MSN - Typing
Time left : XX : XX
Punjabi Typing Paragraph
ਇਹ 'ਅਜੀਤ' ਦੀ ਬਦਕਿਸਮਤੀ ਸੀ ਕਿ ਉਸ ਨੂੰ ਵੀ ਸ਼ਾਂਤਾਰਾਮ, ਰਾਜ ਕਪੂਰ, ਮਹਿਬੂਬ ਖ਼ਾਨ, ਗੁਰੂ ਦੱਤ ਅਤੇ ਬਿਮਲ ਰਾਏ ਵਰਗੇ ਆਪਣੇ ਸਮਕਾਲੀਆਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਹੁਣ ਤੱਕ ਦੇ ਮਹਾਨ ਨਿਰਦੇਸ਼ਕਾਂ ਵਿੱਚੋਂ, ਸਿਰਫ਼ ਕੇ. ਆਸਿਫ਼ ਨਾਲ ਕੰਮ ਕੀਤਾ। ਇੱਥੋਂ ਤੱਕ ਕਿ 70 ਦੇ ਦਹਾਕੇ ਦੇ ਵੱਡੇ ਨਿਰਦੇਸ਼ਕਾਂ ਮਨਮੋਹਨ ਦੇਸਾਈ, ਮਨੋਜ ਕੁਮਾਰ ਅਤੇ ਫਿਰੋਜ਼ ਖ਼ਾਨ ਨੇ ਵੀ ਉੁਨ੍ਹਾਂ ਨੂੰ ਕੰਮ ਨਹੀਂ ਦਿੱਤਾ। ਸੁਭਾਸ਼ ਘਈ ਦੀ ਪਹਿਲੀ ਫਿ਼ਲਮ ਕਾਲੀਚਰਨ ਜਿਸ ਵਿੱਚ ਅਜੀਤ ਨੇ ਕੰਮ ਕੀਤਾ ਸੀ ਉਹ ਬਹੁਤ ਹਿੱਟ ਰਹੀ। ਇਸ ਦੇ ਬਾਵਜੂਦ ਸੁਭਾਸ਼ ਨੇ ਆਪਣੀ ਅਗਲੀ ਫਿਲਮ ਵਿੱਚ ਅਜੀਤ ਨੂੰ ਨਹੀਂ ਦੁਹਰਾਇਆ। ਇਸੇ ਤਰ੍ਹਾਂ ਪ੍ਰਕਾਸ਼ ਮਹਿਰਾ ਦੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ ਜ਼ੰਜੀਰ ਵੀ ਕਾਫ਼ੀ ਸਫ਼ਲ ਰਹੀ ਪਰ ਉਨ੍ਹਾਂ ਨੇ ਵੀ ਅਜੀਤ ਨਾਲ ਦੁਬਾਰਾ ਕੰਮ ਨਹੀਂ ਕੀਤਾ। ਬੀ ਆਰ ਚੋਪੜਾ ਨੇ 'ਅਜੀਤ' ਨਾਲ ਸਿਰਫ਼ ਇੱਕ ਹੀ ਫ਼ਿਲਮ 'ਨਯਾ ਦੌਰ' ਕੀਤੀ ਸੀ। ਇਸੇ ਤਰ੍ਹਾਂ ਯਸ਼ ਚੋਪੜਾ ਨੇ ਵੀ ਉਨ੍ਹਾਂ ਨੂੰ ਸਿਰਫ਼ ਇੱਕ ਫ਼ਿਲਮ 'ਆਦਮੀ ਔਰ ਇੰਸਾਨ' ਵਿੱਚ ਸਾਈਨ ਕੀਤਾ ਸੀ। ਹਾਂ, ਦੇਵਾਨੰਦ ਅਤੇ ਚੇਤਨ ਆਨੰਦ ਨੇ ਯਕੀਨੀ ਤੌਰ 'ਤੇ ਅਜੀਤ ਦੀ ਪ੍ਰਤਿਭਾ ਨੂੰ ਸਵੀਕਾਰ ਕੀਤਾ ਅਤੇ ਉਸ ਨੂੰ ਆਪਣੀਆਂ ਕਈ ਫਿਲਮਾਂ ਵਿੱਚ ਅਦਾਕਾਰੀ ਕਰਵਾਈ। ਨਿੱਜੀ ਜੀਵਨ ਵਿੱਚ ਬਹੁਤ ਹੀ ਨਿਮਰ ਅਤੇ ਸ਼ਰੀਫ਼, ਅਜੀਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਬੇਟੇ ਸ਼ਾਹਿਦ ਅਲੀ ਖ਼ਾਨ ਦਾ ਕਹਿਣਾ ਹੈ ਕਿ "ਅਜੀਤ ਨਿੱਜੀ ਜ਼ਿੰਦਗੀ ਵਿੱਚ ਬਹੁਤ ਹੀ ਮਿੱਠ-ਬੋਲੜੇ ਅਤੇ ਨਿਮਰ ਵਿਅਕਤੀ ਸੀ। ਭਾਵੇਂ ਉਹ ਕਦੇ ਗੁੱਸੇ ਨਹੀਂ ਹੁੰਦੇ ਸੀ ਪਰ ਕਦੇ-ਕਦਾਈਂ ਉਹ ਗੁੱਸੇ ਹੋ ਵੀ ਜਾਂਦੇ ਸੀ। ਫਿਰ ਉਹ ਮੈਨੂੰ ਮੇਰਾ ਪੂਰਾ ਨਾਂ ਲੈ ਕੇ ਬੁਲਾਉਂਦੇ ਸਨ। 'ਸ਼ਾਹਿਦ ਅਲੀ ਖ਼ਾਨ ਜਾਓ।' ਉਹ ਆਪਣੇ ਲਈ ਕੰਮ ਕਰਨ ਵਾਲਿਆਂ ਨੂੰ ਡਰਾਈਵਰ ਅਤੇ ਆਪਣੇ ਨੌਕਰਾਂ ਨੂੰ ਵੀ ਜੀ ਜਾਂ ਸਾਹਬ ਕਹਿ ਕੇ ਬੁਲਾਉਂਦੇ ਸਨ।" "ਅਸੀਂ ਆਪਣੀ ਸਕੂਲ ਬੱਸ ਵਿਚ ਜਾਂਦੇ ਸੀ ਜਦੋਂ ਕਿ ਸਾਡੇ ਪਿਤਾ ਜੀ ਕੋਲ ਦੋ ਕਾਰਾਂ ਅਤੇ ਇਕ ਡਰਾਈਵਰ ਹੁੰਦਾ ਸੀ। ਉਨ੍ਹਾਂ ਨੇ ਸਾਨੂੰ ਕਦੇ ਵੀ ਕਾਰ ਵਿੱਚ ਸਕੂਲ ਨਹੀਂ ਛੱਡਿਆ। ਵੈਸੇ ਤਾਂ ਮੈਂ ਹੀ ਉਨ੍ਹਾਂ ਨੂੰ ਬਾਹਰ ਲਿਜਾਂਦਾ ਸੀ, ਪਰ ਜੇ ਮੈਂ ਕਦੇ ਘਰ ਨਹੀਂ ਹੁੰਦਾ ਸੀ ਤਾਂ ਉਹ ਆਪ ਹੀ ਆਟੋ ਲੈ ਕੇ ਜਾਂਦੇ ਸਨ। ਉਨ੍ਹਾਂ ਨੇ ਕਦੇ ਆਪਣੇ ਆਪ ਨੂੰ ਸੈਲੀਬ੍ਰਿਟੀ ਨਹੀਂ ਸਮਝਿਆ।"
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat