MSN - Typing
Time left : XX : XX
Punjabi Typing Paragraph
ਬਲਦੇਵ ਸਿੰਘ ਨੇ ਦੱਸਿਆ, "ਜਦੋਂ ਅਸੀਂ ਮਿਲੇ ਤਾਂ ਅਸੀਂ ਉਸ ਨੂੰ ਪਰਿਵਾਰ ਦੇ ਹਰ ਵਿਅਕਤੀ ਬਾਰੇ ਦੱਸਿਆ ਅਤੇ ਉਸ ਨੇ ਆਪਣੇ ਪਰਿਵਾਰ ਬਾਰੇ ਵੀ ਦੱਸਿਆ। ਅਸੀਂ ਇੱਕ ਦੂਜੇ ਨੂੰ ਅਲਵਿਦਾ ਨਹੀਂ ਕਹਿਣਾ ਚਾਹੁੰਦੇ ਸੀ। ਪਰ ਅਸੀਂ ਇੱਕ ਦੂਜੇ ਨਾਲ ਵਾਅਦਾ ਕੀਤਾ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ ਅਤੇ ਜਿਸ ਨੂੰ ਵੀ ਇਹ ਮਿਲੇਗਾ ਉਹ ਜਾਵੇਗਾ ਅਤੇ ਇਕੱਠੇ ਸਮਾਂ ਬਤੀਤ ਕਰਾਂਗੇ। ਉਸ ਨੇ ਆਪਣੇ ਕਾਗ਼ਜ਼ ਭਰ ਦਿੱਤੇ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਸਾਡੇ ਕੋਲ ਆਵੇਗੀ।" ਗੁਰਮੁਖ ਸਿੰਘ ਨੇ ਅੱਗੇ ਕਿਹਾ, "ਹੁਣ ਅਸੀਂ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲ ਕਰਦੇ ਹਾਂ ਅਤੇ ਇਸੇ ਤਰਾਂ ਉਹ ਸਾਡੇ ਪਰਿਵਾਰ ਨਾਲ ਗੱਲ ਕਰਦੇ ਹਨ। ਦੋਵੇਂ ਪਰਿਵਾਰ ਹੁਣ ਇੱਕ ਪਰਿਵਾਰ ਵਾਂਗ ਹਨ।" ਇਸ ਦੌਰਾਨ ਬਲਦੇਵ ਨੇ ਆਪਣੇ ਬੇਟੇ ਨੂੰ ਮੁਮਤਾਜ਼ ਨੂੰ ਵੀਡੀਓ ਕਾਲ ਕਰਨ ਲਈ ਕਿਹਾ। ਦੋਵਾਂ ਨੇ ਲੰਮੀ ਗੱਲਬਾਤ ਕੀਤੀ। ਇੰਜ ਜਾਪਦਾ ਸੀ ਕਿ ਉਨ੍ਹਾਂ ਕੋਲ ਗੱਲਾਂ ਕਰਨ ਲਈ ਬਹੁਤ ਕੁਝ ਸੀ ਪਰ ਉਹ ਮੁੱਖ ਤੌਰ 'ਤੇ ਉਸ ਦੇ ਭਾਰਤ ਦੇ ਵੀਜ਼ੇ ਦੀ ਸਥਿਤੀ ਵਿੱਚ ਦਿਲਚਸਪੀ ਰੱਖ ਰਹੇ ਸਨ। ਮੁਮਤਾਜ਼ ਬੀਬੀ ਦੇ ਭਰਾ ਬਲਦੇਵ ਸਿੰਘ ਕਹਿੰਦੇ ਹਨ ਕਿ ਅਸੀਂ ਛੇਤੀ ਹੀ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇੱਕਠੇ ਸਮਾਂ ਬਿਤਾ ਸਕੀਏ। ਗੁਰਮੁਖ ਨੇ ਕਿਹਾ, "ਭੈਣ, ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਅਤੇ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਹਾਂ ਤਾਂ ਇਹ ਪਿਆਰ ਵਿੱਚ ਹੋਰ ਵਾਧਾ ਕਰਦਾ ਹੈ।" ਕਾਲ ਬੰਦ ਹੋਣ ਤੋਂ ਬਾਅਦ, ਗੁਰਮੁਖ ਸਾਡੇ ਵੱਲ ਮੁੜੇ ਅਤੇ ਕਿਹਾ, "ਇਹ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਅਤੇ ਤਕਨੀਕੀ ਤਰੱਕੀ ਦੇ ਕਾਰਨ ਹੈ ਕਿ ਅਸੀਂ ਆਪਣੀ ਭੈਣ ਨੂੰ ਮਿਲ ਸਕੇ ਹਾਂ। ਸਾਡੀ ਸਰਕਾਰ ਨੂੰ ਇੱਕ ਬੇਨਤੀ ਹੈ। ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਵੀਜ਼ਾ ਪ੍ਰਕਿਰਿਆ ਨੂੰ ਸੌਖਾ ਕਰਨਾ ਚਾਹੀਦਾ ਹੈ। ਅਜਿਹੇ ਬਹੁਤ ਸਾਰੇ ਪਰਿਵਾਰ ਹਨ ਜੋ ਸਾਡੇ ਵਾਂਗ ਵੱਖ ਹੋ ਗਏ ਹਨ ਅਤੇ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਹਨ।'ਜਿਵੇਂ ਮੇਰੇ ਭਰਾ-ਭਤੀਜੇ ਸਾਰੇ ਹੀ ਮਿਲ ਗਏ ਹਨ'ਜਦੋਂ ਮੁਮਤਾਜ਼ ਬੀਬੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਅਸਲੀ ਪਰਿਵਾਰ ਵਾਲੇ ਭਾਰਤ ਦੇ ਪੰਜਾਬ ਸੂਬੇ ਦੇ ਪਟਿਆਲਾ ਜ਼ਿਲ੍ਹੇ 'ਚ ਰਹਿ ਰਹੇ ਹਨ। ਤਾਂ ਮੁਮਤਾਜ਼ ਨੇ ਆਪਣੇ ਪੁੱਤਰ ਸ਼ਾਹਬਾਜ਼ ਨਾਲ ਮਿਲ ਕੇ ਆਪਣੇ ਪਰਿਵਾਰ ਨੂੰ ਭਾਲਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat