MSN - Typing
Time left : XX : XX
Punjabi Typing Paragraph
ਅਜਿਹੀ ਸਥਿਤੀ ਵਿਚ ਜੇਕਰ ਕਿਸੇ ਲਾਪਰਵਾਹੀ ਜਾਂ ਸ਼ਰਾਰਤੀ ਸਾਜ਼ਿਸ਼ ਕਾਰਨ ਜੰਗਲਾਂ ਵਿਚ ਅੱਗ ਲੱਗ ਜਾਂਦੀ ਹੈ ਤਾਂ ਪਿੰਡਾਂ ਵਿਚ ਜੰਗਲਾਤ ਵਿਭਾਗ ਦਾ ਸਾਥ ਦੇਣ ਲਈ ਕੋਈ ਵੀ ਵਿਅਕਤੀ ਨਹੀਂ ਬਚਦਾ। ਸੁਭਾਵਿਕ ਹੈ ਕਿ ਇਕ ਜਾਂ ਦੋ ਫਾਇਰ ਨਿਗਰਾਨ ਡੰਡਿਆਂ ਨਾਲ ਅੱਗ ਬੁਝਾਉਂਦੇ ਰਹਿਣਗੇ। ਉੱਤਰਾਖੰਡ ਦੇ ਜੰਗਲਾਂ ’ਚ ਲੱਗੀ ਅੱਗ ਭਿਆਨਕ ਸਥਿਤੀ ’ਚ ਪਹੁੰਚ ਗਈ ਹੈ। ਇਸ ’ਤੇ ਕਾਬੂ ਕਰਨ ਦੇ ਯਤਨ ਸਫਲ ਹੁੰਦੇ ਨਜ਼ਰ ਨਹੀਂ ਰਹੇ। ਇਸ ਵਿਚ ਸਿਰਫ਼ ਜੰਗਲੀ ਜਾਨਵਰ ਹੀ ਨਹੀਂ ਮਰ ਰਹੇ ਹਨ ਬਲਕਿ ਹੁਣ ਮਾਮਲਾ ਮਨੁੱਖੀ ਮੌਤਾਂ ਤੱਕ ਵੀ ਪਹੁੰਚ ਗਿਆ ਹੈ। ਦੇਸ਼ ’ਚ ਇਹ ਵੀ ਪਹਿਲੀ ਵਾਰ ਹੈ ਕਿ ਸੁਪਰੀਮ ਕੋਰਟ ਨੇ ਕਿਸੇ ਸੂਬੇ ਦੇ ਜੰਗਲਾਂ ’ਚ ਲੱਗੀ ਅੱਗ ’ਤੇ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਸਰਕਾਰ ਨੂੰ ਅੱਗ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕਣੇ ਪੈਣਗੇ। ਉੱਤਰਾਖੰਡ ਦੇਸ਼ ’ਚ ਸਭ ਤੋਂ ਵੱਧ ਜੰਗਲੀ ਖੇਤਰ ਵਾਲੇ ਰਾਜਾਂ ਵਿਚੋਂ ਇਕ ਹੈ। ਇਸ ਤਰ੍ਹਾਂ ਇਹ ਦੇਸ਼ ਦੇ ਵਾਤਾਵਰਨ ਦੀ ਰੱਖਿਆ ਕਰਨ ਵਾਲੇ ਰਾਜਾਂ ਵਿਚ ਵੀ ਮੁੱਖ ਹੈ। ਪਰ ਵਿਡੰਬਨਾ ਇਹ ਹੈ ਕਿ ਹਰ ਸਾਲ ਸੂਬੇ ਦੇ ਜੰਗਲਾਂ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਅੱਗ ਲੱਗ ਜਾਂਦੀ ਹੈ , ਜਿਸ ਨਾਲ ਨਾ ਸਿਰਫ਼ ਕੀਮਤੀ ਬਨਸਪਤੀ ਤਬਾਹ ਹੋ ਜਾਂਦੀ ਹੈ ਸਗੋਂ ਅਣਗਿਣਤ ਜੰਗਲੀ ਜੀਵ ਵੀ ਮਰ ਜਾਂਦੇ ਹਨ। ਅੱਗ ਆਬਾਦੀ ਵੱਲ ਵਧਦੇ ਹੀ ਜੰਗਲਾਤ ਵਿਭਾਗ ਅਤੇ ਲੋਕ ਚੌਕਸ ਹੁੰਦੇ ਹਨ। ਫਿਰ ਅੱਗ ਬੁਝਾਉਣ ਲਈ ਤੁਰੰਤ ਉਪਾਅ ਕੀਤੇ ਜਾਂਦੇ ਹਨ। ਜੰਗਲ ਨੂੰ ਅੱਗ ਲੱਗਣ ਦੀਆਂ ਇਹ ਘਟਨਾਵਾਂ ਹਰ ਸਾਲ ਵਾਪਰਦੀਆਂ ਰਹੀਆਂ ਹਨ। ਪਰ ਕਿਉਂਕਿ ਪਿਛਲੇ ਸਾਲਾਂ ਵਿਚ ਅੱਗ ਦੀ ਤੀਬਰਤਾ ਏਨੀ ਗੰਭੀਰ ਨਹੀਂ ਸੀ, ਇਸ ਲਈ ਇਸ ਬਾਰੇ ਬਹੁਤਾ ਸੋਚਿਆ ਨਹੀਂ ਗਿਆ ਸੀ। ਇਸ ਦੇ ਉਲਟ ਇਸ ਵਾਰ ਅੱਗ ਲੱਗਣ ਕਾਰਨ ਹੋਈ ਭਾਰੀ ਤਬਾਹੀ ਕਾਰਨ ਨਾ ਸਿਰਫ਼ ਵਾਤਾਵਰਨ ਪ੍ਰੇਮੀ ਚਿੰਤਤ ਹਨ, ਸਗੋਂ ਜੰਗਲਾਤ ਵਿਭਾਗ ਅਤੇ ਸਰਕਾਰ ਵੀ ਚਿੰਤਤ ਹੈ ਅਤੇ ਹਰ ਸਾਲ ਭੜਕਦੀ ਇਸ ਅੱਗ ਦੇ ਕਾਰਨਾਂ ਬਾਰੇ ਵੀ ਸੋਚਿਆ ਜਾ ਰਿਹਾ ਹੈ। ਦਰਅਸਲ, ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਉੱਤਰਾਖੰਡ ਦੇ ਪਹਾੜੀ ਜੰਗਲਾਂ ਵਿਚ ਬੰਜ (ਓਕ) , ਬਰਾਂਸ ਅਤੇ ਭੀਮਲ ਆਦਿ ਰਵਾਇਤੀ ਰੁੱਖ ਸਨ। ਉੱਚੇ ਹਿਮਾਲਿਆ ਦੇ ਸਰਦ ਖੇਤਰਾਂ ਵਿਚ ਵੀ ਦੇਵਦਾਰ ਪਾਇਆ ਗਿਆ ਸੀ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ, ਇਨ੍ਹਾਂ ਜੰਗਲਾਂ ਨੂੰ ਵਪਾਰਕ ਉਦੇਸ਼ਾਂ ਲਈ ਵੱਡੇ ਪੱਧਰ ’ਤੇ ਰਵਾਇਤੀ ਰੁੱਖਾਂ ਤੋਂ ਪਾਈਨ ਦੇ ਰੁੱਖਾਂ ਦੇ ਜੰਗਲਾਂ ਵਿਚ ਬਦਲ ਦਿੱਤਾ ਗਿਆ ਸੀ। ਇਸ ਨਾਲ ਜੰਗਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ। ਜਿਨ੍ਹਾਂ ਥਾਵਾਂ ’ਤੇ ਚੀੜ ਦੇ ਰੁੱਖ ਹਨ, ਉੱਥੇ ਅੱਗ ਬਹੁਤ ਤੇਜ਼ੀ ਨਾਲ ਫ਼ੈਲਦੀ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat