Time left : XX : XX
Punjabi Typing Paragraph
ਮੁਮਤਾਜ਼ ਬੀਬੀ ਨੇ ਨਾਸਿਰ ਨੂੰ ਕਿਹਾ ਸੀ, "ਗੱਲ ਇਹ ਹੈ ਕਿ ਹੁਣ ਖੂਨ ਦਾ ਰਿਸ਼ਤਾ ਹੈ ਤੇ ਹੁਣ ਦਿਲ 'ਤੇ ਅੱਗ ਬਲ਼ਦੀ ਹੈ ਕਿ ਮਿਲਾਂ ਜ਼ਿੰਦਗੀ ਦੇ ਵਿੱਚ। ਸਾਹਾਂ ਦਾ ਕੋਈ ਪਤਾ ਨਹੀਂ, ਕਦੋਂ ਮਰ ਜਾਣਾ ਹੈ।" ਮੁਮਤਾਜ਼ ਨੇ ਨਾਸਿਰ ਨਾਲ ਮੁਲਾਕਾਤ ਦੌਰਾਨ ਕਿਹਾ ਸੀ, "ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮੇਰੇ ਭਰਾ-ਭਤੀਜੇ ਸਾਰੇ ਹੀ ਮਿਲ ਗਏ ਹਨ।" ਮੁਮਤਾਜ਼ ਅਤੇ ਉਨ੍ਹਾਂ ਦੇ ਪੁੱਤਰ ਦਾ ਇੰਟਰਵਿਊ ਨਾਸਿਰ ਦੇ ਯੂਟਿਊਬ ਚੈਨਲ 'ਤੇ ਅਪਲੋਡ ਕਰਨ ਤੋਂ ਕੁਝ ਦਿਨ ਬਾਅਦ ਹੀ ਮੁਮਤਾਜ਼ ਨੂੰ ਉਨ੍ਹਾਂ ਦੇ ਅਸਲੀ ਪਰਿਵਾਰ ਦਾ ਪਤਾ ਲੱਗ ਗਿਆ। ਇਸ ਤੋਂ ਬਾਅਦ ਭੈਣ ਭਰਾਵਾਂ ਦੀ ਮੁਲਾਕਾਤ ਕਰਤਾਰਪੁਰ ਸਾਹਿਬ ਵਿਖੇ ਹੋਈ। ਸਾਲ 1947 'ਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਦੋਵੇਂ ਵਿੱਛੜ ਗਏ ਸਨ । ਹਬੀਬ ਤੇ ਸਦੀਕ, ਜਦੋਂ ਪੂਰੇ 74 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਮਿਲੇ ਤਾਂ ਦੋਵੇਂ ਭਰਾ ਇੱਕ ਦੂਜੇ ਦੇ ਗਲ਼ ਲੱਗ ਕੇ ਆਪਣੇ ਅੱਥਰੂ ਰੋਕ ਨਾ ਸਕੇ ਤੇ ਫੁੱਟ-ਫੁੱਟ ਕੇ ਰੋਏ। ਸਾਲ 1947 'ਚ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਗਈ ਸੀ, ਇਸੇ ਦੌਰਾਨ ਹੋਰ ਕਿੰਨੇ ਹੀ ਲੋਕਾਂ ਵਾਂਗ ਇਹ ਦੋ ਭਰਾ ਵੀ ਵਿਛੜ ਗਏ ਸਨ। ਇਹ ਪੁੱਛੇ ਜਾਣ 'ਤੇ ਕਿ ਇਹ ਕਿਵੇਂ ਮਹਿਸੂਸ ਹੋਇਆ ਕਿ ਉਹ ਮੁਸਲਮਾਨ ਸੀ ਅਤੇ ਉਹ ਸਿੱਖ ਸਨ, ਗੁਰਮੁਖ ਨੇ ਕਿਹਾ ਕਿ ਜਦੋਂ ਉਹ ਮਿਲੇ ਸਨ ਤਾਂ ਉਹ ਇਸ ਗੱਲ ਲਈ ਤਿਆਰ ਸਨ। ਉਨ੍ਹਾਂ ਨੇ ਦੱਸਿਆ, "ਜਦੋਂ ਅਸੀਂ ਮਿਲੇ, ਅਸੀਂ ਬਾਕੀ ਸਭ ਕੁਝ ਭੁੱਲ ਗਏ। ਕਿੰਨੀ ਦੇਰ ਤੱਕ ਤਾਂ ਅਸੀਂ ਇੱਕ ਦੂਜੇ ਨੂੰ ਜੱਫੀ ਪਾਉਂਦੇ ਰਹੇ।" "ਇਹ ਸੱਚ ਹੈ ਕਿ ਸਾਡੇ ਰਹਿਣ ਦੇ ਢੰਗ ਥੋੜੇ ਵੱਖਰੇ ਹਨ। ਜਿਵੇਂ ਪਾਕਿਸਤਾਨ ਦੇ ਲੋਕ ਮਾਸ ਜ਼ਿਆਦਾ ਖਾਂਦੇ ਹਨ, ਅਸੀਂ ਘੱਟ ਖਾਂਦੇ ਹਾਂ। ਪਰ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।' ਇਸ ਤੋਂ ਵੱਧ ਹੋਰ ਕੋਈ ਗੱਲ ਅਹਿਮ ਨਹੀਂ ਹੈ ਕਿ ਉਹ ਮੁਸਲਮਾਨ ਹੋਣ ਦੇ ਬਾਵਜੂਦ ਉਹ ਸਾਡੀ ਭੈਣ ਹੈ।" ਇਕਬਾਲ ਨੇ ਮਰਦੇ ਸਮੇਂ ਮੁਮਤਾਜ਼ ਨੂੰ ਦੱਸਿਆ ਕਿ ਉਹ ਉਨ੍ਹਾਂ ਦੀ ਆਪਣੀ ਧੀ ਨਹੀਂ ਹੈ ਸਗੋਂ ਉਸ ਦਾ ਸਬੰਧ ਇੱਕ ਸਿੱਖ ਪਰਿਵਾਰ ਨਾਲ ਹੈ। ਹੁਣ 75 ਸਾਲਾਂ ਬਾਅਦ, ਮੁਮਤਾਜ਼ ਅਤੇ ਉਨ੍ਹਾਂ ਦੇ ਭਰਾ ਫਿਰ ਤੋਂ ਮਿਲੇ ਹਨ। ਉਨ੍ਹਾਂ ਦੀ ਇਹ ਮੁਲਾਕਾਤ ਕਰੀਬ 20 ਦਿਨ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਹੋਈ ਹੈ।