MSN - Typing
Time left : XX : XX
Punjabi Typing Paragraph
ਦਰਅਸਲ ਦਲ ਬਦਲੂਆਂ ਨੂੰ ਸੱਤਾ ਸੁੱਖ ਭੋਗਣ ਦਾ ਅਜਿਹਾ ਚਸਕਾ ਪੈ ਗਿਆ ਹੈ ਕਿ ਇਹ ਇਸ ਤੋਂ ਬਗ਼ੈਰ ਰਹਿ ਹੀ ਨਹੀਂ ਸਕਦੇ। ਇਸ ਲਈ ਇਨ੍ਹਾਂ ਨੂੰ ਆਪਣਾ ਜ਼ਮੀਰ, ਈਮਾਨ ਕੁਝ ਵੀ ਵੇਚਣਾ ਪਵੇ, ਇਹ ਹਰ ਵਕਤ ਤਿਆਰ ਰਹਿੰਦੇ ਹਨ। ਵੇਸਵਾ ਤਾਂ ਮਜਬੂਰਨ ਹੀ ਆਪਣਾ ਜਿਸਮ ਵੇਚਦੀ ਹੋਵੇਗੀ ਪਰ ਇਹ ਤਾਂ ਉਸ ਤੋਂ ਵੀ ਅੱਗੇ ਲੰਘ ਗਏ ਹਨ। ਹੈ ਨਾ ਹੈਰਾਨੀ ਵਾਲੀ ਗੱਲ ਕਿ ਇਕ ਸਰਕਾਰੀ ਮੁਲਾਜ਼ਮ 35-36 ਸਾਲ ਨੌਕਰੀ ਕਰ ਕੇ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ ਪਰ ਇਹ ਐੱਮਐੱਲਏ ਜਾਂ ਐੱਮਪੀ ਦੀ ਸਹੁੰ ਚੁੱਕਦਿਆਂ ਹੀ ਪੈਨਸ਼ਨ ਦੇ ਹੱਕਦਾਰ ਹੋ ਜਾਂਦੇ ਹਨ। ਸਰਕਾਰੀ ਚਪੜਾਸੀ ਲੱਗਣ ਲਈ ਵੀ ਘੱਟੋ-ਘੱਟ ਵਿੱਦਿਅਕ ਯੋਗਤਾ ਤੇ ਬੇਦਾਗ਼ ਚਾਲ-ਚਲਨ ਦੇਖਿਆ ਜਾਂਦਾ ਹੈ ਪਰ ਇਨ੍ਹਾਂ ਲਈ ਨਾ ਕੋਈ ਵਿੱਦਿਅਕ ਯੋਗਤਾ ਹੈ ਤੇ ਨਾ ਹੀ ਚਰਿੱਤਰ ਪ੍ਰਮਾਣ ਪੱਤਰ ਦੀ ਲੋੜ ਹੁੰਦੀ ਹੈ। ਅਪਰਾਧਕ ਕੇਸਾਂ ਵਿਚ ਐੱਫਆਈਆਰ ਤੇ ਜੇਲ੍ਹਾਂ ਵਿਚ ਜਾਣਾ ਇਨ੍ਹਾਂ ਦੀਆਂ ਡਿਗਰੀਆਂ ਤੇ ਤਗ਼ਮੇ ਹੁੰਦੇ ਹਨ। ਵਿਦੇਸ਼ਾਂ ਵਿਚ ਇਲਾਜ ਕਰਾਉਣਾ, ਹੱਥ ਖੜੇ੍ਹ ਕਰ ਕੇ ਵਧਾਈਆਂ ਆਪਣੀਆਂ ਤਨਖ਼ਾਹਾਂ-ਭੱਤੇ ਅਤੇ ਉਨ੍ਹਾਂ ’ਤੇ ਕੋਈ ਇਨਕਮ ਟੈਕਸ ਨਾ ਦੇਣਾ, ਮੁਫ਼ਤ ਹਵਾਈ ਯਾਤਰਾਵਾਂ, ਮਹਿੰਗੀਆਂ ਸਰਕਾਰੀ ਕਾਰਾਂ ਤੇ ਹੋਰ ਮੁਫ਼ਤ ਸਹੂਲਤਾਂ ਇਹ ਆਮ ਜਨਤਾ ਦੇ ਟੈਕਸਾਂ ਦੇ ਸਿਰ ’ਤੇ ਮਾਣਦੇ ਹਨ। ਬਸ ਇਹ ਸੁੱਖ-ਸਹੂਲਤਾਂ ਤੇ ਸਵਾਰਥ ਹੀ ਹਨ ਜਿਨ੍ਹਾਂ ਖ਼ਾਤਰ ਇਹ ਆਪਣਾ ਦੀਨ-ਈਮਾਨ ਵੇਚਣ ਲੱਗਿਆਂ ਦੇਰ ਨਹੀਂ ਲਾਉਂਦੇ। ਸਾਰੇ ਹੀ ਇਸ ਸਿਆਸੀ ਹਮਾਮ ਵਿਚ ਨੰਗੇ ਹਨ। ਲੱਗਦਾ ਹੈ ਕਿ ਆਮ ਵੋਟਰਾਂ ਦਾ ਇਨ੍ਹਾਂ ਤੋਂ ਮੋਹ ਭੰਗ ਹੋ ਗਿਆ ਹੈ ਤੇ ਉਨ੍ਹਾਂ ਨੇ ਇਨ੍ਹਾਂ ਚੋਣਾਂ ਤੋਂ ਦੂਰੀ ਬਣਾ ਲਈ ਹੈ। ਭਾਰਤੀ ਲੋਕਤੰਤਰ ਲਈ ਇਹ ਬਹੁਤ ਹੀ ਗੰਭੀਰ ਚੁਣੌਤੀ ਹੈ। ਕਾਂਗਰਸੀ ਨੇਤਾ ਕਿਸ ਤਰ੍ਹਾਂ ਆਪਣੇ ਬੇਤੁਕੇ ਬਿਆਨਾਂ ਨਾਲ ਕਾਂਗਰਸ ਦਾ ਹੀ ਨੁਕਸਾਨ ਕਰਨ ਵਿਚ ਲੱਗੇ ਹੋਏ ਹਨ, ਇਸ ਦੀ ਤਾਜ਼ਾ ਉਦਾਹਰਨ ਹੈ ਮਹਾਰਾਸ਼ਟਰ ਕਾਂਗਰਸ ਦੇ ਮੁਖੀ ਨਾਨਾ ਪਟੋਲੇ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਗੱਠਜੋੜ ਸੱਤਾ ਵਿਚ ਆਇਆ ਤਾਂ ਰਾਮ ਮੰਦਰ ਦਾ ਸ਼ੁੱਧੀਕਰਨ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਬਿਆਨ ’ਤੇ ਭਾਜਪਾ ਕਾਂਗਰਸ ’ਤੇ ਹਮਲਾਵਰ ਹੀ ਸੀ ਕਿ ਮਣੀਸ਼ੰਕਰ ਅਈਅਰ ਇਕ ਵੀਡੀਓ ਵਿਚ ਆਪਣਾ ਪਾਕਿਸਤਾਨ ਪ੍ਰੇਮ ਜ਼ਾਹਰ ਕਰਦੇ ਹੋਏ ਇਹ ਕਹਿੰਦੇ ਦਿਸੇ ਕਿ ਉਸ ਨੂੰ ਸਨਮਾਨ ਦੇਣਾ ਚਾਹੀਦਾ ਹੈ ਅਤੇ ਉਸ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਕੋਲ ਪਰਮਾਣੂ ਬੰਬ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat