MSN - Typing
Time left : XX : XX
Punjabi Typing Paragraph
ਅਜੀਤ ਨੂੰ ਸ਼ੇਅਰੋ-ਸ਼ਾਇਰੀ ਦਾ ਬਹੁਤ ਸ਼ੌਂਕ ਸੀ। ਸ਼ਾਹਿਦ ਦਾ ਕਹਿਣਾ ਹੈ ਕਿ ਅਸੀਂ ਇੱਥੇ ਕਦੇ ਫ਼ਿਲਮੀ ਪਾਰਟੀਆਂ ਨਹੀਂ ਕਰਦੇ ਸੀ। ਉਨ੍ਹਾਂ ਨੂੰ ਅੰਬ ਬਹੁਤ ਪਸੰਦ ਸਨ। ਉਹ ਅੰਬਾਂ ਦੇ ਮੌਸਮ ਵਿੱਚ ਖਿੜ ਜਾਂਦੇ ਸੀ। ਅਜੀਤ ਬਹੁਤ ਹੀ ਅਸੂਲ ਪਸੰਦ ਅਤੇ ਨਫ਼ਾਸਤ ਪਸੰਦ ਵਿਅਕਤੀ ਸੀ। ਇਕਬਾਲ ਰਿਜ਼ਵੀ ਦੱਸਦੇ ਹਨ, "ਨਿਗੂਣੀਆਂ ਗੱਲਾਂ ਕਰਨਾ ਤਾਂ ਇੱਕ ਪਾਸੇ ਅਜੀਤ ਨੇ ਫ਼ਿਲਮਾਂ ਵਿੱਚ ਵੀ ਅਜਿਹੀਆਂ ਭੂਮਿਕਾਵਾਂ ਕਰਨੀਆਂ ਕਬੂਲ ਨਹੀਂ ਕੀਤੀਆਂ। ਉਹ ਹਮੇਸ਼ਾ ਇਹ ਕਹਿ ਕੇ ਰੈਪ ਸੀਨ ਤੋਂ ਪਰਹੇਜ਼ ਕਰਦੇ ਸੀ ਕਿ ਇਹ ਉਨ੍ਹਾਂ ਦੇ ਸਨਮਾਨ ਦੇ ਵਿਰੁੱਧ ਹੈ। ਉਸ ਨੂੰ ਸ਼ਾਇਰੀ ਦਾ ਬਹੁਤ ਸ਼ੌਕ ਸੀ। ਉਹ ਅਕਸਰ ਭਿੰਡੀ ਬਜ਼ਾਰ ਆਪਣੀ ਕਾਰ ਭੇਜ ਕੇ ਕਵੀਆਂ ਨੂੰ ਆਪਣੇ ਘਰ ਬੁਲਾਉਂਦੇ ਸਨ। ਉਨ੍ਹਾਂ ਦੇ ਬਾਰੇ ਬੇਗਮ ਪਾਰਾ ਨੇ ਇੱਕ ਬਹੁਤ ਦਿਲਚਸਪ ਗੱਲ ਕਹੀ ਸੀ ਕਿ ਕਿਸੇ ਮਰਦ ਦੇ ਬਾਰੇ ਜੇ ਕੋਈ ਔਰਤ ਕੁਝ ਕਹਿੰਦੀ ਹੈ ਤਾਂ ਉਸ ਦੀ ਅਸਲੀ ਸ਼ਖਸੀਅਤ ਦਾ ਪਤਾ ਲਗਦਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਅਜੀਤ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੀ ਸੰਗਤ ਵਿੱਚ ਔਰਤਾਂ ਖ਼ਤਰਾ ਮਹਿਸੂਸ ਨਹੀਂ ਕਰਦੀਆਂ ਸਨ।" ਅਜੀਤ ਲਤੀਫ਼ਿਆਂ ਦੀ ਪ੍ਰਸਿੱਧੀ ਸਾਲਾਂ ਦੌਰਾਨ, 'ਮੋਨਾ ਡਾਰਲਿੰਗ' ਅਤੇ 'ਰਾਬਰਟ' ਵਰਗੇ ਅਜੀਤ ਦੇ ਵਨ-ਲਾਈਨਰਾਂ ਨੇ ਸਿਨੇਮਾ ਪ੍ਰੇਮੀਆਂ ਦੀਆਂ ਕਈ ਪੀੜ੍ਹੀਆਂ ਦਾ ਦਿਲ ਪ੍ਰਚਾਇਆ ਹੈ। ਅਜੀਤ ਖ਼ੁਦ ਕਹਿੰਦੇ ਸੀ ਕਿ ਮੇਰੇ ਪ੍ਰਸ਼ੰਸਕ ਮੇਰੇ ਬੋਲੇ ਗਏ ਸੰਵਾਦਾਂ ਦੇ ਦੀਵਾਨੇ ਸਨ। ਜਦੋਂ ਉਨ੍ਹਾਂ ਇਹ ਮਿਲਣਾ ਬੰਦ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਮਨ ਵਿੱਚੋਂ ਕੁਝ ਸੰਵਾਦ ਬਣਾ ਲਏ। ਇੱਕ ਫ਼ਿਲਮ ਵਿੱਚ, ਅਜੀਤ ਇੱਕ ਬੁਰੀ ਤਰ੍ਹਾਂ ਨਾਲ ਕੁੱਟੇ ਅਤੇ ਜੰਜ਼ੀਰਾਂ ਨਾਲ ਬੰਨ੍ਹੇ ਹੋਏ ਨਾਇਕ ਨੂੰ ਤਰਲ ਆਕਸੀਜਨ ਵਿੱਚ ਡੋਬਣ ਦਾ ਹੁਕਮ ਦਿੰਦੇ ਹੈ। ਉਨ੍ਹਾਂ ਦਾ ਸੰਵਾਦ ਹੈ, "ਤਰਲ ਇਸ ਨੂੰ ਜੀਣ ਨਹੀਂ ਦੇਵੇਗਾ ਅਤੇ ਆਕਸੀਜਨ ਇਸ ਨੂੰ ਮਰਨ ਨਹੀਂ ਦੇਵੇਗੀ।" 1982 ਵਿੱਚ, ਜਾਵੇਦ ਜਾਫ਼ਰੀ ਨੇ 'ਅਜੀਤ' ਦੇ ਡਾਇਲਾਗ ਦੀ ਤਰਜ਼ 'ਤੇ ਮੈਗੀ ਸੌਸ ਦੀ ਟੈਗ ਲਾਈਨ 'ਬੌਸ,ਸੌਸ' ਲਿਖੀ। ਪਾਰਲੇ ਜੀ ਬਿਸਕੁਟ ਦਾ ਪ੍ਰਮੋਸ਼ਨ ਵੀ ਅਜੀਤ ਦੇ ਖਾਸ ਅੰਦਾਜ਼ ਵਿੱਚ ਕੀਤਾ ਗਿਆ। ਉਸ ਦੀ ਪੰਚ ਲਾਈਨ ਸੀ 'ਮਾਲ ਲਾਏ ਹੋ'। ਟਾਈਪ ਕਰਦੇ ਸਮੇਂ ਕੋਸ਼ਿਸ਼ ਕਰੋ ਕੀ ਤੁਹਾਡਾ ਧਿਆਨ ਸਿਰਫ ਉਸ ਪ੍ਰੈਰਾਗਰਾਫ ਵੱਲ ਰਹੇ ਜਿਸ ਤੋਂ ਵੇਖ ਕੇ ਤੁਸੀ ਟਾਈਪ ਕਰ ਰਹੇ ਹੋ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat