MSN - Typing
Time left : XX : XX
Punjabi Typing Paragraph
ਨੇਵੀ ਦੇ ਦੋ ਗੋਤਾਖੋਰਾਂ ਨੂੰ ਜਹਾਜ਼ 'ਤੇ ਉਤਾਰਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਮਦਦ ਦੀ ਲੋੜ ਹੋਵੇਗੀ। ਲੋਕਾਂ ਨੂੰ ਏਅਰਲਿਫ਼ਟ ਲਈ ਤਿਆਰ ਕਰਨ ਲਈ ਮੌਸ ਨੂੰ ਪੰਜ ਮਿੰਟਾਂ ਦੀ ਸੰਖੇਪ ਸਿਖਲਾਈ ਦਿੱਤੀ ਗਈ। ਯਾਦ ਰੱਖੋਂ ਰੱਸੀ ਉਨ੍ਹਾਂ ਦੀਆਂ ਬਾਹਾਂ ਦੇ ਹੇਠੋਂ ਦੀ ਪੂਰੀ ਕਸੀ ਹੋਵੇ। ਨਹੀਂ ਤਾਂ ਉਹ ਉਲਟ ਜਾਣਗੇ ਅਤੇ ਬਾਹਰ ਨਿਕਲ ਜਾਣਗੇ। ਤੁਸੀਂ ਉਨ੍ਹਾਂ ਨੂੰ ਡੈਕ 'ਤੇ ਹੀ ਮਾਰ ਦਿਓਗੇ। ਇੱਕ ਸਮੇਂ 'ਤੇ ਦੋ ਕਰੋ, ਨਹੀਂ ਤਾਂ ਸਾਡੇ ਕੋਲ ਸਮਾਂ ਨਹੀਂ ਬਚੇਗਾ। ਠੀਕ ਹੈ, ਚਲੋ। ਨੇਵੀ ਦੇ ਇੱਕ ਗੋਤਾਖੋਰ ਨੇ ਓਸੀਓਨਸ ਦੇ ਪਿਛਲੇ ਪਾਸੇ ਇੱਕ ਹੈਲੀਕਾਪਟਰ ਤਿਆਰ ਕਰਨ ਲਈ ਚਲਿਆ ਗਿਆ ਤਾਂ ਮੌਸ ਅਤੇ ਟਰੇਸੀ ਨੇ ਅਗਲੇ ਪਾਸੇ ਇੱਕ ਹੈਲੀਕਾਪਟਰ ਤਿਆਰ ਕਰਨਾ ਸੀ। ਲਗਾਤਾਰ ਉੱਠਦੇ ਜਾ ਰਹੇ ਡੈਕ ਤੋਂ ਲੋਕ ਤਿਲਕ ਕੇ ਡਿੱਗ ਰਹੇ ਸਨ। ਹਵਾ ਉਨ੍ਹਾਂ ਨੂੰ ਪਟਕ ਕੇ ਮਾਰ ਰਹੀ ਸੀ। ਰੱਸੀ ਨਾਲ ਬੱਝੇ ਹੋਏ ਉਹ ਟਕਰਾਉਂਦੇ ਸਨ ਕੋਈ ਨਹੀਂ ਜਾਣਦਾ ਉਨ੍ਹਾਂ ਦੇ ਕਿੰਨੀ ਸੱਟ ਲੱਗ ਰਹੀ ਸੀ। ਮੌਸ ਇਹ ਦੇਖ ਕੇ ਘਬਰਾ ਰਹੇ ਸਨ ਪਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਅਜੇ ਬਹੁਤ ਸਾਰੇ ਲੋਕ ਬਾਕੀ ਹਨ ਤਾਂ ਉਨ੍ਹਾਂ ਨੇ ਤੁਰੰਤ ਆਪਣੇ-ਆਪ ਨੂੰ ਸੰਭਾਲਿਆ। ਇਸ ਬਚਾਅ ਕਾਰਜ ਵਿੱਚ ਪੰਜ ਹੈਲੀਕਾਪਟਰ ਸ਼ਾਮਲ ਹੋ ਚੁੱਕੇ ਸਨ। ਇਹ ਇੱਕ ਵਾਰ ਵਿੱਚ 12 ਜਣੇ ਲੈ ਕੇ ਜਾ ਰਹੇ ਸਨ ਅਤੇ ਚੱਕਰ ਲਗਾ ਰਹੇ ਸਨ। ਪੂਰੀ ਤਰ੍ਹਾਂ ਥਕਾਵਟ ਨਾਲ ਚੂਰ ਮੌਸ ਅਤੇ ਟਰੇਸੀ ਆਖਰੀ ਲੋਕ ਸਨ ਜਿਨ੍ਹਾਂ ਨੂੰ ਹੈਲੀਕਾਪਟਰ 'ਤੇ ਲਿਜਾਣ ਲਈ ਰੱਸੀ ਨਾਲ ਬੰਨ੍ਹਿਆ ਗਿਆ। ਜਦੋਂ ਉਨ੍ਹਾਂ ਨੂੰ ਉੱਪਰ ਖਿੱਚਿਆ ਜਾ ਰਿਹਾ ਸੀ ਤਾਂ ਮੌਸ ਦੇਖ ਰਹੇ ਸਨ ਕਿ ਕਿਵੇਂ ਓਸੀਓਨਸ ਇੱਕ ਗੰਭੀਰ ਸਥਿਤੀ ਵਿੱਚ ਸੀ। ਅਸੀਂ ਦੇਖ ਸਕਦੇ ਸੀ ਕਿ ਲਹਿਰਾਂ ਉਸ ਜਗ੍ਹਾ 'ਤੇ ਟਕਰਾ ਰਹੀਆਂ ਸਨ ਜਿੱਥੇ ਖੜ੍ਹੇ ਉਹ ਕੁਝ ਦੇਰ ਪਹਿਲਾਂ ਲੋਕਾਂ ਨੂੰ ਏਅਰਲਿਫ਼ਟ ਲਈ ਤਿਆਰ ਕਰ ਰਹੇ ਸਨ। ਜਦੋਂ ਹੈਲੀਕਾਪਟਰ ਮੌਸ ਨੂੰ ਲੈ ਕੇ ਉੱਤਰਿਆ ਤਾਂ ਬਚਾਏ ਗਏ ਯਾਤਰੀਆਂ ਨੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਉਹ ਗਾ ਰਹੇ ਸਨ, ਹੱਸ ਰਹੇ ਸਨ ਅਤੇ ਮੌਸ ਨੂੰ ਗਲਵੱਕੜੀਆਂ ਪਾ ਰਹੇ ਸਨ। ਮੌਸ ਕਹਿੰਦੇ ਹਨ, "ਮੇਰਾ ਗਲ ਭਰ ਆਇਆ ਸੀ ਤੇ ਫਿਰ ਮੈਂ ਡਿੱਗ ਪਿਆ।" ਚਾਰ ਅਗਸਤ, 1991 ਨੂੰ ਜਦੋਂ ਆਖਰੀ ਵਿਅਕਤੀ ਨੂੰ ਵੀ ਓਸੀਓਨਸ ਤੋਂ ਕੱਢਿਆ ਜਾ ਚੁੱਕਿਆ ਸੀ ਤਾਂ 45 ਮਿੰਟ ਬਾਅਦ ਓਸੀਓਨਸ ਨੇ ਜਲ ਸਮਾਧੀ ਲੈ ਲਈ। ਜੋ ਕੋਈ ਵੀ ਲਾਈਫ਼ ਬੋਟ ਵਿੱਚ ਚੜ੍ਹਾਇਆ ਜਾ ਸਕਿਆ ਸੀ, ਲੰਘ ਰਹੀਆਂ ਕਿਸ਼ਤੀਆਂ ਅਤੇ ਜਹਾਜ਼ਾਂ ਦੁਆਰਾ ਬਚਾਅ ਲਿਆ ਗਿਆ ਸੀ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat