਦਾ ਆਲਮ ਇਹ ਹੈ ਕਿ ਨੇਤਾਵਾਂ ਵੱਲੋਂ ਚੋਣਾਂ ਮੌਕੇ ਕੀਤੇ ਜਾਂਦੇ ਵਾਅਦਿਆਂ ਵਿੱਚੋਂ ਕਈ ਤਾਂ ਕੇਂਦਰ ਸਰਕਾਰਾਂ ਅੱਗੇ ਰੱਖੇ ਹੀ ਨਹੀਂ ਜਾਂਦੇ ਰਹੇ। ਸਰਹੱਦੀ ਲੋਕਾਂ ਦੀ ਸਭ ਤੋਂ ਵੱਡੀ ਮੁਸੀਬਤ ਜੇਕਰ ਪਾਕਿਸਤਾਨ ਤੋਂ ਦਰਿਆ ਸਤਲੁਜ ਜ਼ਰੀਏ ਆਉਣ ਵਾਲਾ ਕਸੂਰ ਦੀ ਲੈਦਰ ਟੈਨਰੀਜ਼ ਦਾ ਕਾਲਾ ਪਾਣੀ ਹੈ ਤਾਂ ‘ਹਰੀ ਕੇ ਪੱਤਣ’ ਤੋਂ ਲੈ ਕੇ ਹੁਸੈਨੀਵਾਲਾ ਤੱਕ ਦਰਿਆ ਸਤਲੁਜ ਵਿੱਚ ਭੂ ਮਾਫ਼ੀਆ ਅਤੇ ਨੇਤਾਵਾਂ ਦੇ ਗਠਜੋੜ ਵੱਲੋਂ ਕੀਤੇ ਕਬਜ਼ੇ ਆਏ ਸਾਲ ਹੜ੍ਹਾਂ ਦਾ ਕਾਰਣ ਬਣਦੇ ਹਨ। ਸਤਲੁਜ ਦਰਿਆ ’ਚ ਕਬਜ਼ਿਆਂ ਕਾਰਨ ਆਏ ਸਾਲ ਜਿਹੜਾ ਸਰਹੱਦੀ ਪੱਟੀ ਦੇ ਲੋਕ ਹੜ੍ਹਾਂ ’ਚ ਡੁੱਬਦੇ ਹਨ, ਉਹ ਕੁਦਰਤੀ ਨਾਲੋਂ ਜ਼ਿਆਦਾ ਮਨੁੱਖ ਵੱਲੋਂ ਪੈਦਾ ਕੀਤੇ ਹਾਲਾਤ ਕਾਰਣ ਹੀ ਹੁੰਦਾ ਹੈ। ਇਥੇ ਸਰਹੱਦੀ ਲੋਕ ਜਿਹੜੇ ਨੇਤਾਵਾਂ ਕੋਲੋਂ ਹਰ ਸਾਲ ਇਸ ਦੇ ਹੱਲ ਦੀ ਉਮੀਦ ਕਰਦੇ ਹਨ, ਅਸਲ ਵਿੱਚ ਉਹ ਹਾਲਾਤ ਉਨ੍ਹਾਂ ਦੇ ਹੀ ਪੈਦਾ ਕੀਤੇ ਹੁੰਦੇ ਹਨ। ਭਾਰਤ ਦੇ ਹਰੀਕੇ ਹੈਡ ਤੋਂ ਚੱਲਿਆ ਦਰਿਆ ਸਤਲੁਜ ਅਤੇ ਬਿਆਸ ਦੇ ਸੰਗਮ ਦਾ ਪਾਣੀ ਜ਼ਿਲ੍ਹਾ ਫਿਰੋਜ਼ਪੁਰ ਦੀ ਬਸਤੀ ਰਾਮਲਾਲ ਕੋਲੋਂ ਕਈ ਵਾਰ ਪਾਕਿਸਤਾਨ ਵਿਚ ਜਾਂਦਾ ਹੈ ਅਤੇ ਕਈ ਵਾਰ ਵਾਪਸ ਭਾਰਤ ’ਚ ਦਾਖਲ ਹੁੰਦਾ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat