MSN - Typing
Time left : XX : XX
Punjabi Typing Paragraph
ਕਦੇ ਵੀ ਆਪਣੇ ਹੱਥ ਗੰਦੇ ਨਾ ਕਰਨ ਵਾਲੇ ਸ਼ਖਸ ਦਾ ਅਕਸ :- ਸ਼ਾਕਾਲ ਅਤੇ ਤੇਜਾ ਦੇ ਕਿਰਦਾਰ ਦੀ ਖਾਸ ਗੱਲ ਉਨ੍ਹਾਂ ਦੀ ਲਾਪਰਵਾਹੀ ਸੀ। ਉਸ ਕੋਲ ਹਮੇਸ਼ਾਂ ਇੱਕ ਬਦਲਵੀਂ ਯੋਜਨਾ ਹੁੰਦੀ ਸੀ ਅਤੇ ਉਹ ਕਦੇ ਵੀ ਕਿਸੇ ਰੁਕਾਵਟ ਕਾਰਨ ਵਿਚਲਿਤ ਨਹੀਂ ਹੁੰਦਾ ਸੀ। ਫ਼ਿਲਮ ਇਤਿਹਾਸਕਾਰ ਕੌਸ਼ਿਕ ਭੌਮਿਕ ਕਹਿੰਦੇ ਹਨ, "ਇਨ੍ਹਾਂ ਫਿਲਮਾਂ ਵਿੱਚ ਅਜੀਤ ਦਾ ਕਿਰਦਾਰ ਕਤਲ ਦੀ ਜ਼ਿੰਮੇਵਾਰੀ ਹਮੇਸ਼ਾ ਆਪਣੇ ਗੁੰਡਿਆਂ ਨੂੰ ਸੌਂਪਦਾ ਹੈ, ਜਦੋਂ ਕਿ ਉਹ ਖੁਦ ਇੱਕ ਔਰਤ ਨਾਲ ਬਿਸਤਰ 'ਤੇ ਰਹਿੰਦਾ ਹੈ ਜੋ ਉਸਦੀ ਪਤਨੀ ਨਹੀਂ ਹੈ। ਫਿਲਮ 'ਯਾਦੋਂ ਕੀ ਬਾਰਾਤ' ਵਿੱਚ ਉਨ੍ਹਾਂ ਦੀ ਗੋਰੀ, ਕਾਲੀ-ਭੂਰੀ ਦਿੱਖ। ਪੂਰੀਆਂ ਬਾਹਾਂ ਦੀਆਂ ਕਮੀਜ਼ਾਂ ਪ੍ਰਤੀਕ ਹਨ ਕਿ ਉਹ ਕਦੇ ਵੀ ਆਪਣੇ ਹੱਥ ਗੰਦੇ ਨਹੀਂ ਕਰਦਾ।" ਬਾਲਾਜੀ ਵਿੱਠਲ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਤੇਜਾ ਅਤੇ ਸ਼ਾਕਾਲ ਦੇ ਪਾਤਰਾਂ ਨੇ ਅਜੀਤ ਨੂੰ ਇੱਕ ਗਲੈਮਰਸ ਸਮਗਲਰ ਦੇ ਅਕਸ ਵਿੱਚ ਸਥਾਪਿਤ ਕੀਤਾ। ਇਨ੍ਹਾਂ ਦੋਵਾਂ ਭੂਮਿਕਾਵਾਂ ਵਿੱਚ ਬਹੁਤ ਕਝ ਮਿਲਦਾ-ਜੁਲਦਾ ਸੀ। ਇਨ੍ਹਾਂ ਨੂੰ ਲੇਖਕ ਨੇ ਖ਼ਾਸ ਕਰਕੇ ਅਜੀਤ ਲਈ ਲਿਖਿਆ ਸੀ। "ਇਹ ਸਪੱਸ਼ਟ ਨਹੀਂ ਹੈ ਕਿ ਕਿਉਂ। ਅਜੀਤ ਨੂੰ ਇਨ੍ਹਾਂ ਭੂਮਿਕਾਵਾਂ ਲਈ ਪ੍ਰੇਮਨਾਥ, ਅਨਵਰ ਹੁਸੈਨ ਅਤੇ ਪ੍ਰਾਣ ਵਰਗੇ ਖਲਨਾਇਕਾਂ ਦੇ ਨਾਲ ਚੁਣਿਆ ਗਿਆ ਸੀ। ਸ਼ੁਰੂ ਵਿੱਚ ਅਜੀਤ ਤੇਜਾ ਦੀ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਹੀਂ ਸੀ ਪਰ ਸਲੀਮ ਖ਼ਾਨ ਨੇ ਉਨ੍ਹਾਂ ਨੂੰ ਇਹ ਭੂਮਿਕਾ ਕਰਨ ਲਈ ਬਹੁਤ ਮੁਸ਼ਕਿਲ ਨਾਲ ਮਨਾਇਆ।" ਦੀਵਾਰ ਫ਼ਿਲਮ ਵਿੱਚ ਖਲਨਾਇਕ ਦੀ ਭੂਮਿਕਾ ਤੋਂ ਮਨ੍ਹਾ ਕੀਤਾ। ਜਦੋਂ ਸਲੀਮ-ਜਾਵੇਦ ਨੇ ਦੀਵਾਰ ਫ਼ਿਲਮ ਲਿਖੀ ਤਾਂ ਉਹ ਅਜੀਤ ਨੂੰ ਮੁੱਖ ਖਲਨਾਇਕ ਦੀ ਭੂਮਿਕਾ ਦੇਣਾ ਚਾਹੁੰਦੇ ਸਨ। ਇਕਬਾਲ ਰਿਜ਼ਵੀ ਦੱਸਦੇ ਹਨ, "ਇਸ ਫ਼ਿਲਮ ਵਿੱਚ ਇੱਕ ਸੀਨ ਸੀ ਜਿਸ ਵਿੱਚ ਵਿਲੇਨ ਨੇ ਆਪਣੇ ਬੈੱਡਰੂਮ ਵਿੱਚ ਸਿਰਫ ਅੰਡਰਵੀਅਰ ਪਾ ਕੇ ਹੀਰੋ ਨਾਲ ਲੜਨਾ ਸੀ। ਇਸ ਤੋਂ ਬਾਅਦ ਹੀਰੋ ਨੇ ਉਸਨੂੰ ਖਿੜਕੀ ਤੋਂ ਬਾਹਰ ਸਵੀਮਿੰਗ ਪੂਲ ਵਿੱਚ ਸੁੱਟਣਾ ਸੀ। ਅਜੀਤ ਨੂੰ ਪਰਦੇ 'ਤੇ ਅੰਡਰਵੀਅਰ ਪਾਉਣ 'ਤੋਂ ਇਤਰਾਜ਼ ਸੀ। ਨਿਰਦੇਸ਼ਕ ਯਸ਼ ਚੋਪੜਾ ਇਸ ਸੀਨ ਨੂੰ ਹਟਾਉਣ ਲਈ ਤਿਆਰ ਨਹੀਂ ਸਨ, ਇਸ ਲਈ ਅਜੀਤ ਨੇ ਇਹ ਰੋਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਬਾਅਦ ਵਿੱਚ ਇਹ ਭੂਮਿਕਾ ਮਦਨ ਪੁਰੀ ਨੇ ਨਿਭਾਈ।" ਇਸ ਵੈਬਸਾਇਟ ਤੇ ਰੋਜ਼ਾਨਾ ਪ੍ਰੈਕਟਿਸ ਕਰਨ ਨਾਲ ਤੁਸੀਂ ਹਰ ਹਾਲਤ ਵਿੱਚ ਟੈੱਸਟ ਪਾਸ ਕਰ ਲਵੋਗੇ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat