MSN - Typing
Time left : XX : XX
Punjabi Typing Paragraph
ਬ੍ਰਿਟਿਸ਼ ਸਰਕਾਰ ਨੂੰ ਖੁਫੀਆ ਜਾਣਕਾਰੀਆਂ ਦੀ ਲੋੜ ਸੀ। ਇਸ ਲਈ ਬਰਨਜ਼ ਨੂੰ ਰਵਾਨਾ ਕੀਤਾ ਗਿਆ। ਬੁਖ਼ਾਰਾ ਦੇ ਕਿਸੇ ਵਿਅਕਤੀ ਦੇ ਰੂਪ 'ਚ ਯਾਤਰਾ ਕਰਦਿਆਂ ਬਰਨਜ਼ ਨੇ ਕਾਬੁਲ ਤੋਂ ਬੁਖ਼ਾਰਾ ਤੱਕ ਦੇ ਰਸਤੇ ਦਾ ਸਰਵੇਖਣ ਕੀਤਾ ਅਤੇ ਅਫ਼ਗਾਨਿਸਤਾਨ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। 1834 'ਚ ਬ੍ਰਿਟੇਨ ਵਾਪਸ ਜਾ ਕੇ ਉਨ੍ਹਾਂ ਨੇ ਜੋ ਕਿਤਾਬ ਪ੍ਰਕਾਸ਼ਿਤ ਕੀਤੀ, ਉਸ ਨੇ ਦੇਸ਼ਾਂ ਦੇ ਸਮਕਾਲੀ ਗਿਆਨ 'ਚ ਖਾਸਾ ਵਾਧਾ ਕੀਤਾ, ਅਤੇ ਉਹ ਉਸ ਸਮੇਂ ਦੀਆਂ ਸਭ ਤੋਂ ਪ੍ਰਸਿੱਧ ਕਿਤਾਬਾਂ 'ਚੋਂ ਇੱਕ ਸੀ। ਇਹ ਕਿਤਾਬ ਬੁਖ਼ਾਰਾ, ਭਾਰਤ ਤੋਂ ਕਾਬੁਲ, ਕੇਂਦਰੀ ਜਾਂ ਅੰਦਰੂਨੀ ਯੂਰੇਸ਼ੀਆ ਅਤੇ ਪਰਸ਼ੀਆ ਤੱਕ ਅਤੇ ਸਿੰਧੂ ਨਦੀ ਰਾਹੀਂ ਬ੍ਰਿਟੇਨ ਦੇ ਬਾਦਸ਼ਾਹ ਦੇ ਤੋਹਫ਼ਿਆਂ ਨਾਲ ਲਾਹੌਰ ਤੱਕ ਦੇ ਸਫ਼ਰ ਦੀ ਕਹਾਣੀ ਸੀ, ਜੋ ਕਿ 1831, 1832 ਅਤੇ 1833 'ਚ ਹਕੂਮਤ ਦੇ ਨਿਦੇਸ਼ਾਂ 'ਤੇ ਕੀਤੇ ਗਏ ਸਨ।ਬਰਨਜ਼ ਨੂੰ ਇਸ ਕਿਤਾਬ ਦੇ ਪਹਿਲੇ ਐਡੀਸ਼ਨ ਤੋਂ 800 ਪੌਂਡ ਦੀ ਕਮਾਈ ਹੋਈ ਸੀ ਅਫ਼ਗਾਨਿਸਤਾਨ 'ਚ ਇੱਕ ਰਾਜਨੀਤਿਕ ਏਜੰਟ ਵੱਜੋਂ ਤਾਇਨਾਤੀ ਦੋਸਤ ਮੁਹੰਮਦ ਬਾਰਕਜ਼ਈ ਨੇ 1838 'ਚ ਅਫ਼ਗਾਨਿਸਤਾਨ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਅਜਿਹੀ ਸਥਿਤੀ 'ਚ, ਭਾਰਤ 'ਚ ਬ੍ਰਿਟਿਸ਼ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਰੂਸੀ ਪ੍ਰਭਾਵ ਅਤੇ ਘੁਸਪੈਠ ਨੂੰ ਸੀਮਤ ਕਰਨ ਲਈ ਅਫ਼ਗਾਨ ਦੀ ਵਿਦੇਸ਼ ਨੀਤੀ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ। ਬਰਨਜ਼ ਨੇ ਲਾਰਡ ਆਕਲੈਂਡ ਨੂੰ ਸਲਾਹ ਦਿੱਤੀ ਕਿ ਉਹ ਕਾਬੁਲ ਦੀ ਗੱਦੀ 'ਤੇ ਦੋਸਤ ਮੁਹੰਮਦ ਖ਼ਾਨ ਦਾ ਸਮਰਥਨ ਕਰਨ, ਪਰ ਵਾਇਸਰਾਏ ਨੇ ਸਰ ਵਿਲੀਅਮ ਮੈਕੇਨਟਾਈਨ ਦੀ ਰਾਏ ਨੂੰ ਤਰਜੀਹ ਦਿੱਤੀ ਅਤੇ ਸ਼ਾਹ ਸ਼ੁਜਾ ਨੂੰ ਬਹਾਲ ਕਰ ਦਿੱਤਾ। 1839 'ਚ ਸ਼ਾਹ ਸ਼ੁਜਾ ਦੀ ਬਹਾਲੀ 'ਤੇ ਬਰਨਜ਼ ਕਾਬੁਲ ਵਿਖੇ ਰਸਮੀ ਤੌਰ 'ਤੇ ਇੱਕ ਸਿਆਸੀ ਏਜੰਟ ਬਣ ਗਏ ਸਨ। ਇਸ ਅਹੁਦੇ 'ਤੇ ਬਰਨਜ਼ ਆਪਣੇ ਆਪ ਨੂੰ ਇੱਕ ਉੱਚ ਤਨਖਾਹ ਲੈਣ ਵਾਲਾ ਬੇਕਾਰ ਵਿਅਕਤੀ ਦੱਸਦੇ ਸਨ। ਸ਼ਾਹ ਸ਼ੁਜਾ ਦਾ ਦੌਰ ਅਫ਼ਗਾਨ ਨਾਗਰਿਕਾਂ 'ਤੇ ਅੱਤਿਆਚਾਰ, ਜੁਲਮ ਅਤੇ ਵਿਆਪਕ ਗਰੀਬੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਨਾਲ ਹੀ ਵੱਡੀ ਗਿਣਤੀ 'ਚ ਅਜਨਬੀ ਰਸਮੋ-ਰਿਵਾਜ ਜਿਵੇਂ ਕਿ ਕ੍ਰਿਕਟ, ਸਕੇਟਿੰਗ ਅਤੇ ਸਟੀਪਲ ਚੇਜ਼ ਵੀ ਆਏ। ਸ਼ਹਿਰ ਦੀ ਵੱਸੋਂ 'ਚ ਅਚਾਨਕ ਵਾਧਾ ਹੋਣ ਕਰਕੇ ਬਾਜ਼ਾਰਾਂ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਲੱਗੀਆਂ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat