MSN - Typing
Time left : XX : XX
Punjabi Typing Paragraph
 ਸਾਡੀ ਸ੍ਰੀਮਤੀ ਉਰਫ ਵੇਲ੍ਹਣਿਆਂ ਵਾਲੀ ਸਰਕਾਰ ਜੋ ਸਾਡੇ ਦੁੱਖ-ਸੁੱਖ ਦੀ ਭਾਈਵਾਲ ਹੈ, ਚਾਹ ਦੀਆਂ ਚੁਸਕੀਆਂ ਲੈਂਦੀ ਤੇ ਅਖ਼ਬਾਰ ਪੜ੍ਹਦੀ ਤੇ ਬੁੱਲ੍ਹ ਅਟੇਰਦੀ ਕਹਿਣ ਲੱਗੀ, ‘ਮੱਖ! ਮੈਂ ਕਿਹਾ ਜੀ, ਇਹ ਕੀ ਮਾਜਰਾ ਹੈ ਕਿ ਅਕਾਲੀ-ਭਾਜਪਾ ਬਾਹਾਂ ਉਲਾਰ-ਉਲਾਰ ਕਹਿੰਦੀ ਹੈ ਕਿ ਜੋ ਚੋਣ ਮੈਨੀਫੈਸਟੋ ‘ਚ ਜਨਤਾ ਨਾਲ ਵਾਅਦੇ ਕੀਤੇ ਸਨ, ਤੁਰੰਤ ਲਾਗੂ ਕਰੋ ਵਰਨਾ...।‘ ਜਾਨੇਮਨ! ਇਸਬਗੋਲ ਤੇ ਕੁਝ ਨਾ ਫੋਲ, ਇਹ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਨਿੰਦਣ ਸਲਾਉਣ ਵਾਲਾ ਕੋਈ ਨਹੀਂ, ਇਹਨਾਂ ਨੂੰ ਜਨਤਾ ਨਾਲ ਕੀ ਉਹ ਪਵੇ ਢੱਠੇ ਖੂਹ ‘ਚ। ਜਦ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਤੇਈਏ ਦੇ ਤਾਪ ਵਾਂਗੂੰ ਸਿਰ ਚੜ੍ਹ ਸ਼ੂਕਣ ਲੱਦੇ ਤਾਂ ਇਹ ਆਪੋ-ਆਪਣੀ ਡਫੀਲ ਵਜਾਉਂਦੇ ਬਰਸਾਤੀ ਡੱਡੂਆਂ ਵਾਂਗੂੰ ਟਰ੍ਹਾਂ-ਟਰ੍ਹਾਂ, ਗੜ੍ਹਾਂ-ਗੜ੍ਹਾਂ ਕਰਦੇ ਏਅਰਕੰਡੀਸ਼ਨ ਕੋਠੀਆਂ ਤੇ ਕਾਰਾਂ ਅਤੇ ਹਿੱਲ ਸਟੇਸ਼ਨਾਂ ਨੂੰ ਅਲਵਿਦਾ ਆਖ, ਜਨਤਾ ਦੇ ਦਰਬਾਰ ‘ਚ ਆਣ ਪ੍ਰਗਟ ਹੋਏ, ਕਿਉਂਕਿ ਕਾਂਗਰਸ ਦਾ ਪਿਛਲੇ ਦਸਾਂ ਸਾਲਾਂ ਤੋਂ ਕੁਰਸੀ ਨਾਲੋਂ ਮੋਹ ਭੰਗ ਰਿਹਾ ਹੈ। ਪਿਛਲੇ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨਾਂ ‘ਚ ਕੈਪਟਨ ਸਾਹਿਬ ਨੂੰ ਹੰਕਾਰ ਲਏ ਬੈਠਾ ਸੀ ਕਿ ਜਨਤਾ ਅਕਾਲੀ-ਭਾਜਪਾ ਸਰਕਾਰ ਤੋਂ ਤੰਗ-ਫੰਗ ਤੇ ਨਾ ਖੁਸ਼ ਹੈ, ਅਸੀਂ ਬਾਜ਼ੀ ਮਾਰ ਜਾਵਾਂਗੇ, ਪਰੰਤੂ ਬਾਦਲ ਸਾਹਿਬ ਨੇ ਦੂਰ-ਦਰਸ਼ੀ ਨਾਲ ਸੋਚਿਆ, ‘ਹਮ ਨਾ ਵਿਆਹੇ ਤੇ ਕਾਹਦੇ ਸਾਹੇ’। ਫਿਰ ਕੀ ਉਹਨਾਂ ‘ਜੋ ਦਰ ਆਵੇ ਖਾਲੀ ਨਾ ਜਾਵੇ’ ਦੇ ਕਥਨ ਅਨੁਸਾਰ ਖਜ਼ਾਨੇ ਦਾ ਢੱਕਣ ਖੋਲ੍ਹ ਦਿੱਤਾ ਤੇ ਜਨਤਾ ਅਸ਼-ਅਸ਼ ਕਰ ਉੱਠੀ, ਜਿਸ ਕਾਰਨ ਕਾਂਗਰਸ ਨਿਹੰਗਾਂ ਦੇ ਡੋਲ ਵਾਂਗੂੰ ਮਾਂਜੀ ਗਈ ਸੀ ਤੇ ਅਕਾਲੀ-ਭਾਜਪਾ ਹਾਰੀ ਬਾਜ਼ੀ ਫਿਰ ਜਿੱਤ ਗਈ। ਪ੍ਰੰਤੂ ਐਤਕਾਂ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨਾਂ ‘ਚ ਕੈਪਟਨ ਸਾਹਿਬ ਨੇ ਬਾਦਲ ਸਾਹਿਬ ਦੇ ਪਦ-ਕਦਮਾਂ ‘ਤੇ ਚੱਲਦਿਆਂ ਆਪਣੇ ਚੋਣ ਮੈਨੀਫੈਸਟੋ ‘ਚੇ ਜਨਤਾ ਨੂੰ ਅਜਿਹੇ ਸਬਜ਼ ਬਾਗ ਦਿਖਾਏ, ‘ਜਿਵੇਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ, ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਸਮਾਰਟ ਫੋਨ, ਘਰ-ਘਰ ਨੌਕਰੀ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ, ਠੇਕੇ ‘ਤੇ ਲੱਗੇ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇਗਾ, ਸ਼ਗਨ ਸਕੀਮ, ਬੁੱਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ‘ਵਾਧਾ ਅਤੇ ਨੀਲੇ ਕਾਰਡ ਵਾਲਿਆਂ ਨੂੰ ਕਣਕ ਤੇ ਦਾਲ ਨਾਲ ਹੁਣ ਖੰਡ ਤੇ ਚਾਹ-ਪੱਤੀ ਵੀ ਦਿੱਤੀ ਜਾਵੇਗੀ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸਰਕਾਰ ਬਣਨ ‘ਤੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹੱਕੀ ਮੰਗਾਂ ਤੇ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰ ਖੁੱਲ੍ਹੇ ਗੱਫੇ ਦਿੱਤੇ ਜਾਣਗੇ, ਵਗੈਰਾ-ਵਗੈਰਾ। ਸੋ ਜਨਤਾ ਬਦਲਾਅ ਚਾਹੁੰਦੀ ਸੀ ਤੇ ਇਹਨਾਂ ਦੀਆਂ ਲੂੰਬੜਚਾਲਾਂ ‘ਚ ਕੇ ਬਾਗੋ-ਬਾਗ ਹੋ ਗਈ, ਜਿਸ ਕਾਰਨ ਅਕਾਲੀ-ਭਾਜਪਾ ਦਾ ਜਨਤਾ ਨਾਲੋਂ ਮੋਹ ਭੰਗ ਹੋ ਗਿਆ ਤੇ ਕਾਂਗਰਸ ਦੀ ਬੱਲੇ-ਬੱਲੇ ਹੋ ਗਈ। ਉਹ ਤਾਂ ਠੀਕ ਏ। ਔਰਤ ਤਾਂ ਨੌਂ ਮਹੀਨਿਆਂ ਬਾਅਦ ਨੰਨ੍ਹੇ-ਮੁੰਨੇ, ਗੋਲ-ਮਟੋਲ ਬੱਚੇ ਨੂੰ ਜਨਮ ਦੇ ਦਿੰਦੀ ਹੈ ਤੇ ਹਰ ਪਾਸੇ ਖੁਸ਼ੀਆਂ ਤੇ ਲਹਿਰਾਂ-ਬਹਿਰਾਂ ਹੋ ਜਾਂਦੀਆਂ ਹਨ, ਪ੍ਰੰਤੂ ਸਰਕਾਰ ਨੇ ਦਸ ਮਹੀਨਿਆਂ ਦਾ ਆਨੰਦ ਮਾਣਦਿਆਂ ਵੀ ਗੋਹੜੇ ‘ਚੋਂ ਪੂਣੀ ਨਹੀਂ ਕੱਤੀ, ਜਿਸ ਕਾਰਨ ਕਿਸਾਨ-ਮਜ਼ਦੂਰ, ਮੁਲਾਜ਼ਮ-ਪੈਨਸ਼ਨਰ ਅਤੇ ਰਾਜਨੀਤਕ ਪਾਰਟੀਆਂ ਸੜਕਾਂ ‘ਤੇ ਉੱਤਰ, ਜਲਸੇ-ਜਲੂਸ, ਮੁਜ਼ਹਰੇ-ਧਰਨੇ ਕਰਦੇ ਕਹਿ ਰਹੇ ਹਨ, ‘ਜੋ ਵਾਅਦਾ ਕੀਆ, ਨਿਭਾਨਾ ਪੜੇਗਾ।‘ ਪਰੰਤੂ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਅਜਿਹਾ ਕਿਉਂ? ਦੇਖ ਭਗ ਭਰੀਏ! ਮੇਰੇ ਖਿਆਲ ‘ਤੁਸੀ ਰਾਜਨੀਤੀ ਤੋਂ ਅਨਜਾਣ ਹੀ ਨਹੀਂ, ਸਗੋਂ ਇਸ ਦਾ ੳ-ਅ ਵੀ ਨਹੀਂ ਜਾਣਦੇ, ਰਾਜਨੀਤੀ ਝੂਠ ਦਾ ਪੁਲੰਦਾ ਹੁੰਦੀ ਹੈ। ਭਾਵੇਂ ਕੈਪਟਨ ਸਰਕਾਰ ਕਹਿੰਦੀ ਹੈ ਕਿ ਤੁਸਾਂ ਦਸਾਂ ਸਾਲਾਂ ਦੇ ਰਾਜ ਭਾਗ ‘ਚ ਜਿੰਮੀਦਾਰਾਂ ਦਾ ਕੀ ਕੀਤਾ, ਅਸਾਂ ਤਾਂ ਦੋ-ਦੋ ਲੱਖ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ ਤੇ ਹੋਰ ਵੀ। ਇੱਥੇ ਹੀ ਬੱਸ ਨਹੀਂ, ਮੱਥੇ ‘ਤੇ ਨਹੀਂ ਸਗੋਂ ਪੱਟਾਂ ਤੇ ਦਹਥੜੀ ਮਾਰ-ਮਾਰ ਕਹਿੰਦੀ ਹੈ ਕਿ ਸਾਨੂੰ ਖਜ਼ਨਾ ਖਾਲੀ ਤੇ ਉੱਲੂ ਬੋਲਦੇ ਮਿਲੇ ਹਨ, ਪ੍ਰੰਤੂ ਆਪੋਜ਼ੀਸ਼ਨ ਕਹਿੰਦੀ ਹੈ, ‘ਜੋ ਵਾਅਦਾ ਕੀਆ...।‘
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat