MSN - Typing
Time left : XX : XX
Punjabi Typing Paragraph
ਇਸ ਤਰ੍ਹਾਂ ਬਹੁਤ ਮਿਹਨਤ ਨਾਲ ਕਿਸ਼ਤੀਆਂ ਵਿੱਚ ਲਗਭਗ 90 ਯਾਤਰੀ ਸਵਾਰ ਕੀਤੇ ਜਾਂਦੇ। ਇਨ੍ਹਾਂ ਵਿੱਚੋਂ ਬਹੁਤੇ ਡਰਦੇ ਮਾਰੇ ਰੋ ਰਹੇ ਸਨ ਜਾਂ ਚੀਕਾਂ ਮਾਰ ਰਹੇ ਸਨ। ਫਿਰ ਇਨ੍ਹਾਂ ਭਾਰੀਆਂ ਕਿਸ਼ਤੀਆਂ ਨੂੰ ਸਮੁੰਦਰ ਵਿੱਚ ਉਤਾਰਿਆ ਜਾਂਦਾ। ਮੌਸ ਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਕਿਸ਼ਤੀਆਂ ਦੇ ਇੰਜਣ ਕਿਵੇਂ ਚਾਲੂ ਕਰਨੇ ਹਨ। ਮੌਸ ਦੱਸਦੇ ਹਨ, "ਅਸੀਂ ਬੱਸ ਉਨ੍ਹਾਂ ਨੂੰ ਸਮੁੰਦਰ ਵਿੱਚ ਵਹਾਅ ਦਿੰਦੇ ਅਤੇ ਹਨੇਰੇ ਵਿੱਚ ਸਮੁੰਦਰ 'ਚ ਲਹਿਰਾਂ ਦੇ ਨਾਲ ਵਹਿਣ ਦਿੰਦੇ। ਕਿਸ਼ਤੀਆਂ ਵਿੱਚ ਸਵਾਰ ਲੋਕਾਂ ਲਈ ਇਹ ਬਹੁਤ ਹੀ ਡਰਾਉਣਾ ਸਮਾਂ ਸੀ, ਇਹ ਹਨੇਰੀ ਅਤੇ ਠੰਢੀ ਰਾਤ ਸੀ। (ਪਰ) ਸਾਡੇ ਕੋਲ ਇਹੀ ਚਾਰਾ ਸੀ।" ਹੁਣ ਤੱਕ ਓਸੀਅਨੋਸ ਵਿੱਚ ਪਾਣੀ ਵਧ ਗਿਆ ਸੀ ਅਤੇ ਇਹ ਹੋਰ ਝੁੱਕ ਗਿਆ ਸੀ। ਹੋਰ ਕਿਸ਼ਤੀਆਂ ਉਤਾਰਨਾ ਲਗਭਗ ਅਸੰਭਵ ਹੋ ਚੁੱਕਿਆ ਸੀ। ਸਵਾਰੀਆਂ ਨਾਲ ਭਰ ਜਾਣ ਤੋਂ ਬਾਅਦ ਕਿਸ਼ਤੀਆਂ ਸਮੁੰਦਰ ਵਿੱਚ ਖੁਦ ਨਹੀ ਉਤਦੀਆਂ ਸਨ ਸਗੋਂ ਜਹਾਜ਼ ਨਾਲ ਚਿਪਕ ਜਾਂਦੀਆਂ ਸਨ ਜਦਕਿ ਕੋਈ ਵੱਡੀ ਲਹਿਰ ਉਨ੍ਹਾਂ ਨੂੰ ਆਪਣੇ ਨਾਲ ਨਹੀਂ ਲੈ ਜਾਂਦੀ ਸੀ। ਆਖਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਖ਼ਤਰਨਾਕ ਸੀ। ਉਹ ਕਹਿੰਦੇ ਹਨ, "ਸਾਨੂੰ ਲੱਗਿਆ ਕਿ ਸੰਭਵ ਹੈ ਕਿ ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੀ ਮਾਰ ਦਈਏ।" ਸਮਾਂ ਤੇਜ਼ੀ ਨਾਲ ਹੱਥੋਂ ਨਿਕਲਦਾ ਜਾ ਰਿਹਾ ਸੀ। ਉਹ ਕਿਸ਼ਤੀਆਂ ਨਹੀਂ ਛੱਡ ਪਾ ਰਹੇ ਸਨ ਜਦਕਿ ਅਜੇ ਵੀ ਸੈਂਕੜੇ ਲੋਕ ਬਚਾਏ ਜਾਣੇ ਬਾਕੀ ਸਨ। ਉਹ ਜਿਵੇਂ-ਤਿਵੇਂ ਜਹਾਜ਼ ਦੇ ਡੈਕ ਵੱਲ ਵਧੇ ਤਾਂ ਜੋ ਕਿਸੇ ਸੀਨੀਅਰ ਅਧਿਕਾਰੀ ਨੂੰ ਅੱਗੇ ਬਾਰੇ ਕੁਝ ਪੁੱਛ ਸਕਣ। ਉੱਥੇ ਕੋਈ ਵੀ ਨਹੀਂ ਸੀ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਉਹੀ ਬਚੇ ਸਨ। ਹਨੇਰੇ ਵਿੱਚ ਸੰਤਰੀ ਅਤੇ ਲਾਲ ਲਾਈਟਾਂ ਜਗ-ਬੁਝ ਰਹੀਆਂ ਸਨ। ਮੌਸ ਨੂੰ ਜ਼ਿਆਦਾਤਰ ਉਪਕਰਨਾਂ ਦੇ ਕੰਮ ਬਾਰੇ ਕੋਈ ਅੰਦਾਜ਼ਾ ਨਹੀਂ ਸੀ। ਉਨ੍ਹਾਂ ਨੇ ਰੇਡੀਓ ਦੀ ਮਦਦ ਨਾਲ ਮਦਦ ਲਈ ਸੁਨੇਹਾ ਭੇਜਣ ਦੀ ਵਾਰੀ-ਵਾਰੀ ਕੋਸ਼ਿਸ਼ ਕੀਤੀ। ਮੌਸ ਹਤਾਸ਼ਾ ਪ੍ਰਗਟਾਉਂਦੇ ਕਹਿੰਦੇ ਹਨ, ਮੇਡੇਅ, ਮੇਡੇਅ, ਮੇਡੇਅ ਅਤੇ ਸਿਰਫ਼ ਜਵਾਬ ਦੀ ਉਡੀਕ ਹੀ ਕਰ ਰਿਹਾ ਸੀ। ਆਖਰ ਇੱਕ ਅਵਾਜ਼ ਸੁਣਾਈ ਦਿੱਤੀ, ਹਾਂ ਜੀ ਦੱਸੋ ਕੀ ਹੈ ਤੁਹਾਡਾ ਮੇਅਡੇ? ਮੌਸ ਨੂੰ ਕੁਝ ਸੁੱਖ ਦਾ ਸਾਹ ਆਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਓਸੀਓਨਸ ਹਾਂ ਅਤੇ ਡੁੱਬ ਰਹੇ ਹਾਂ। ਠੀਕ ਹੈ ਕੀ ਤੁਹਾਨੂੰ ਕਿੰਨੀ ਦੇਰ ਤੋਂ ਵਹਿਣ ਲਈ ਛੱਡ ਦਿੱਤਾ ਗਿਆ ਹੈ। ਮੈਨੂੰ ਨਹੀਂ ਪਤਾ- ਸਾਡੇ ਵਿੱਚ ਬਹੁਤ ਪਾਣੀ ਭਰ ਗਿਆ ਹੈ। ਅਜੇ ਵੀ ਸਾਡੇ ਕੋਲ ਜਹਾਜ਼ ਤੇ 200 ਲੋਕ ਹਨ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat