MSN - Typing
Time left : XX : XX
Punjabi Typing Paragraph
ਪਹਿਲੋਂ ਬਾਰਡਰ ਖੁੱਲ੍ਹਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਕਈ ਲੋਕ ਇੱਥੇ ਕੰਮ ਵੀ ਕਰਦੇ ਸਨ। ਬਾਰਡਰ ਬੰਦ ਹੋਣ ਨਾਲ ਸਰਹੱਦੀ ਲੋਕਾਂ ਦੀ ਕਿਸਮਤ ਨੂੰ ਵੀ ਤਾਲੇ ਲੱਗ ਗਏ। ਇਸ ਤੋਂ ਬਾਅਦ ਵੋਟਾਂ ਵੇਲੇ ਫ਼ਿਰੋਜ਼ਪੁਰ ਦੇ ਲੋਕਾਂ ਦੀ ਖ਼ਾਸ ਮੰਗ ਰਹੀ ਕਿ ਫਿਰੋਜ਼ਪੁਰ ਦੇ ਬਾਰਡਰ ਨੂੰ ਵਪਾਰ ਲਈ ਦੁਬਾਰਾ ਖੁੱਲ੍ਹਵਾਇਆ ਜਾਵੇ। ਨੇਤਾ ਵੋਟਾਂ ਵੇਲੇ ਹੁਸੈਨੀਵਾਲਾ ਬਾਰਡਰ ਖੋਲ੍ਹਣ ਦੇ ਵੱਡੇ-ਵੱਡੇ ਦਾਅਵੇ ਕਰ ਦਿੰਦੇ ਰਹੇ ਪਰ ਚੋਣਾਂ ਜਿੱਤ ਕੇ ਕਦੇ ਇੱਧਰ ਮੁੂੰਹ ਵੀ ਨਹੀਂ ਕਰਦੇ ਸਨ। ਕੁੱਝ ਨੇਤਾਵਾਂ ’ਤੇ ਤਾਂ ਇੱਥੋਂ ਤੱਕ ਦੋਸ਼ ਲੱਗਦੇ ਰਹੇ ਕਿ ਜਦੋਂ ਵੀ ਕਿਤੇ ਫਿਰੋਜ਼ਪੁਰ ਦਾ ਬਾਰਡਰ ਖੁੱਲ੍ਹਣ ਦੇ ਆਸਾਰ ਬਣਦੇ ਤਾਂ ਅੰਮਿ੍ਰਤਸਰ ਦੀ ਵਪਾਰੀ ਲਾਬੀ ਸਥਾਨਕ ਨੇਤਾਵਾਂ ਤਕ ਪਹੁੰਚ ਕਰ ਲੈਂਦੀ। ਸੱਥਾਂ ’ਤੇ ਹੁੰਦੀ ਇਸ ਚਰਚਾ ਵਿੱਚ ਦਮ ਵੀ ਨਜ਼ਰ ਆਉਦਾ ਹੈ। ਫ਼ਿਰੋਜ਼ਪੁਰ ਨੂੰ ਹਰ ਵੇਲੇ ਸਰਹੱਦੀ ਜ਼ਿਲ੍ਹਾ ਆਖ ਕੇ ਇੱਥੇ ਕੋਈ ਵੀ ਵੱਡਾ ਉਦਯੋਗ ਲਾਉਣ ਤੋਂ ਸਮੇਂ ਦੀਆਂ ਸਰਕਾਰਾਂ ਟਾਲਾ ਵੱਟਦੀਆਂ ਆਈਆਂ ਹਨ, ਪਰ ਦੁਨੀਆ ਦੇ ਕਈ ਦੇਸ਼ਾਂ ਦਾ ਢਿੱਡ ਭਰ ਰਹੀ ‘ਟੂਰਿਜ਼ਮ ਇੰਡਸਟਰੀ’ ਸਬੰਧੀ ਫ਼ਿਰੋਜ਼ਪੁਰ ਨੂੰ ਕਿਸੇ ਵੀ ਨੇਤਾ ਵੱਲੋਂ ਪ੍ਰਮੋਟ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟੂਿਰਜ਼ਮ ਸੰਭਾਵਨਾਵਾਂ ਨਾਲ ਲਬਰੇਜ਼ ਫ਼ਿਰੋਜ਼ਪੁਰ ਵਿਚ ਜੇ ਲੰਮਾਂ ਸਮਾਂ ਪਹਿਲਾਂ ਟੂਿਰਜ਼ਮ ਨੂੰ ਪ੍ਰਮੋਟ ਕੀਤਾ ਗਿਆ ਹੁੰਦਾ ਤਾਂ ਇਕੱਲੇ ਫ਼ਿਰੋਜ਼ਪੁਰ ਵਿਚ ਗੁਜਰਾਤ ਜਾਂ ਰਾਜਸਥਾਨ ਵਰਗੇ ਸ਼ਹਿਰਾਂ ਨਾਲੋਂ ਜ਼ਿਆਦਾ ਸੈਰ ਸਪਾਟੇ ਵਾਲੇ ਸਥਾਨ ਸ਼ਿੰਗਾਰੇ ਜਾ ਸਕਦੇ ਸਨ। ਇਨ੍ਹਾਂ ਵਿੱਚੋਂ ਹਿੰਦ-ਪਾਕਿ ਕੌਮਾਂਤਰੀ ਸਰਹੱਦ ’ਤੇ ਸਥਿੱਤ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਬੀਕੇ ਦੱਤ ਦੀਆਂ ਸਮਾਧੀਆਂ, ਉੱਥੋਂ ਦੀ ਜ਼ਬਰਦਸਤ ਲੈਂਡ ਸਕੇਪਿੰਗ, ਵਾਤਾਵਰਨ ਵਿਚ ਸ਼ਾਂਤੀ, ਹਰਿਆਲੀ ਤੋਂ ਇਲਾਵਾ ਦਰਿਆ ਸਤਲੁਜ ’ਤੇ ਬਣਿਆ ਕੇਸਰ ਹਿੰਦ ਪੁ੍ਲ਼, ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਜੁਆਇੰਟ ਚੈੱਕ ਪੋਸਟ ਹੁਸੈਨੀਵਾਲਾ ਗੰਡਾ ਸਿੰਘ ਵਾਲਾ ’ਤੇ ਰੋਜ਼ਾਨਾ ਹੁੰਦੀ ਰੀਟਰੀਟ ਸੈਰੇਮਨੀ ਦੁਨੀਆ ਦੀਆਂ ਸਭ ਤੋਂ ਵਧੀਆ ਈਵੈਂਟਾਂ ਵਿੱਚੋਂ ਇਕ ਹਨ ਇਸ ਤੋਂ ਇਲਾਵਾ ‘ਐਂਗਲੋ ਸਿੱਖ ਵਾਰ ਮੈਮੋਰੀਅਲ’, ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ, ਸਾਰਾਗੜ੍ਹੀ ਵਾਰ ਮੈਮੋਰੀਅਲ, ਸੇਂਟ ਐਂਡਰੀਊਜ਼ ਚਰਚ, ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ‘ਫ਼ਿਰੋਜ਼ਪੁਰ ਫੋਰਟ’ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਪੰਛੀ ਰੱਖ ਅਤੇ ਵੈੱਟ ਲੈਂਡ ਹਰੀਕੇ ਪੱਤਣ ਜਿਹੀਆਂ ਅਨੇਕਾਂ ਜਗ੍ਹਾ ਹਨ ਜੋ ਨੇਤਾਵਾਂ ਵੱਲੋਂ ਲੰਮਾ ਸਮਾਂ ਪਹਿਲਾਂ ਸੈਰ ਸਪਾਟੇ ਲਈ ਪ੍ਰਮੋਟ ਕੀਤੀਆਂ ਜਾਣੀਆਂ ਚਾਹੀਦੀਆਂ ਸਨ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat