MSN - Typing
Time left : XX : XX
Punjabi Typing Paragraph
ਬਰਨਜ਼ ਦਾ ਕਤਲ 1 ਨਵੰਬਰ 1841 ਨੂੰ ਮੋਹਨ ਲਾਲ ਨੇ ਬਰਨਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਇਸ ਲਈ ਉਨ੍ਹਾਂ 'ਤੇ ਸ਼ਹਿਰ ਛੱਡਣ ਲਈ ਜ਼ੋਰ ਪਾਇਆ। ਬਹੁਤ ਸਾਰੇ ਅਫ਼ਗਾਨ ਬਰਨਜ਼ ਨੂੰ ਕਾਬੁਲ 'ਚ ਬਰਤਾਨੀਆ ਦੇ ਨੁਮਾਇੰਦੇ ਵੱਜੋਂ ਸ਼ਹਿਰ ਦੀ ਆਰਥਿਕ ਅਤੇ ਨੈਤਿਕ ਗਿਰਾਵਟ ਲਈ ਜ਼ਿੰਮੇਵਾਰ ਮੰਨਦੇ ਸਨ। ਇਸ ਭਰੋਸੇ ਨਾਲ ਕਿ ਉਹ ਕਿਸੇ ਵੀ ਸੰਭਾਵੀ ਮੁਸੀਬਤ ਨਾਲ ਨਜਿੱਠ ਸਕਦੇ ਹਨ, ਬਰਨਜ਼ ਨੇ ਆਪਣੇ ਦੋਸਤ ਦੀ ਸਲਾਹ ਨੂੰ ਦਰਕਿਨਾਰ ਕਰਦਿਆਂ ਕਾਬੁਲ 'ਚ ਹੀ ਰਹਿਣ ਦਾ ਫੈਸਲਾ ਕੀਤਾ। 2 ਨਵੰਬਰ ਦੀ ਰਾਤ ਨੂੰ , ਬਰਨਜ਼ ਵਿਰੋਧੀ ਇੱਕ ਛੋਟੇ ਜਿਹੇ ਸਮੂਹ ਨੇ ਸ਼ਹਿਰ 'ਚ ਇਹ ਕਹਿ ਕੇ ਭੀੜ ਇੱਕਠੀ ਸ਼ੂਰੂ ਕੀਤੀ ਕਿ ਬਰਨਜ਼ ਦੇ ਘਰ ਨਾਲ ਲੱਗਦੀ ਇਮਾਰਤ 'ਚ ਛਾਉਣੀ ਦਾ ਖਜ਼ਾਨਾ ਹੈ, ਜਿੱਥੇ ਬ੍ਰਿਟਿਸ਼ ਸੈਨਿਕਾਂ ਦੀਆਂ ਤਨਖਾਹਾਂ ਰੱਖੀਆਂ ਜਾਂਦੀਆਂ ਹਨ। ਜਿਵੇਂ ਹੀ ਰਾਤ ਪਈ, ਬਰਨਜ਼ ਦੇ ਘਰ ਸੇ ਵਰਾਂਡੇ 'ਚ ਇੱਕ ਵੱਡੀ ਭੀੜ ਇੱਕਠੀ ਹੋ ਗਈ। ਬਰਨਜ਼ ਨੇ ਫੌਰੀ ਮਦਦ ਲਈ ਛਾਉਣੀ 'ਚ ਸੁਨੇਹਾ ਭੇਜਿਆ ਪਰ ਬ੍ਰਿਟਿਸ਼ ਫੌਜ ਦੇ ਉੱਚ ਅਧਿਕਾਰੀਆਂ 'ਚ ਇਸ ਗੱਲ ਨੂੰ ਲੈ ਕੇ ਛਿੜੀ ਬਹਿਸ ਨੇ ਦੇਰੀ ਕਰ ਦਿੱਤੀ ਕਿ ਇਸ ਖਤਰੇ ਨਾਲ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਨਜਿੱਠਿਆ ਜਾਵੇ। ਹਾਲਾਤ ਵਿਗੜਦੇ ਗਏ। ਹਮਲਾਵਰਾਂ ਨੇ ਤਬੇਲੇ ਨੂੰ ਅੱਗ ਲਗਾ ਦਿੱਤੀ ਭੀੜ ਵੱਲੋਂ ਗੋਲੀਆਂ ਚੱਲੀਆਂ ਅਤੇ ਬਾਲਕੋਨੀ 'ਚ ਬਰਨਜ਼ ਦੇ ਨਾਲ ਖੜੇ ਮੇਜਰ ਬ੍ਰੈਡਫੁੱਟ ਮਾਰੇ ਗਏ। ਹੁਣ ਜਦੋਂ ਇਹ ਯਕੀਨ ਹੋ ਗਿਆ ਸੀ ਕਿ ਬਚਣਾ ਮੁਸ਼ਕਲ ਹੈ ਤਾਂ ਚਾਰਲਸ ਬਰਨਜ਼ ਨੇ ਹਥਿਆਰ ਚੁੱਕੇ ਅਤੇ ਵਰਾਂਡੇ 'ਚ ਗਏ। ਉਨ੍ਹਾਂ ਨੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਫਿਰ ਭੀੜ ਨੇ ਉਨ੍ਹਾਂ ਦੇ ਭਰਾ ਨੂੰ ਮਾਰ ਦਿੱਤਾ। ਫਿਰ ਅਲੈਗਜ਼ੈਂਡਰ ਬਰਨਜ਼ ਖੁਦ ਭੀੜ ਦਾ ਸਾਹਮਣਾ ਕਰਨ ਲਈ ਬਿਨ੍ਹਾਂ ਹਥਿਆਰਾਂ ਦੇ ਬਾਹਰ ਨਿਕਲੇ ਅਤੇ ਕੁਝ ਹੀ ਪਲਾਂ 'ਚ ਭੀੜ ਨੇ ਉਨ੍ਹਾਂ ਦੀ ਜੀਵਨ ਲੀਲਾ ਵੀ ਖ਼ਤਮ ਕਰ ਦਿੱਤੀ। ਇਹ ਘਟਨਾਵਾਂ ਬ੍ਰਿਟਿਸ਼ ਫੌਜਾਂ ਤੋਂ ਮਹਿਜ ਅੱਧੇ ਘੰਟੇ ਦੀ ਦੂਰੀ 'ਤੇ ਵਾਪਰੀਆਂ। ਇੱਕ ਨੌਜਵਾਨ ਅਫ਼ਸਰ ਨੇ ਆਪਣੇ ਮੈਗਜ਼ੀਨ 'ਚ ਇਸ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਕਿ ' ਸਵੇਰ ਦੇ ਸਮੇਂ 300 ਬੰਦੇ ਵੀ ਕਾਫ਼ੀ ਹੁੰਦੇ ਹਨ ਪਰ ਤੀਜੇ ਪਹਿਰ ਤਿੰਨ ਹਜ਼ਾਰ ਬੰਦੇ ਵੀ ਘੱਟ ਪੈਂਦੇ ਹਨ।'
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat