MSN - Typing
Time left : XX : XX
Punjabi Typing Paragraph
ਕਰੂਜ਼ ਜਹਾਜ਼ਾਂ ਉੱਪਰ ਕਈ ਸਾਲ ਗਿਟਾਰ ਵਾਦਕ ਵਜੋਂ ਕੰਮ ਕਰਨ ਤੋਂ ਬਾਅਦ ਮੌਸ ਕਰੂਜ਼ ਨਿਰਦੇਸ਼ਕ ਬਣ ਗਏ ਸਨ ਮੌਸ ਦੱਸਦੇ ਹਨ ਕਿ ਜਹਾਜ਼ ਨੂੰ ਲਹਿਰਾਂ ਧੱਕ ਰਹੀਆਂ ਸਨ। ਬੇਚੈਨ ਯਾਤਰੀ ਲਾਊਂਜ ਵਿੱਚ ਇਕੱਠੇ ਹੋਣ ਲੱਗੇ। ਜਹਾਜ਼ ਵਿੱਚ ਪਏ ਗਮਲੇ ਅਤੇ ਹੋਰ ਸਮਾਨ ਸੱਜੇ ਤੋਂ ਖੱਬੇ ਅਤੇ ਫਿਰ ਵਾਪਸ ਸਰਕ ਰਿਹਾ ਸੀ। ਚੱਲਦੇ ਜਹਾਜ਼ ਵਿੱਚ ਲੋਕ ਕੁਰਸੀਆਂ ਛੱਡ ਕੇ ਜਹਾਜ਼ ਦੇ ਫਰਸ਼ 'ਤੇ ਬੈਠ ਗਏ ਸਨ। ਅਜੇ ਇੱਕ ਘੰਟਾ ਬੀਤਿਆ ਸੀ ਅਤੇ ਮਾਹੌਲ ਵਿੱਚ ਤਣਾਅ ਵਧ ਰਿਹਾ ਸੀ। ਮੌਸ ਨੇ ਆਪਣਾ ਗਿਟਾਰ ਚੁੱਕਿਆ ਅਤੇ ਲੋਕਾਂ ਨੂੰ ਸ਼ਾਂਤ ਰੱਖਣ ਲਈ ਗਾਉਣਾ ਸ਼ੁਰੂ ਕਰ ਦਿੱਤਾ। (ਪਰ) ਸਮੇਂ ਦੇ ਬੀਤਣ ਨਾਲ ਤਣਾਅ ਵਧਦਾ ਜਾ ਰਿਹਾ ਸੀ। ਜਹਾਜ਼ ਇੱਕ ਪਾਸੇ ਨੂੰ ਝੁੱਕ ਰਿਹਾ ਸੀ ਅਤੇ ਡੋਲਣ ਤੋਂ ਬਾਅਦ ਸਿੱਧੀ ਸਥਿਤੀ ਵਿੱਚ ਵਾਪਸ ਨਹੀਂ ਸੀ ਰਿਹਾ। ਮੌਸ ਨੇ ਆਪਣੀ ਪਤਨੀ ਟਰੇਸੀ ਨੂੰ ਕਿਹਾ,"ਕੁਝ ਬੁਰਾ ਹੋ ਰਿਹਾ ਹੈ। ਮੈਂ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਕੀ ਹੋ ਰਿਹਾ ਹੈ।" ਮੌਸ ਹਨੇਰੇ ਵਿੱਚ ਰਾਹ ਬਣਾਉਂਦੇ ਇੱਕ ਹੋਰ ਸਾਥੀ ਜੂਲੀਅਨ ਨੂੰ ਨਾਲ ਲੈ ਕੇ ਥੱਲੇ ਡੈਕ ਤੱਕ ਪਹੁੰਚੇ। ਜੂਲੀਅਨ ਯੌਰਕਸ਼ਾਇਰ ਤੋਂ ਸੀ ਅਤੇ ਇੱਕ ਜਾਦੂਗਰ ਸਨ। ਡੈਕ ਵਿੱਚ ਹਾਹਾਕਾਰ ਮਚੀ ਹੋਈ ਸੀ ਅਤੇ ਅਮਲਾ ਇੱਧਰੋਂ-ਉੱਧਰ ਭੱਜ ਰਿਹਾ ਸੀ। ਕੁਝ ਨੇ ਲਾਈਫ਼ ਜੈਕਟਾਂ ਪਾਈਆਂ ਹੋਈਆਂ ਸਨ ਅਤੇ ਕੁਝ ਪਾਣੀ ਨਾਲ ਭਿੱਜੇ ਹੋਏ ਸਨ। ਹਰ ਕੋਈ ਆਪੋ-ਆਪਣੀ ਭਾਸ਼ਾ ਬੋਲ ਰਿਹਾ ਸੀ। ਮੌਸ ਨੇ ਦੱਸਿਆ, ਅਸੀਂ ਉੱਥੇ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਹੋ ਰਿਹਾ ਹੈ ਪਰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਸੀਂ ਉੱਥੇ ਮੌਜੂਦ ਹੀ ਨਾ ਹੋਈਏ। ਇੱਥੋਂ ਮੌਸ ਜਹਾਜ਼ ਦੇ ਇੰਜਣ ਵਾਲੇ ਤਹਿਖਾਨੇ ਵਿੱਚ ਗਏ। ਅਸੀਂ ਪਾਣੀ ਦੇ ਪੱਧਰ ਤੋਂ ਹੇਠਾਂ ਸੀ। ਹਨੇਰੇ ਵਿੱਚ। ਪਾਣੀ ਨੂੰ ਰੋਕਣ ਲਈ ਲਗਾਏ ਗਏ ਧਾਤ ਦੇ ਭਾਰੀ ਗੇਟ ਬੰਦ ਸਨ। ਪਾਣੀ ਜਹਾਜ਼ ਦੇ ਅੰਦਰ ਦਾਖਲ ਹੋਣ ਦੀ ਸਥਿਤੀ ਵਿੱਚ ਇਹ ਭਾਰੀ ਗੇਟ ਉਸ ਨੂੰ ਇੱਕ ਤੋਂ ਦੂਜੇ ਕੰਪਾਰਟਮੈਂਟ ਵਿੱਚ ਜਾਣ ਤੋਂ ਰੋਕਦੇ ਸਨ। ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਬੰਦ ਗੇਟਾਂ ਦੇ ਪਿੱਛੇ ਬਹੁਤ ਜ਼ਿਆਦਾ ਪਾਣੀ ਛਾਲਾਂ ਮਾਰ ਰਿਹਾ ਸੀ। ਓਸੀਓਨਸ ਡੁੱਬ ਰਿਹਾ ਸੀ। ਉੱਪਰ ਯਾਤਰੀਆਂ ਲਈ ਅਜੇ ਵੀ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਸਨ। ਮੌਸ ਨੇ ਸ਼ਿੱਪ ਦੀ ਡਾਇਰੈਕਟਰ ਨੂੰ ਲੱਭਿਆ ਜਿਨ੍ਹਾਂ ਨੇ ਦੱਸਿਆ ਕਿ ਕਪਤਾਨ ਕਹਿ ਰਹੇ ਸਨ ਕਿ ਸਾਨੂੰ ਜਹਾਜ਼ ਤਿਆਗਣਾ ਪਵੇਗਾ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat