Time left : XX : XX
Punjabi Typing Paragraph
ਇਸ ਟੈਲੇਂਟ ਸ਼ੋਅ 'ਚ ਰਿੰਕੂ ਸਿੰਘ ਨੂੰ ਆਪਣੇ ਜੈਵਲਿਨ ਸੁੱਟਣ ਦੇ ਤਜ਼ਰਬੇ ਦਾ ਵੱਡਾ ਲਾਭ ਪਹੁੰਚਿਆ। ਵੈਸੇ ਤਾਂ ਰਿੰਕੂ ਸਿੰਘ ਨੇ ਇਸ ਤੋਂ ਪਹਿਲਾਂ ਕਦੇ ਵੀ ਬੇਸਬਾਲ ਨਹੀਂ ਖੇਡਿਆ ਸੀ ਪਰ ਆਪਣੇ ਮਜ਼ਬੂਤ ਸਰੀਰ ਅਤੇ ਰਫ਼ਤਾਰ ਦੇ ਕਾਰਨ ਉਨ੍ਹਾਂ ਨੇ ਇਸ ਸ਼ੋਅ ਨੂੰ ਆਪਣੇ ਨਾਂਅ ਕਰ ਲਿਆ ਸੀ। ਰਿੰਕੂ ਸਿੰਘ ਨੇ ਇਸ ਸ਼ੋਅ 'ਚ 87 ਮੀਲ ਪ੍ਰਤੀ ਘੰਟੇ ਭਾਵ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬੇਸਬਾਲ ਸੁੱਟੀ ਸੀ ਅਤੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਕਹਾਣੀ 'ਤੇ ਇੱਕ ਫਿਲਮ ਵੀ ਬਣ ਚੁੱਕੀ ਹੈ। ਇਸ ਤੋਂ ਬਾਅਦ ਰਿੰਕੂ ਸਿੰਘ ਦੀ ਬੇਸਬਾਲ 'ਚ ਦਿਲਚਸਪੀ ਵੱਧ ਗਈ। ਉਹ ਬੇਸਬਾਲ 'ਚ ਕਰੀਅਰ ਬਣਾਉਣ ਲਈ ਅਮਰੀਕਾ ਚਲੇ ਗਏ। ਉੱਥੇ ਉਨ੍ਹਾਂ ਨੇ ਵੱਖ-ਵੱਖ ਬੇਸਬਾਲ ਟੀਮਾਂ 'ਚ ਹਿੱਸਾ ਲਿਆ ਅਤੇ ਆਖਰਕਾਰ ਪੀਟਰਸਬਰਗ ਪਾਈਰੇਟਸ ਦੇ ਨਾਲ ਇੱਕ ਸਮਝੌਤਾ ਸਹੀਬੱਧ ਹੋਇਆ ਅਤੇ ਉਹ ਸਫਲ ਰਹੇ। ਰਿੰਕੂ ਸਿੰਘ ਰਾਜਪੂਤ ਪੇਸ਼ੇਵਰ ਅਮਰੀਕੀ ਬੇਸਬਾਲ ਟੀਮ 'ਚ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੀ ਬਣ ਗਏ ਹਨ। ਇਸ ਦੇ ਨਾਲ ਹੀ ਰਿੰਕੂ ਨੇ ਆਪਣੀ ਬੇਸਬਾਲ ਸੁੱਟਣ ਦੀ ਰਫ਼ਤਾਰ 'ਚ ਇਜ਼ਾਫਾ ਕਰਦਿਆਂ ਇਹ ਗਤੀ 87 ਮੀਲ ਪ੍ਰਤੀ ਘੰਟਾ ਤੋਂ ਵਧਾ ਕੇ 90 ਮੀਲ ਪ੍ਰਤੀ ਘੰਟਾ ਕਰ ਲਈ ਹੈ। ਉਨ੍ਹਾਂ ਨੇ ਸਾਲ 2009 ਤੋਂ 2016 ਦੇ ਅਰਸੇ ਦੌਰਾਨ ਦੁਨੀਆ ਭਰ ਦੀਆਂ ਕਈ ਲੀਗਾਂ 'ਚ ਹਿੱਸਾ ਲਿਆ। ਉਨ੍ਹਾਂ ਦੀ ਤੇਜ਼ ਤਰਾਰ ਖੇਡ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। 2018 'ਚ ਰਿੰਕੂ ਸਿੰਘ ਰਾਜਪੂਤ ਨੇ ਬੇਸਬਾਲ ਖੇਡ ਨੂੰ ਅਲਵਿਦਾ ਕਹਿ ਦਿੱਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪੇਸ਼ੇਵਰ ਕੁਸ਼ਤੀ ਵੱਲ ਧਿਆਨ ਦੇਣਾ ਸ਼ੂਰੂ ਕੀਤਾ। 2018 'ਚ ਉਨ੍ਹਾਂ ਨੇ ਦੇ ਨਾਲ ਇੱਕ ਸਮਝੌਤਾ ਕੀਤਾ। ਉਨ੍ਹਾਂ ਨੇ ਭਾਰਤੀ ਖਿਡਾਰੀ ਸੌਰਵ ਗੁਰਜਰ ਦੇ ਨਾਲ ਮਿਲ ਕੇ 'ਦ ਇੰਡਸ ਸ਼ੇਰ' ਨਾਂਅ ਦੀ ਇੱਕ ਟੀਮ ਬਣਾਈ। ਦੋਵਾਂ ਨੇ ਮਿਲ ਕੇ 'ਚ ਹਿੱਸਾ ਲਿਆ। ਸ਼ੂਰੂਆਤੀ ਦੌਰ 'ਚ ਰਿੰਕੂ ਸਿੰਘ 'ਚ ਆਪਣੇ ਪਹਿਲੇ ਨਾਮ ਰਿੰਕੂ ਨਾਲ ਮਸ਼ਹੂਰ ਹੋਇਆ ਸੀ। ਉਨ੍ਹਾਂ ਦੀ ਟੀਮ 'ਚ ਜਿੰਦਰ ਮਹਾਲ ਨਾਮ ਦਾ ਇੱਕ ਹੋਰ ਖਿਡਾਰੀ ਜੁੜ ਗਿਆ। ਇਸ ਸਮੇਂ ਰਿੰਕੂ ਨੇ ਆਪਣਾ ਨਾਮ ਵੀਰ ਰੱਖ ਲਿਆ ਸੀ ਅਤੇ ਉਨ੍ਹਾਂ ਨੇ ਇਸ ਨਾਮ ਹੇਠ ਹੀ ਕਈ ਸ਼ੋਅ 'ਚ ਸ਼ਿਰਕਤ ਕੀਤੀ। ਵੀਰ, ਸ਼ੌਕੀ ਅਤੇ ਜਿੰਦਰ ਦੀ ਟੀਮ ਨੇ ਲਗਾਤਾਰ 12 ਮੁਕਾਬਲੇ ਜਿੱਤੇ। ਅਖੀਰ 2021 'ਚ ਵੀਰ ਕਈ ਕਾਰਨਾਂ ਦੇ ਚੱਲਦਿਆਂ ਆਪਣੀ ਇਸ ਟੀਮ ਤੋਂ ਵੱਖ ਹੋ ਗਏ। ਉਨ੍ਹਾਂ ਨੇ ਸੁਤੰਤਰ ਪਹਿਲਵਾਨ ਵੱਜੋਂ ਰਾਅ ਨਾਲ ਸਮਝੌਤਾ ਕੀਤਾ। ਇਸ ਵਾਰ ਉਨ੍ਹਾਂ ਨੇ ਆਪਣਾ ਨਾਮ ਵੀਰ ਮਹਾਨ ਰੱਖਿਆ।