MSN - Typing
Time left : XX : XX
Punjabi Typing Paragraph
ਯਾਨੀ ਕਿ ਰਾਜਨੀਤੀ ਉਨ੍ਹਾਂ ਲਈ ਲੋਕ ਸੇਵਾ ਦੇ ਨਾਂ ’ਤੇ ਇਕ ਬੇਹੱਦ ਫ਼ਾਇਦੇਮੰਦ ਵਪਾਰ ਹੈ ਜਿਸ ਨੂੰ ਉਨ੍ਹਾਂ ਨੇ ਪੀੜ੍ਹੀ-ਦਰ-ਪੀੜ੍ਹੀ ਕਾਇਮ ਰੱਖਣਾ ਹੈ ਜਾਂ ਆਪਣੇ ਜਿਊਂਦਿਆਂ ਜੀਅ ਕਿਸੇ ਹੋਰ ਨੂੰ ਮੌਕਾ ਨਹੀਂ ਦੇਣਾ ਹੈ ਜਾਂ ਫਿਰ ਉਹ ਆਪ ਕਿਸੇ ਭ੍ਰਿਸ਼ਟਾਚਾਰ ਜਾਂ ਘੁਟਾਲੇ ਕਰਕੇ ਈਡੀ ਜਾਂ ਵਿਜੀਲੈਂਸ ਦੇ ਨਿਸ਼ਾਨੇ ’ਤੇ ਹੁੰਦੇ ਹਨ ਤੇ ਇਸ ਸ਼ਿਕੰਜੇ ਤੋਂ ਬਚਣ ਲਈ ਉਹ ਸੱਤਾਧਾਰੀ ਪਾਰਟੀ ਵਿਚ ਇਹ ਕਹਿ ਕੇ ਜਾ ਰਲਦੇ ਹਨ, ‘‘ਪਹਿਲੀ ਪਾਰਟੀ ਵਿਚ ਸਾਡਾ ਦਮ ਘੁਟਦਾ ਸੀ। ਉਹ ਪਾਰਟੀ ਸਾਨੂੰ ਆਪਣੇ ਹਲਕੇ ਦਾ ਵਿਕਾਸ ਕਰਨ ਵਿਚ ਅੜਿੱਕੇ ਪਾ ਰਹੀ ਸੀ। ਉਸ ਦੀਆਂ ਨੀਤੀਆਂ ਲੋਕ-ਪੱਖੀ ਨਹੀਂ ਸਨ, ਵਗੈਰਾ-ਵਗੈਰਾ।’’ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਲੀਡਰਾਂ ’ਤੇ ਸ਼ਰੇਆਮ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਦੇ ਇਲਜ਼ਾਮ ਲੱਗ ਰਹੇ ਹੋਣ, ਕੇਸ ਦਰਜ ਹੋਣ, ਈਡੀ ਤੇ ਵਿਜੀਲੈਂਸ ਦੀ ਛਾਪੇਮਾਰੀ ਚੱਲ ਰਹੀ ਹੋਵੇ, ਉਹ ਸੀਬੀਆਈ ਦੇ ਰਾਡਾਰ ’ਤੇ ਹੋਣ, ਉਹ ਉਨ੍ਹਾਂ ਨੂੰ ਸਵੀਕਾਰ ਕਰਨ ਵਾਲੀ ਪਾਰਟੀ ਵਿਚ ਆਉਂਦਿਆਂ ਹੀ ਭ੍ਰਿਸ਼ਟਾਚਾਰ ਮੁਕਤ ਕਿਵੇਂ ਹੋ ਜਾਂਦੇ ਹਨ? ਆਮ ਵੋਟਰ ਲੀਡਰਾਂ ਦੇ ਇਸ ਗੋਰਖਧੰਦੇ ਤੋਂ ਹੈਰਾਨ-ਪਰੇਸ਼ਾਨ ਹੈ। ਰੁੱਤਾਂ ਵੀ ਬਦਲਦੀਆਂ ਹਨ। ਉਮਰ ਨਾਲ ਇਨਸਾਨ ਦਾ ਚਿਹਰਾ-ਮੋਹਰਾ ਵੀ ਬਦਲਦਾ ਹੈ ਪਰ ਸਾਡੇ ਇਹ ਸਵਾਰਥੀ ਲੀਡਰ ਤਾਂ ਗਿਰਗਿਟ ਨਾਲੋਂ ਵੀ ਜਲਦੀ ਰੰਗ ਬਦਲਣ ਵਿਚ ਮਾਹਰ ਹਨ। ਇਨ੍ਹਾਂ ਦੀਆਂ ਟੋਪੀਆਂ-ਦਸਤਾਰਾਂ, ਝੰਡੇ ਤੇ ਹੋਰ ਵਸਤਰ ਹੀ ਨਹੀਂ ਬਦਲਦੇ ਇਨ੍ਹਾਂ ਦੀ ਜ਼ੁਬਾਨ ਵੀ ਬਦਲ ਜਾਂਦੀ ਹੈ। ਕੱਲ੍ਹ ਦੇ ਦੁਸ਼ਮਣ ਰਾਤੋ-ਰਾਤ ਜਾਨ ਤੋਂ ਪਿਆਰੇ ਹੋ ਜਾਂਦੇ ਹਨ ਤੇ ਕੱਲ੍ਹ ਦੇ ਪਿਆਰੇ ਅੱਜ ਜਾਨੀ ਦੁਸ਼ਮਣ। ਇਹ ਮੰਚਾਂ ’ਤੇ, ਮੀਡੀਆ ਵਿਚ ਉਹੀ ਜੁਮਲੇ, ਉਹੀ ਜ਼ਹਿਰੀਲੇ ਬੋਲ, ਉਹੀ ਸ਼ੇਅਰ, ਉਹੀ ਤੀਰ ਜਿਹੜੇ ਵਿਰੋਧੀ ਪਾਰਟੀ ਲਈ ਵਰਤੇ ਸਨ, ਉਹੀ ਆਪਣੀ ਪੁਰਾਣੀ ਪਾਰਟੀ ਲਈ ਵਰਤਣੇ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਲੱਖਾਂ ਵੋਟਰਾਂ ਨੇ ਇਨ੍ਹਾਂ ਨੂੰ ਜਿਤਾਇਆ, ਰਾਜਨੀਤੀ ਵਿਚ ਸਿਤਾਰੇ ਵਾਂਗ ਚਮਕਾਇਆ, ਸਨਮਾਨਯੋਗ ਰੁਤਬਾ ਦਿਵਾਇਆ, ਇਨ੍ਹਾਂ ਨੇ ਪਾਰਟੀ ਬਦਲਣ ਲੱਗਿਆਂ ਕਦੇ ਆਪਣੇ ਸਮਰਥਕ ਵੋਟਰਾਂ ਤਂੋ ਫਤਵਾ ਲਿਆ? ਸਿਰਫ਼ ਤੇ ਸਿਰਫ਼ ਆਪਣੇ ਸਵਾਰਥ ਅਤੇ ਕੁਰਸੀ ਖ਼ਾਤਰ ਉਨ੍ਹਾਂ ਦਾ ਵਿਸ਼ਵਾਸ ਤੇ ਉਮੀਦ ਤੋੜ ਕੇ ਆਪਣੇ ਵਿਰੋਧੀਆਂ ਵਿਚ ਜਾ ਰਲੇ। ਇਹ ਆਪਣਿਆਂ ਦੇ ਨਹੀਂ ਹੋ ਸਕੇ, ਦੂਸਰਿਆਂ ਦੇ ਵਫ਼ਾਦਾਰ ਕਿਵੇਂ ਹੋਣਗੇ? ਸੰਵਿਧਾਨ ਤੇ ਲੋਕਤੰਤਰ ਦੀ ਰਾਖੀ ਦੀਆਂ ਸਹੁੰਆਂ ਖਾਣ ਵਾਲਿਓ, ਕੀ ਇਹ ਹੁੰਦੀ ਹੈ ਨਿਸ਼ਠਾ ਤੇ ਵਫ਼ਾਦਾਰੀ? ਇਹ ਨਾ ਆਪਣੇ ਵੋਟਰਾਂ, ਨਾ ਪਾਰਟੀ ਤੇ ਨਾ ਹੀ ਆਪਣੇ ਦੇਸ਼ ਦੇ ਬਣ ਸਕੇ। ਇਨ੍ਹਾਂ ਦੇ ਕਿਰਦਾਰ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਨੰਗੇ ਹੋ ਗਏ ਹਨ। ਇਨ੍ਹਾਂ ਦੀ ਅੱਖ ਦਾ ਪਾਣੀ ਵੀ ਸੁੱਕ ਤੇ ਮੁੱਕ ਗਿਆ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat