Time left : XX : XX
Punjabi Typing Paragraph
ਜਦੋਂ ਜ਼ਿਲ੍ਹਾ ਕਸੂਰ ਦੀ ਸਰਹੱਦ ਗੰਡਾ ਸਿੰਘ ਵਾਲਾ ਕੋਲੋਂ ਭਾਰਤ ਦੇ ਪਿੰਡ ਟੇਂਡੀ ਵਾਲਾ ਅੰਦਰ ਦਾਖਲ ਹੁੰਦਾ ਹੈ ਤਾਂ ਇਸ ਵਿਚ ਕਸੂਰ ਦੀ ਲੈਦਰ ਇੰਡਸਟਰੀਜ਼ ਦਾ ਖ਼ਤਰਨਾਕ ਕੈਮੀਕਲ ਯੁਕਤ ਵੇਸਟ ਵੀ ਸ਼ਾਮਿਲ ਹੁੰਦਾ ਹੈ। ਬੀਤੇ 60-70 ਸਾਲਾਂ ਤੋਂ ਇਹ ਸਰਹੱਦੀ ਲੋਕਾਂ ਲਈ ਸਭ ਤੋਂ ਵੱਡੀ ਮੁਸੀਬਤ ਦਾ ਕਾਰਨ ਹੈ, ਜਿਸ ਦਾ ਹੱਲ ਅੱਜ ਤਕ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਪਾਕਿਸਤਾਨ ਦੇ ਸ਼ਹਿਰ ਕਸੂਰ ਦੀਆਂ ਚਮੜਾ ਫੈਕਟਰੀਆਂ ਦਾ ਜ਼ਹਿਰੀਲਾ ਵੈਸਟ ਦਰਿਆ ਸਤਲੁਜ ਰਾਹੀਂ ਭਾਰਤ ਆਉਣ ਨਾਲ ਸਰਹੱਦੀ ਪਿੰਡਾਂ ਦੇ ਜ਼ਿਆਦਾਤਰ ਲੋਕਾਂ ਨੂੰ ਫੂਡ ਪਾਈਪ ਤੇ ਪੇਟ ਦਾ ਕੈਂਸਰ ਹੋ ਰਿਹਾ ਹੈ। ਹਾਲਾਂਕਿ ਇਸ ਪੱਟੀ ਦੇ 14 ਪਿੰਡਾਂ ਵਿਚ ਵਾਟਰ ਵਰਕਸ ਹਨ ਪਰ ਲੋਕਾਂ ਦਾ ਕਹਿਣਾ ਹੈਵਾਟਰ ਵਰਕਸਦੇ ਪਾਣੀ ਦਾ ਕੋਈ ਭਰੋਸਾ ਨਹੀਂ ਹੈ। ਕਈ ਵਾਰ ਚਾਰ-ਚਾਰ ਦਿਨ ਪਾਣੀ ਨਹੀਂ ਆਉਦਾ। ਇਸ ਲਈ ਮਜਬੂਰਨ ਕਦੇ-ਕਦੇ ਨਲਕੇ ਦਾ ਪਾਣੀ ਪੀਣਾ ਪੈ ਜਾਂਦਾ ਹੈ। ਪਿੰਡ ਜੱਲੋਕੇ ਦੇ ਨੌਜਵਾਨ ਵਪਾਰੀ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਜੇ ਲੋਕ ਵਾਟਰ ਵਰਕਸ ਦਾ ਪਾਣੀ ਪੀਣ ਤਾਂ ਵੀ ਸਮੱਸਿਆ ਦਾ ਹੱਲ ਨਹੀਂ ਹੈ। ਮੱਝਾਂ, ਗਾਵਾਂ ਤੇ ਹੋਰ ਪਸ਼ੂਆਂ ਨੂੰ ਤਾਂ ਨਲਕੇ ਦਾ ਪਾਣੀਂ ਹੀ ਪਿਆਉਣਾ ਪੈਂਦਾ ਹੈ, ਜੋ ਦੁੱਧ ਰਾਹੀਂ ਇਨਸਾਨਾਂ ਤਕ ਪਹੁੰਚ ਰਿਹਾ ਹੈ। ਕਸੂਰ ਦੀ ਟੈਨਰੀਜ਼ ਦੇ ਖ਼ਤਰਨਾਕ ਵੇਸਟ ਕਾਰਨ ਹੁਸੈਨੀਵਾਲਾ ਨੇੜਲੇ 14 ਪਿੰਡਾਂ ਦਾ ਪਾਣੀ ਇਸ ਹੱਦ ਤਕ ਪਲੀਤ ਹੋ ਗਿਆ ਹੈ ਕਿ ਚਮੜੀ ਰੋਗ, ਵਾਲ ਚਿੱਟੇ ਹੋਣ ਤੋਂ ਸ਼ੁਰੂ ਹੋਈਆਂ ਬਿਮਾਰੀਆਂ ਕੈਂਸਰ ਤੇ ਹੱਡੀਆਂ ਦੇ ਰੋਗਾਂ ਸਣੇ ਹੋਰ ਕਈ ਲਾਇਲਾਜ ਬਿਮਾਰੀਆਂ ਵੱਲ ਵੱਧ ਰਹੀਆਂ ਹਨ।ਇਲਾਕੇ ’ਚ ਜ਼ਿਆਦਾਤਰ ਲੋਕ ਨਲਕੇ ਦਾ ਪਾਣੀ ਇਸਤੇਮਾਲ ਕਰਦੇ ਹਨ। ਦਰਿਆ ਦੇ ਪਾਣੀ ਕਾਰਨ ਧਰਤੀ ਹੇਠਲਾ ਸੌ ਫੁੱਟ ਤੋਂ ਜ਼ਿਆਦਾ ਪਾਟੀ ਪਲੀਤ ਹੋ ਚੁੱਕਾ ਹੈ। 1947 ਵਿਚ ਭਾਰਤ ਪਾਕਿਸਤਾਨ ਦੀ ਵੰਡ ਦੇ ਬਾਵਜੂਦ ਹਿੰਦ ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਦਾ ਬਾਰਡਰ ਖੁੱਲ੍ਹਾ ਸੀ ਅਤੇ ਇਥੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਵਪਾਰ ਹੁੰਦਾ ਸੀ। 1971 ਦੀ ਹਿੰਦ-ਪਾਕਿ ਜੰਗ ਮਗਰੋਂ ਇਸ ਬਾਰਡਰ ਨੂੰ ਵਪਾਰ ਲਈ ਬੰਦ ਕਰ ਦਿੱਤਾ ਗਿਆ। ਬਾਰਡਰ ਦੇ ਬੰਦ ਹੋਣ ਕਾਰਨ ਜਿੱਥੇ ਫ਼ਿਰੋਜ਼ਪੁਰ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ, ਉੱਥੇ ਸਰਹੱਦੀ ਲੋਕਾਂ ਦੀ ਤਰੱਕੀ ਵੀ ਰੁਕ ਗਈ।