MSN - Typing
Time left : XX : XX
Punjabi Typing Paragraph
ਪਾਈਨ ਦੇ ਰੁੱਖ ਦੇ ਸੁੱਕੇ , ਨੋਕਦਾਰ ਪੱਤੇ , ਜਿਸ ਨੂੰ ਸਥਾਨਕ ਭਾਸ਼ਾ ਵਿਚ ਪੀਰੂਲ ਕਿਹਾ ਜਾਂਦਾ ਹੈ, ਪੈਟਰੋਲ ਵਾਂਗ ਸੜਦੇ ਹਨ ਅਤੇ ਜਲਦੀ ਕਾਲੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਰੁੱਖ ਵਿਚੋਂ ਨਿਕਲਣ ਵਾਲੀ ਰਾਲ ਵੀ ਬਹੁਤ ਜਲਣਸ਼ੀਲ ਹੁੰਦੀ ਹੈ। ਇਹ ਵੀ ਪੈਟਰੋਲ ਵਾਂਗ ਸੜਦੀ ਹੈ। ਇਸ ਕਾਰਨ ਕੱਚੇ ਰੁੱਖ ਵੀ ਸੜ ਜਾਂਦੇ ਹਨ। ਹੋਰ ਰੁੱਖ ਪਾਈਨ ਦੇ ਜੰਗਲ ਵਿਚ ਨਹੀਂ ਉੱਗਦੇ ਅਤੇ ਇਹ ਰੁੱਖ ਘੱਟ ਪਾਣੀ ਜਾਂ ਪਥਰੀਲੀ ਜ਼ਮੀਨ ਵਿਚ ਵੀ ਉੱਗਦੇ ਹਨ, ਪਹਾੜੀ ਖੇਤਰਾਂ ਵਿਚ ਜ਼ਿਆਦਾਤਰ ਪਾਈਨ ਦੇ ਜੰਗਲ ਹਨ। ਬਸਤੀਵਾਦੀਆਂ ਨੇ ਚਾਹੇ ਇਸ ਭਿਆਨਕ ਅੱਗ ਦੇ ਬੀਜ ਬੀਜੇ ਹੋਣ, ਪਰ ਇਨ੍ਹਾਂ ਜੰਗਲਾਂ ਵਿਚ ਘਿਰੇ ਪਿੰਡ ਵਾਸੀਆਂ ਨੇ ਵੀ ਆਪਣੇ ਬਚਾਅ ਦੇ ਤਰੀਕੇ ਲੱਭ ਲਏ ਸਨ ਅਤੇ ਸਮੂਹਿਕ ਤੌਰ ’ਤੇ ਲੜ ਕੇ ਅੱਗ ਨੂੰ ਬੁਝਾਇਆ ਸੀ। ਪਰ ਪਿਛਲੇ ਕੁਝ ਦਹਾਕਿਆਂ ਵਿਚ ਪਹਾੜੀ ਪਿੰਡਾਂ ਵਿਚੋਂ ਨੌਜਵਾਨਾਂ ਦੇ ਤੇਜ਼ੀ ਨਾਲ ਪਰਵਾਸ ਨੇ ਇਸ ਸਮੂਹਿਕਤਾ ਨੂੰ ਤਬਾਹ ਕਰ ਦਿੱਤਾ ਹੈ। ਇਸ ਕਾਰਨ ਪਿੰਡਾਂ ਵਿਚ ਅੱਗ ਬੁਝਾਉਣ ਲਈ ਕੋਈ ਮਨੁੱਖੀ ਸ਼ਕਤੀ ਨਹੀਂ ਬਚੀ ਹੈ ਅਤੇ ਜੰਗਲਾਤ ਵਿਭਾਗ ਆਪਣੇ ਵਿਸ਼ਾਲ ਜੰਗਲੀ ਖੇਤਰ ਵਿਚ 4000 ਸਾਧਨ ਰਹਿਤ ਫਾਇਰ ਨਿਗਰਾਨਾਂ ਦੀ ਮਦਦ ਨਾਲ ਅੱਗ ਨਾਲ ਲੜ ਰਿਹਾ ਹੈ। ਅਜਿਹੀ ਸਥਿਤੀ ਵਿਚ ਜੇਕਰ ਕਿਸੇ ਲਾਪਰਵਾਹੀ ਜਾਂ ਸ਼ਰਾਰਤੀ ਸਾਜ਼ਿਸ਼ ਕਾਰਨ ਜੰਗਲਾਂ ਵਿਚ ਅੱਗ ਲੱਗ ਜਾਂਦੀ ਹੈ ਤਾਂ ਪਿੰਡਾਂ ਵਿਚ ਜੰਗਲਾਤ ਵਿਭਾਗ ਦਾ ਸਾਥ ਦੇਣ ਲਈ ਕੋਈ ਵੀ ਵਿਅਕਤੀ ਨਹੀਂ ਬਚਦਾ। ਸੁਭਾਵਿਕ ਹੈ ਕਿ ਇਕ ਜਾਂ ਦੋ ਫਾਇਰ ਨਿਗਰਾਨ ਡੰਡਿਆਂ ਨਾਲ ਅੱਗ ਬੁਝਾਉਂਦੇ ਰਹਿਣਗੇ। ਮੌਜੂਦਾ ਸੰਕਟ ਨਾਲ ਨਜਿੱਠਣ ਲਈ ਸਰਕਾਰ ਮੀਂਹ ਦੀ ਉਡੀਕ ਕਰ ਰਹੀ ਹੈ ਅਤੇ ਬਦਲ ਵਜੋਂ ਨਕਲੀ ਮੀਂਹ ਜਾਂ ਕਲਾਊਡ ਸੀਡਿੰਗ ਸਕੀਮ ਪੇਸ਼ ਕਰ ਰਹੀ ਹੈ। ਪਰ ਇਸ ਤੋਂ ਪਹਿਲਾਂ ਹੀ ਜੰਗਲ, ਲੋਕਾਂ ਤੇ ਪੈਸੇ ਦਾ ਨੁਕਸਾਨ ਬਹੁਤ ਵੱਧ ਹੋ ਚੁੱਕਾ ਹੈ। ਇਸੇ ਲਈ ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਬੀਆਰ ਗਵਈ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੂੰ ਟਿੱਪਣੀ ਕਰਨੀ ਪਈ ਕਿ ਅਸੀਂ ਮੀਂਹ ’ਤੇ ਨਿਰਭਰ ਹੋ ਕੇ ਵਿਹਲੇ ਨਹੀਂ ਬੈਠ ਸਕਦੇ। ਸਰਕਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੁਝ ਕਰਨਾ ਪਵੇਗਾ। ਉੱਤਰਾਖੰਡ ਵਿਚ ਜੰਗਲ ਦੀ ਇਹ ਅੱਗ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨੀਤੀ ਘਾੜਿਆਂ, ਵਾਤਾਵਰਨ ਤੇ ਸਮਾਜਿਕ ਚਿੰਤਕਾਂ ਨੂੰ ਇਸ ਮੁੱਦੇ ’ਤੇ ਗੰਭੀਰਤਾ ਨਾਲ ਸੋਚਣਾ ਪਵੇਗਾ। ਪਰਵਾਸ ਨੂੰ ਰੋਕਣਾ ਪਵੇਗਾ ਅਤੇ ਵਿਨਾਸ਼ਕਾਰੀ ਪਾਈਨ ਦੇ ਰੁੱਖਾਂ ਦੀ ਥਾਂ ’ਤੇ ਰਵਾਇਤੀ ਰੁੱਖਾਂ ਨੂੰ ਲਾਉਣ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat