MSN - Typing
Time left : XX : XX
Punjabi Typing Paragraph
ਸਾਊਦੀ ਅਰਬ ਵਿੱਚ ਫਸੇ ਕਰੀਬ 28 ਪੰਜਾਬੀ ਨੌਜਵਾਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਹੈ। ਇਹਨਾਂ ਨੌਜਵਾਨਾਂ ਨੇ ਆਪਣੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆਂ ਉਪਰ ਵੀ ਪਾਈ ਹੈ ਜਿਸ ਵਿੱਚ ਉਹਨਾਂ ਨੇ ਟਰੈਵਲ ਏਜੰਟਾਂ ਉਪਰ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਇਹ ਨੌਜਵਾਨ ਫਿਲਹਾਲ ਸਾਊਦੀ ਅਰਬ ਦੇ ਰਿਆਦ ਸ਼ਹਿਰ ਵਿੱਚ ਰਹਿ ਰਹੇ ਹਨ। ਨੌਜਵਾਨ ਦਾ ਕਹਿਣਾ ਹੈ ਕਿ ਉਹ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਸਾਊਦੀ ਅਰਬ ਆਏ ਸਨ। ਪਰ ਟਰੈਵਲ ਏਜੰਟਾਂ ਨੇ ਉਹਨਾਂ ਨੂੰ 'ਜਾਅਲੀ' ਡਰਾਇਵਿੰਗ ਲਾਇਸੈਂਸ ਦੇ ਕੇ ਭੇਜਿਆ ਜੋ ਕਿ ਛੋਟੇ ਵਹੀਕਲਾਂ ਦੇ ਸਨ ਨਾ ਕਿ ਹੈਵੀ ਲਾਇਸੈਂਸ। ਭਾਰਤ ਲਿਆਉਣ ਦੀ ਤੇ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਇਹਨਾਂ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਭਾਰਤ ਲਿਆਂਦਾ ਜਾਵੇ, ਸਾਊਦੀ ਅਰਬ ਤੱਕ ਆਉਣ ਲਈ ਲੱਗੇ ਪੈਸੇ ਵਾਪਸ ਕੀਤੇ ਜਾਣ ਅਤੇ ਕਥਿਤ ਦੋਸ਼ੀ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇ। ਰੋਪੜ ਜ਼ਿਲ੍ਹੇ ਨਾਲ ਸਬੰਧਤ ਰਣਜੀਤ ਸਿੰਘ (30) ਦਾ ਕਹਿਣਾ ਹੈ ਕਿ ਉਸ ਨੇ ਕਰਜ਼ਾ ਚੁੱਕ ਕੇ ਡੇਢ ਲੱਖ ਰੁਪਏ ਏਜੰਟ ਨੂੰ ਦਿੱਤੇ ਸਨ ਪਰ ਉਸ ਨੂੰ ਸਾਊਦੀ ਅਰਬ ਵਿੱਚ ਵਾਅਦੇ ਮੁਤਾਬਕ ਰੁਜ਼ਗਾਰ ਨਹੀਂ ਮਿਲਿਆ। ਬੀ ਬੀ ਸੀ ਨਾਲ ਫੌਨ 'ਤੇ ਗੱਲਬਾਤ ਕਰਦਿਆਂ ਰਣਜੀਤ ਨੇ ਕਿਹਾ, "ਅਸੀਂ ਰਿਆਦ ਤੋਂ ਕਰੀਬ 1200 ਕਿਲੋਮੀਟਰ ਤੱਕ ਗਏ, ਰੁਜ਼ਗਾਰ ਲਈ ਭਟਕੇ। ਪਰ ਸਾਨੂੰ ਕਹਿ ਦਿੱਤਾ ਗਿਆ ਕਿ ਅਸੀਂ ਵੱਡੇ ਟਰੱਕ ਨਹੀਂ ਚਲਾ ਸਕਦੇ। ਸਾਨੂੰ ਫਿਰ ਮੁੜ ਕੇ ਉਸੇ ਕੰਪਨੀ ਵਿੱਚ ਆਉਣਾ ਪਿਆ। ਸਾਨੂੰ ਜਿੰਨ੍ਹਾਂ ਜਲਦੀ ਹੋ ਸਕੇ ਭਾਰਤ ਲਿਆਂਦਾ ਜਾਵੇ।" "ਅਸੀਂ ਇੱਥੇ ਲੇਬਰ ਕੋਰਟ ਵਿੱਚ ਕੇਸ ਵੀ ਪਾਇਆ ਹੋਇਆ ਹੈ ਜੇਕਰ ਅਸੀਂ ਕੇਸ ਵਾਪਸ ਲੈਂਦੇ ਹਾਂ ਤਾਂ ਫਿਰ ਦੁਬਾਰਾ ਅਸੀਂ ਦੋ ਸਾਲ ਤੱਕ ਕੰਪਨੀ ਖ਼ਿਲਾਫ ਕੇਸ ਨਹੀਂ ਕਰ ਸਕਦੇ ਅਤੇ ਸਾਨੂੰ ਉਹਨਾਂ ਦੀਆਂ ਸ਼ਰਤਾਂ ਮੁਤਾਬਕ ਕੰਮ ਕਰਨਾ ਪਵੇਗਾ।" ਹੁਸ਼ਿਆਰਪੁਰ ਨਾਲ ਸਬੰਧਤ ਬਿਕਰਮਜੀਤ ਸਿੰਘ (24) ਦਾ ਕਹਿਣਾ ਹੈ ਕਿ ਉਹ ਕਰੀਬ 28 ਲੋਕ ਹਨ ਜਿੰਨ੍ਹਾਂ ਨਾਲ 3 ਏਜੰਟਾਂ ਨੇ 'ਧੋਖਾ ਕੀਤਾ ਹੈ'। ਬਿਕਰਮਜੀਤ ਸਿੰਘ ਨੇ ਕਿਹਾ, "ਸਾਡੇ ਕੋਲ ਨਾ ਰੁਜ਼ਗਾਰ ਹੈ ਅਤੇ ਨਾ ਚੰਗਾ ਖਾਣਾ। ਅਸੀਂ ਟਰਾਲੇ ਚਲਾਉਣਾ ਚਾਹੁੰਦੇ ਸੀ ਪਰ ਸਾਨੂੰ ਵਾਪਸ ਮੋੜ ਦਿੱਤਾ ਗਿਆ। ਹੁਣ ਅਸੀਂ ਘਰ ਆਉਣਾ ਚਾਹੁੰਦੇ ਹਾਂ। ਪੰਜਾਬ ਸਰਕਾਰ ਏਜੰਟਾਂ ਖਿਲਾਫ਼ ਕਾਰਵਾਈ ਕਰੇ ਅਤੇ ਸਾਡੇ ਪੈਸੇ ਵਾਪਸ ਕੀਤੇ ਜਾਣ।"
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat