MSN - Typing
Time left : XX : XX
Punjabi Typing Paragraph
ਬਾਮਸ਼ੱਕਤ ਕੈਦ ਕੀ ਹੁੰਦੀ ਹੈ? ਬਾਮਸ਼ੱਕਤ ਕੈਦ ਦਾ ਅਰਥ ਹੁੰਦਾ ਹੈ ਕਿ ਇੱਕ ਕੈਦੀ ਨੂੰ ਜੇਲ੍ਹ ਵਿੱਚ ਸਜ਼ਾ ਦੌਰਾਨ ਕੰਮ ਕਰਨਾ ਪੈਂਦਾ ਹੈ। ਹਾਲਾਂਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਬਾਮਸ਼ੱਕਤ ਕੈਦ ਵਿੱਚ ਕੈਦੀਆਂ ਤੋਂ ਪੱਥਰ ਤੁੜਵਾਉਣ ਦਾ ਕੰਮ ਕਰਵਾਇਆ ਜਾਂਦਾ ਸੀ। ਪਰ ਅੱਜ ਕੱਲ੍ਹ ਜੇਲ੍ਹ ਸਨਅਤ, ਬਾਗਬਾਨੀ ਜਾਂ ਲਾਇਬ੍ਰੇਰੀ, ਆਦਿ ਦਾ ਕੰਮ ਲਿਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਆਰ.ਐਸ. ਬੈਂਸ ਦਾ ਕਹਿਣਾ ਹੈ ਕਿ, "ਜੇਲ੍ਹ ਵਿੱਚ ਬਾਮਸ਼ੱਕਤ ਕੈਦ ਵਾਲਿਆਂ ਨੂੰ ਕੰਮ ਕਰਨਾ ਪੈਂਦਾ ਹੈ ਪਰ ਆਮ ਸਜ਼ਾ ਵਾਲਿਆਂ ਨੂੰ ਕੰਮ ਨਹੀਂ ਕਰਨਾ ਪੈਂਦਾ।" ਸਾਲ 2011 ਦੀ ਹਿੰਦੋਸਤਾਨ ਟਾਇਮਜ਼ ਦੀ ਰਿਪੋਰਟ ਵਿੱਚ ਡੀਜੀ ਤਿਹਾੜ ਜੇਲ੍ਹ ਨੀਰਜ ਕੁਮਾਰ ਦਾ ਕਹਿਣਾ ਸੀ, "ਬਾਮਸ਼ੱਕਤ ਕੈਦ ਸ਼ਬਦ ਨੂੰ ਸੋਧਣ ਦੀ ਲੋੜ ਹੈ। ਕਿਉਂਕਿ ਇਹ ਕਿਤੇ ਵੀ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ, ਅਸੀਂ ਸਧਾਰਨ ਤੌਰ ਉਪਰ ਇਸ ਨੂੰ ਇਸ ਤਰ੍ਹਾਂ ਲੈਦੇ ਹਾਂ ਕਿ ਬਾਮਸ਼ੱਕਤ ਕੈਦੀ ਨੂੰ ਕੰਮ ਕਰਨਾ ਚਾਹੀਦਾ ਹੈ। ਸਧਾਰਨ ਕੈਦ ਦੀ ਸਜ਼ਾ ਵਾਲੇ ਕੈਦੀ ਕੋਲ ਵਿਕਲਪ ਹੁੰਦਾ ਹੈ ਪਰ ਬਾਮੁਸ਼ੱਕਤ ਕੈਦੀ ਕੋਲ ਨਹੀਂ ਹੁੰਦਾ।" ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਕਹਿਦੇ ਹਨ, "ਜੇਲ੍ਹ ਵਿੱਚ ਮਸ਼ੱਕਤ ਦਾ ਅਰਥ ਮਸ਼ੱਕਤ ਤਾਂ ਹੁੰਦਾ ਹੈ। ਕੈਦੀਆਂ ਤੋਂ ਵੱਖ-ਵੱਖ ਕੰਮ ਲਏ ਜਾਂਦੇ ਹਨ ਜਿਸ ਵਿੱਚ ਬਾਗਬਾਨੀ, ਲੱਕੜ ਦਾ ਕੰਮ ਜਾਂ ਉਹਨਾਂ ਦੀ ਮੁਹਾਰਤ ਮੁਤਾਬਕ ਕੰਮ। ਇਸ ਦੇ ਅਨੁਸਾਰ ਹੀ ਉਹਨਾਂ ਨੂੰ ਦਿਹਾੜੀ ਵੀ ਦਿੱਤੀ ਜਾਂਦੀ ਹੈ।" ਜੋਗਾ ਸਿੰਘ ਸੇਖੋਂ, ਸਾਬਕਾ ਜੇਲ੍ਹ ਸੁਪਰੀਡੈਂਟ, ਕੇਂਦਰੀ ਜੇਲ੍ਹ ਬਠਿੰਡਾ ਦਾ ਕਹਿਣਾ ਹੈ ਕਿ ਬਾਮਸ਼ਕੱਤ ਸਜ਼ਾ ਦੇ ਕੈਦੀਆਂ ਨੂੰ ਜੇਲ੍ਹ ਵਿੱਚ ਕੰਮ ਕਰਨ ਨਾਲ ਗੁੱਡ ਕੰਡਕਟ ਤਹਿਤ ਸਜ਼ਾ ਵਿੱਚ ਛੋਟ ਮਿਲਦੀ ਹੈ ਪਰ ਜੇਕਰ ਕੋਈ ਕੈਦੀ ਕੰਮ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਇਹ ਫਾਇਦਾ ਨਹੀਂ ਮਿਲੇਗਾ। ਸੇਖੋਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਸਿਆਸੀ ਲੀਡਰ ਹਨ ਜਿਨ੍ਹਾਂ ਦੀ ਸੁਰੱਖਿਆ ਦਾ ਵੀ ਮਾਮਲਾ ਹੈ ਜਿਸ ਲਈ ਉਨ੍ਹਾਂ ਤੋਂ ਕੰਮ ਕਰਵਾਉਣ ਲਈ ਆਖ਼ਰੀ ਫੈਸਲਾ ਮੌਕੇ ਦੇ ਅਫਸਰਾਂ ਵੱਲੋਂ ਹੀ ਲਿਆ ਜਾਵੇਗਾ। ਹਾਲਾਂਕਿ ਇਸ ਸਬੰਧੀ ਡਾਕਟਰਾਂ ਦੀ ਫਿਟਨੈਸ ਰਿਪੋਰਟ ਨੂੰ ਵੀ ਦੇਖਿਆ ਜਾਂਦਾ ਹੈ। ਭਾਰਤ ਦੇ ਸੁਪਰੀਮ ਕੋਰਟ ਵੱਲੋਂ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸ਼ੁਕਰਵਾਰ ਨੂੰ ਇੱਕ ਸਾਲ ਦੀ ਬਾਮਸ਼ੱਕਤ ਕੈਦ ਦੀ ਸਜ਼ਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਿੱਧੂ ਨੂੰ ਜੇਲ੍ਹ ਵਿੱਚ ਕੈਦੀਆਂ ਵਾਲੇ ਚਿੱਟੇ ਕੱਪੜੇ ਪਾਉਣੇ ਪੈਣਗੇ ਅਤੇ ਉਹਨਾਂ ਨੂੰ ਪਰੀਜ਼ਨ ਫੈਕਟਰੀ, ਖੇਤਾਂ ਵਿੱਚ ਜਾਂ ਲਾਇਬ੍ਰੇਰੀ ਦਾ ਕੰਮ ਕਰਨਾ ਪੈ ਸਕਦਾ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat