MSN - Typing
Time left : XX : XX
Punjabi Typing Paragraph
ਇਨ੍ਹਾਂ ਵਿਚ ਉਹ ਵੀ ਹਨ, ਜੋ ਇਹ ਮੰਗ ਕਰ ਰਹੇ ਸਨ ਕਿ ਜਾਂ ਤਾਂ ਬੈਲਟ ਪੇਪਰਾਂ ਰਾਹੀਂ ਚੋਣ ਹੋਵੇ ਜਾਂ ਫਿਰ ਸੌ ਫ਼ੀਸਦੀ ਵੀਵੀਪੈਟ ਦਾ ਮਿਲਾਨ ਕੀਤਾ ਜਾਵੇ। ਇਹ ਹੋਰ ਕੁਝ ਨਹੀਂ, ਉਸ ਜ਼ਮਾਨੇ ਵਿਚ ਮੁੜਨ ਦੀ ਕੋਸ਼ਿਸ਼ ਸੀ, ਜਦ ਬੈਲਟ ਪੇਪਰ ਤੇ ਵੋਟ ਪੇਟੀਆਂ ਲੁੱਟੀਆਂ ਜਾਂਦੀਆਂ ਸਨ ਅਤੇ ਨਤੀਜੇ ਆਉਣ ਵਿਚ ਸਮਾਂ ਵੀ ਲੱਗਦਾ ਸੀ ਤੇ ਸਾਧਨ ਵੀ। ਚੌਥੇ ਗੇੜ ਦੀ ਵੋਟਿੰਗ ਦੀ ਤਿਆਰੀ ਵਿਚਾਲੇ ਅਨੇਕ ਵਿਰੋਧੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨੂੰ ਜਿਸ ਤਰ੍ਹਾਂ ਨਿਸ਼ਾਨੇ ’ਤੇ ਲਿਆ ਗਿਆ, ਉਸ ਪਿੱਛੇ ਸਸਤੀ ਸਿਆਸਤ ਵੱਧ ਦਿਖਾਈ ਦਿੰਦੀ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਵੋਟਿੰਗ ਪ੍ਰਤੀਸ਼ਤ ਦੇ ਅੰਕੜੇ ਜਾਰੀ ਕਰਨ ਵਿਚ ਕਿਨ੍ਹਾਂ ਕਾਰਨਾਂ ਨਾਲ ਸਮਾਂ ਲੱਗਦਾ ਹੈ ਪਰ ਵਿਰੋਧੀ ਪਾਰਟੀਆਂ ਦੇ ਆਗੂ ਉਸ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਵਿਚ ਲੱਗੇ ਹੋਏ ਹਨ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਤਾਂ ਇਸ ਸ਼ੱਕ ਤੱਕ ਵੀ ਪੁੱਜ ਗਏ ਹਨ ਕਿ ਕਿਤੇ ਵੋਟਿੰਗ ਪ੍ਰਤੀਸ਼ਤ ਦੇ ਅੰਕੜੇ ਜਾਰੀ ਕਰਨ ਵਿਚ ਕਥਿਤ ਦੇਰੀ ਦਾ ਕਾਰਨ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨਾ ਤਾਂ ਨਹੀਂ ਹੈ? ਉਨ੍ਹਾਂ ਚੋਣ ਕਮਿਸ਼ਨ ਨੂੰ ਭੇਜੀ ਆਪਣੀ ਚਿੱਠੀ ਵਿਚ ਉਸ ’ਤੇ ਹੋਰ ਅਨੇਕ ਦੋਸ਼ ਲਾਏ ਹਨ। ਚੋਣ ਕਮਿਸ਼ਨ ਨੇ ਨਾ ਸਿਰਫ਼ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਵਿਸਥਾਰਤ ਜਵਾਬ ਦਿੱਤੇ ਹਨ ਬਲਕਿ ਇਹ ਕਹਿਣ ’ਚ ਵੀ ਸੰਕੋਚ ਨਹੀਂ ਕੀਤਾ ਕਿ ਉਹ ਭੁਲੇਖਾ ਫੈਲਾਉਣ ਤੇ ਪੱਖਪਾਤੀ ਨੈਰੇਟਿਵ ਖੜ੍ਹਾ ਕਰਨ ਦਾ ਕੰਮ ਜਾਣ-ਬੁੱਝ ਕੇ ਕਰ ਰਹੇ ਹਨ। ਖੜਗੇ ਨੇ ਆਪਣੀ ਚਿੱਠੀ ਵਿਚ ਇਹ ਵੀ ਲਿਖਿਆ ਸੀ ਕਿ ਆਖ਼ਰ ਵੋਟਿੰਗ ਦੇ ਦਿਨ ਸ਼ਾਮ ਨੂੰ ਜਾਰੀ ਹੋਣ ਵਾਲੇ ਅੰਕੜਿਆਂ ਅਤੇ ਕੁਝ ਦਿਨ ਬਾਅਦ ਦੱਸੇ ਜਾਣ ਵਾਲੇ ਅੰਕੜਿਆਂ ਵਿਚ ਫ਼ਰਕ ਕਿਉਂ ਹੁੰਦਾ ਹੈ। ਇਹ ਗ਼ੈਰ-ਜ਼ਰੂਰੀ ਸਵਾਲ ਹੈ ਕਿਉਂਕਿ ਅਜਿਹਾ ਹਮੇਸ਼ਾ ਹੁੰਦਾ ਹੈ ਤੇ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਕੀ ਸਿਆਸੀ ਆਗੂ ਇਸ ਤੋਂ ਅਣਜਾਣ ਹਨ ਕਿ ਹਰ ਸੰਸਦੀ ਖੇਤਰ ਦੇ ਪੋਲਿੰਗ ਬੂਥ ਦੇ ਪ੍ਰੀਜ਼ਾਈਡਿੰਗ ਅਧਿਕਾਰੀ ਆਪਣੇ ਬੂਥ ਦੇ ਵੋਟਿੰਗ ਪ੍ਰਤੀਸ਼ਤ ਦੀ ਜਾਣਕਾਰੀ ਸੈਕਟਰ ਅਫਸਰ ਰਾਹੀਂ ਰਿਟਰਨਿੰਗ ਅਫਸਰ ਨੂੰ ਭੇਜਦੇ ਹਨ। ਫਿਰ ਰਿਟਰਨਿੰਗ ਅਫਸਰ ਇਹ ਜਾਣਕਾਰੀ ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਭੇਜਦੇ ਹਨ ਤੇ ਇਸ ਤੋਂ ਬਾਅਦ ਉਸ ਨੂੰ ਚੋਣ ਕਮਿਸ਼ਨ ਤੱਕ ਪਹੁੰਚਾਇਆ ਜਾਂਦਾ ਹੈ? ਕੀ ਇਹ ਪ੍ਰਕਿਰਿਆ ਕੁਝ ਘੰਟਿਆਂ ਵਿਚ ਪੂਰੀ ਹੋ ਸਕਦੀ ਹੈ? ਮੱਲਿਕਾਰਜੁਨ ਖੜਗੇ ਦੀ ਚਿੱਠੀ ਤੋਂ ਬਾਅਦ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਕੁਝ ਆਗੂ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਪੁੱਜੇ, ਉਸ ਤੋਂ ਇਹੀ ਪਤਾ ਲਗਦਾ ਹੈ ਕਿ ਉਸ ਖ਼ਿਲਾਫ਼ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ’ਤੇ ਹੈਰਾਨੀ ਨਹੀਂ ਕਿ ਕੁਝ ਲੋਕ ਆਪਣੀਆਂ ਸ਼ਿਕਾਇਤਾਂ ਨੂੰ ਪਟੀਸ਼ਨ ਦੀ ਸ਼ਕਲ ਦੇ ਕੇ ਸੁਪਰੀਮ ਕੋਰਟ ਵੀ ਪੁੱਜ ਗਏ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat