MSN - Typing
Time left : XX : XX
Punjabi Typing Paragraph
ਕੁਤੁਬ ਮੀਨਾਰ ਕਿਉਂ ਬਣਾਇਆ ਗਿਆ ? ਇਤਿਹਾਸਕਾਰ ਸਫ਼ਵੀ ਦਾ ਕਹਿਣਾ ਹੈ ਕਿ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਉਸ ਕੰਪਲੈਕਸ 'ਚ ਮਸਜਿਦ ਦੀ ਮੀਨਾਰ ਨੂੰ ਇਸ ਲਈ ਵਰਤਿਆ ਜਾ ਸਕਦਾ ਹੋਵੇਗਾ, ਜਿੱਥੇ ਮੁਅਜ਼ਿਨ ਆਪਣੇ ਵਫ਼ਦਾਰਾਂ ਨੂੰ ਨਮਾਜ਼ ਅਦਾ ਕਰਨ ਲਈ ਬੁਲਾ ਸਕਦੇ ਸਨ। ਦੂਜਾ ਸੰਭਾਵਿਤ ਕਾਰਨ ਇਹ ਹੋ ਸਕਦਾ ਹੈ ਹੈ ਕਿ ਦੁਸ਼ਮਣ ਦੀ ਹਲਚਲ, ਗਤੀ ਦਾ ਪਤਾ ਲਗਾਉਣ ਲਈ ਇਸ ਦੀ ਵਰਤੋਂ ਇੱਕ ਫੌਜੀ ਟਾਵਰ ਵੱਜੋਂ ਕੀਤੀ ਗਈ ਹੋਵੇ। ਹਾਲਾਂਕਿ, ਸਭ ਤੋਂ ਸੰਭਾਵਿਤ ਅਤੇ ਢੁਕਵਾਂ ਕਾਰਨ ਇਹ ਜਾਪਦਾ ਹੈ ਕਿ ਇਹ ਗਜ਼ਨੀ ਦੇ ਮੀਨਾਰਾਂ ਤੋਂ ਪ੍ਰਭਾਵਿਤ ਹੋ ਕੇ ਉਸ ਵਾਂਗ ਹੀ ਇੱਕ ਜਿੱਤ ਦਾ ਬੁਰਜ ਰਿਹਾ ਹੋਵੇਗਾ ਇਹ ਮਜ਼ਬੂਤ ਟਾਵਰ ਦੋ ਵਾਰ ਬਿਜਲੀ ਹਮਲੇ ਤੋਂ ਬਚਿਆ ਹੈ ਜਿਸ ਕਾਰਨ ਇਸ ਦੀ ਚੌਥੀ ਮੰਜ਼ਿਲ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਸੁਲਤਾਨ ਨੇ ਅਸਲ ਰੇਤਲੇ ਪੱਥਰ ਨੂੰ ਸੰਗਮਰਮਰ ਅਤੇ ਰੇਤਲੇ ਪੱਥਰ ਨਾਲ ਬਦਲ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਹੋਰ ਮੰਜ਼ਿਲਾਂ ਦਾ ਨਿਰਮਾਣ ਕਰਵਾਇਆ ਅਤੇ ਸਿਖ਼ਰ 'ਤੇ ਇੱਕ ਗੁਬੰਦ ਵੀ ਬਣਵਾਇਆ। ਇਸ ਗੁਬੰਦ ਨੇ ਇਸ ਮੀਨਾਰ ਦੀ 12 ਫੁੱਟ ਉਚਾਈ 'ਚ ਵਾਧਾ ਕੀਤਾ ਸੀ , ਪਰ ਭੂਚਾਲ ਕਾਰਨ ਇਹ ਢਹਿ ਗਿਆ। ਹੁਣ ਤੱਕ ਇਹ ਮੀਨਾਰ ਦੋ ਵਾਰ ਭੂਚਾਲ ਦੇ ਝਟਕੇ ਸਹਿ ਚੁੱਕੀ ਹੈ। ਮੌਜੂਦਾ ਸਮੇਂ ਕੁਤੁਬ ਮੀਨਾਰ ਸਿਰਫ ਇੱਕ ਇਤਿਹਾਸਕ ਸਮਾਰਕ ਅਤੇ ਦਿੱਲੀ ਦੀ ਨਿਸ਼ਾਨਦੇਹੀ ਹੀ ਨਹੀਂ ਹੈ, ਇੱਕ ਤਾਂ ਇਹ ਦਿੱਲੀ ਦੇ ਲੰਮੇ ਸਮੇਂ ਦੇ ਵਸਨੀਕਾਂ ਦੀਆਂ ਯਾਦਾਂ 'ਚ ਸ਼ਾਮਲ ਹੈ। ਇਤਿਹਾਸਕਾਰ ਸਫ਼ਵੀ 1977 'ਚ ਮੀਨਾਰ ਦੀ ਆਪਣੀ ਪਹਿਲੀ ਫੇਰੀ ਨੂੰ ਯਾਦ ਕਰਦਿਆਂ ਕਹਿੰਦੀ ਹੈ, "ਮੈਂ ਪਹਿਲੀ ਮੰਜ਼ਿਲ 'ਤੇ ਚੜ੍ਹੀ ਅਤੇ ਨੇੜੇ ਦੇ ਇਲਾਕੇ ਦੀ ਸੁੰਦਰਤਾ ਨੂੰ ਆਪਣੀ ਅੱਖੀਂ ਵੇਖਿਆ ਸੀ।" "ਮੇਰੀਆਂ ਵੱਡੀਆਂ ਭੈਣਾਂ 1960 ਦੇ ਦਹਾਕੇ 'ਚ ਮੀਨਾਰ ਦੀ ਆਪਣੀ ਪਹਿਲੀ ਫੇਰੀ ਦੀ ਗੱਲ ਕਰਦੀਆਂ ਹਨ, ਜਦੋਂ ਉਹ ਇਸ ਦੇ ਸਿਖ਼ਰ ਤੱਕ ਗਈਆਂ ਸਨ।" ਇਹ ਮੀਨਾਰ ਇੱਕ ਪ੍ਰਸਿੱਧ ਸੈਰ-ਸਪਾਟੇ ਦਾ ਸਥਾਨ ਹੈ, ਜਿਸ ਨੂੰ ਕਿ 1981 'ਚ ਉਸ ਵੇਲੇ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ, ਜਦੋਂ ਇੱਕ ਭਗਦੜ 'ਚ 45 ਲੋਕਾਂ ਦੀ ਮੌਤ ਹੋ ਗਈ ਸੀ। ਇੰਨ੍ਹਾਂ 'ਚ ਜ਼ਿਆਦਾਤਰ ਸਕੂਲੀ ਬੱਚੇ ਸਨ, ਜੋ ਕਿ ਤੰਗ ਪੌੜ੍ਹੀਆਂ 'ਚ ਭਗਦੜ ਦਾ ਸ਼ਿਕਾਰ ਹੋ ਗਏ ਸਨ। ਇਹ ਸਮਾਰਕ ਇੱਕ ਸ਼ਾਂਤ ਗੁਆਂਢ 'ਚ ਸਥਿਤ ਹੈ, ਜਿੱਥੇ ਸੁਆਦੀ ਖਾਣ-ਪੀਣ ਦੀਆਂ ਦੁਕਾਨਾਂ ਮੌਜੂਦ ਹਨ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat