MSN - Typing
Time left : XX : XX
Punjabi Typing Paragraph
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਦੀ ਨੁਮਾਇਸ਼ ਕੀਤੀ ਅਕਤੂਬਰ 1831 'ਚ ਬਰਨਜ਼ ਨੇ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਮੁਲਾਕਾਤ ਅੰਗਰੇਜ਼ੀ ਫੌਜ ਦੇ ਕਮਾਂਡਰ, ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨਾਲ ਕਰਵਾਈ। ਇਹ ਮੁਲਾਕਾਤ ਸਤਲੁਜ ਨਦੀ ਦੇ ਕੰਢੇ ਵਸੇ ਰੋਪੜ ਵਿਖੇ 22 ਤੋਂ 26 ਅਕਤੂਬਰ ਚੱਲੀ ਸੀ। ਇਸ 'ਚ ਬਹੁਤ ਸਾਰੇ ਬ੍ਰਿਟਿਸ਼ ਰਾਜਨੀਤਿਕ ਦੂਤ ਅਤੇ ਹੋਰ ਲੋਕ ਸ਼ਾਮਲ ਸਨ। ਇਸ ਸਮਾਗਮ ਦੌਰਾਨ ਮਹਾਰਾਜ਼ਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਵੀ ਵਿਖਾਇਆ ਸੀ। ਆਖਰਕਾਰ ਇਸ ਨੇ ਬਰਤਾਨੀ ਸ਼ਾਹੀ ਪਰਿਵਾਰ ਦੇ ਕਬਜ਼ੇ 'ਚ ਆਉਣਾ ਸੀ ਅਤੇ ਮਹਾਰਾਣੀ ਦੇ ਤਾਜ ਵਿੱਚ ਜੜਿਆ ਜਾਣਾ ਸੀ। ਰੋਪੜ 'ਚ ਉੱਚ ਲੀਡਰਸ਼ਿਪ ਦੀ ਬੈਠਕ ਤੋਂ ਬਾਅਦ ਬਰਨਜ਼ ਨੇ ਨਵੰਬਰ ਤੋਂ ਦਸੰਬਰ, 1831 ਤੱਕ ਕੁਝ ਸਮੇਂ ਲਈ ਦਿੱਲੀ 'ਚ ਆਪਣਾ ਟਿਕਾਣਾ ਬਣਾਇਆ। ਵੀਡੀਓ: ਕੋਹਿਨੂਰ ਬ੍ਰਿਟੇਨ ਦੀ ਮਹਾਰਾਣੀ ਕੋਲ ਕਿਵੇਂ ਪਹੁੰਚਿਆ ਇੱਥੇ ਹੀ 19 ਦਸੰਬਰ ਨੂੰ ਬਰਨਜ਼ ਪਹਿਲੀ ਵਾਰ ਆਪਣੇ ਭਵਿੱਖ ਦੇ ਸਹਿ-ਯਾਤਰੀ ਮੋਹਨ ਲਾਲ ਨੂੰ ਮਿਲਿਆ ਹੁਮਾਯੂੰ ਦੇ ਮਕਬਰੇ ਦੇ ਮੈਦਾਨ 'ਚ ਇੱਕ ਹਿੰਦੂ ਸਕੂਲ ਦਾ ਦੌਰਾ ਕਰਦਿਆਂ, ਬਰਨਜ਼ ਪੱਛਮ ਦੇ ਭੂਗੋਲ ਦੇ ਬਾਰੇ 'ਚ ਗਿਆਨ ਰੱਖਣ ਵਾਲੇ ਉਸ ਨੌਜਵਾਨ ਤੋਂ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਨੇ ਲਾਲ ਨੂੰ ਆਪਣੇ ਨਾਲ ਮੱਧ ਜਾਂ ਅੰਦਰੂਨੀ ਯੂਰੇਸ਼ੀਆ ਜਾਣ ਦਾ ਸੱਦਾ ਦਿੱਤਾ। ਦਿੱਲੀ ਤੋਂ ਬਰਨਜ਼ ਨੇ ਲੁਧਿਆਣਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਮੱਧ ਏਸ਼ੀਆ ਵੱਲ ਜਾਣ ਦੀ ਇਜਾਜ਼ਤ ਮਿਲੀ। ਦਿ ਗ੍ਰੇਟ ਗੇਮ: ਅਫ਼ਗਾਨਿਸਤਾਨ ਅਤੇ ਬੁਖ਼ਾਰਾ ਦਾ ਸਫ਼ਰ ਆਉਣ ਵਾਲੇ ਸਾਲਾਂ 'ਚ, ਮੋਹਨ ਲਾਲ ਨਾਲ ਉਨ੍ਹਾਂ ਦਾ ਸਫ਼ਰ ਅਫ਼ਗਾਨਿਸਤਾਨ ਤੋਂ ਹੁੰਦਾ ਹੋਇਆ ਹਿੰਦੂਕੁਸ਼ ਦੇ ਪਾਰ ਬੁਖ਼ਾਰਾ, ਮੌਜੂਦਾ ਉਜ਼ਬੇਕਿਸਤਾਨ ਅਤੇ ਪਰਸੀਆ ਯਾਨੀ ਕਿ ਈਰਾਨ ਤੱਕ ਜਾਰੀ ਰਿਹਾ। ਇੱਕ ਰਾਜਨੀਤਿਕ ਏਜੰਟ ਹਾਇਕ ਵੱਜੋਂ ਉਨ੍ਹਾਂ ਨੇ ਉੱਤਰ-ਪੱਛਮੀ ਭਾਰਤ ਅਤੇ ਆਲੇ-ਦੁਆਲੇ ਦੇ ਦੇਸ਼ਾਂ ਦੇ ਇਤਿਹਾਸ ਅਤੇ ਭੂਗੋਲ ਵਿੱਚ ਦਿਲਚਸਪੀ ਲਈ, ਜਿਸ ਦੀ ਕਿ ਅਜੇ ਤੱਕ ਅੰਗਰੇਜ਼ਾਂ ਨੇ ਠੀਕ, ਸਹੀ ਢੰਗ ਨਾਲ ਖੋਜ ਨਹੀਂ ਕੀਤੀ ਸੀ। ਫਿਰ ਉਹ ਅਫ਼ਗਾਨਿਸਤਾਨ ਚਲੇ ਗਏ। ਉਸ ਸਮੇਂ ਅਫ਼ਗਾਨਿਸਤਾਨ ਬ੍ਰਿਟਿਸ਼ ਅਤੇ ਰੂਸੀ ਤਾਕਤਾਂ ਵਿਚਾਲੇ ਫਸਿਆ ਹੋਇਆ ਸੀ। ਰੂਸ ਨੂੰ ਸ਼ੱਕ ਸੀ ਕਿ ਭਾਰਤ 'ਤੇ ਆਪਣਾ ਕਬਜ਼ਾ ਕਰਨ ਤੋਂ ਬਾਅਦ ਬਰਤਾਨੀਆ ਦਾ ਇਰਾਦਾ ਅਫ਼ਗਾਨਿਸਤਾਨ ਜ਼ਰੀਏ ਉੱਤਰ ਵੱਲ ਵੱਧਣ ਦਾ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat