MSN - Typing
Time left : XX : XX
Punjabi Typing Paragraph
ਬਰਨਜ਼ ਦਾ ਕਹਿਣਾ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਜਿੰਨਾ ਕਿਸੇ ਏਸ਼ੀਆ ਮੂਲ ਦੇ ਵਿਅਕਤੀ ਤੋਂ ਪ੍ਰਭਾਵਿਤ ਨਹੀਂ ਹੋਏ ਅਲੈਗਜ਼ੈਂਡਰ ਬਰਨਜ਼ ਨੇ ਹਿੰਮਤ, ਚਲਾਕੀ ਅਤੇ ਰੂਮਾਨੀਅਤਾ ਦਾ ਅਜਿਹਾ ਜੀਵਨ ਬਤੀਤ ਕੀਤਾ ਕਿ ਕਿਸੇ ਨੇ ਉਸ ਨੂੰ 'ਵਿਕਟੋਰੀਅਨ ਜੇਮਜ਼ ਬਾਂਡ' ਕਿਹਾ ਅਤੇ ਕਿਸੇ ਨੇ ਉਸ ਨੂੰ ਇੰਨ੍ਹਾਂ ਗੁਣਾਂ ਦੇ ਕਾਰਨ ਇੱਕ ਅਜਿਹੇ ਕਿਤਾਬੀ ਨਾਇਕ 'ਫਲੈਸ਼ਮੈਨ' ਦਾ ਨਾਮ ਦਿੱਤਾ, ਜੋ ਕਿ ਖ਼ਤਰਿਆਂ ਦਾ ਖਿਡਾਰੀ ਹੋਣ ਦੇ ਨਾਲ-ਨਾਲ ਸੁੰਦਰਤਾ ਦਾ ਵੀ ਦੀਵਾਨਾ ਸੀ। ਅਲੈਗਜ਼ੈਂਡਰ ਬਰਨਜ਼ ਇੱਕ ਸਾਹਸੀ, ਯੋਧਾ, ਜਾਸੂਸ, ਕੂਟਨੀਤਕ, ਰੂਪ ਬਦਲਣ ਅਤੇ ਭਾਸ਼ਾਵਾਂ ਸਿੱਖਣ 'ਚ ਮਾਹਰ ਸੀ ਅਤੇ ਨਾਲ ਹੀ ਉਹ ਸੁੰਦਰਤਾ ਦੇ ਵੀ ਪੁਜਾਰੀ ਸਨ। ਜੇਕਰ ਉਹ ਭਰੀ ਜਵਾਨੀ 'ਚ ਮਾਰੇ ਨਾ ਜਾਂਦੇ ਤਾਂ ਪਤਾ ਨਹੀਂ ਕੀ-ਕੀ ਕਰਦੇ। ਬਰਨਜ਼ ਦਾ ਜਨਮ 17 ਮਈ 1805 ਨੂੰ ਸਕਾਟਲੈਂਡ ਦੇ ਮੋਂਟਰੋਜ਼ ਵਿਖੇ ਹੋਇਆ ਸੀ। 16 ਸਾਲ ਦੀ ਉਮਰ 'ਚ ਉਹ ਈਸਟ ਇੰਡੀਆ ਕੰਪਨੀ ਦੀ ਫੌਜ 'ਚ ਭਰਤੀ ਹੋਏ ਸਨ। ਬ੍ਰਿਟਿਸ਼ ਭਾਰਤ 'ਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਉਨ੍ਹਾਂ ਨੇ ਉਰਦੂ ਅਤੇ ਫ਼ਾਰਸੀ ਭਾਸ਼ਾ ਦਾ ਗਿਆਨ ਹਾਸਲ ਕੀਤਾ ਅਤੇ 1822 'ਚ ਗੁਜਰਾਤ ਦੇ ਸੂਰਤ ਸ਼ਹਿਰ 'ਚ ਅਨੁਵਾਦਕ ਨਿਯੁਕਤ ਹੋਏ। ਸਿੰਧ ਨਦੀ ਦਾ ਖ਼ੁਫੀਆ ਮਿਸ਼ਨ ਅਲੈਗਜ਼ੈਂਡਰ ਬਰਨਜ਼ ਦੇ ਸਾਹਸੀ ਜੀਵਨ ਦਾ ਆਗਾਜ਼ ਇੱਕ ਖੁਫੀਆ ਮਿਸ਼ਨ ਨਾਲ ਸ਼ੂਰੂ ਹੋਇਆ ਸੀ, ਜਿਸ ਨੇ ਅੰਗਰੇਜ਼ਾਂ ਦੀ ਸਿੰਧ 'ਚ ਜਿੱਤ ਦੀ ਨੀਂਹ ਰੱਖੀ ਸੀ। 1829 'ਚ ਸਿੰਧ ਘਾਟੀ ਨੂੰ ਜਾਣਨ ਲਈ ਇੱਥੋਂ ਦੀ ਯਾਤਰਾ ਲਈ ਬਰਨਜ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕ੍ਰਿਸਟੋਫਰ ਐਲਨ ਬੇਲੀ ਨੇ ਬ੍ਰਿਟਿਸ਼ ਇੰਡੀਆ 'ਚ ਖੁਫੀਆ ਪ੍ਰਣਾਲੀ ਬਾਰੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ 1831 'ਚ ਉਨ੍ਹਾਂ ਅਤੇ ਹੈਨਰੀ ਪੋਟਿੰਗਰ ਵੱਲੋਂ ਸਿੰਧ ਨਦੀ 'ਤੇ ਕੀਤੇ ਗਏ ਇੱਕ ਸਰਵੇਖਣ ਨੇ ਇੱਕ ਰਾਹ ਖੋਲ੍ਹਿਆ। ਸਿੰਧ 'ਤੇ ਭਵਿੱਖੀ ਹਮਲੇ ਦੇ ਜ਼ਰੀਏ ਮੱਧ ਏਸ਼ੀਆ ਲਈ ਰਾਹ ਪੱਧਰਾ ਕੀਤਾ ਗਿਆ ਸੀ। ਉਸੇ ਸਾਲ ਬਰਨਜ਼ ਨੇ ਬਰਤਾਨੀਆ ਦੇ ਮਹਾਰਾਜਾ ਵਿਲੀਅਮ ਚੌਥੇ ਵੱਲੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਲਈ ਘੋੜਿਆਂ ਦਾ ਤੋਹਫ਼ਾ ਲੈ ਕੇ ਲਾਹੌਰ ਆਉਣਾ ਸੀ। ਜੋ ਕਿ ਉਸ ਸਮੇਂ ਤੱਕ ਇੱਕ ਆਜ਼ਾਦ ਰਿਆਸਤ ਸੀ ਪਰ ਇਹ ਮਾਮਲਾ ਇੰਨ੍ਹਾਂ ਸਾਧਾਰਨ ਨਹੀਂ ਸੀ। ਇਤਿਹਾਸ ਦੇ ਮਾਹਿਰ ਜੀਐਸ ਔਜਲਾ ਦਾ ਕਹਿਣਾ ਹੈ ਕਿ ਇਹ ਦੌਰਾ ਸਿੱਖ ਰਿਆਸਤਾਂ ਨਾਲ ਸਮਝੌਤਿਆਂ ਦੀ ਅਜਿਹੀ ਕੜੀ ਦੀ ਨਿਸ਼ਾਨਦੇਹੀ ਸੀ, ਜਿਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਸਤਲੁਜ ਅਤੇ ਸਿੰਧ ਦਰਿਆਵਾਂ ਤੋਂ ਹੁੰਦਿਆਂ ਹੋਇਆ ਜਲ ਮਾਰਗਾਂ ਰਾਹੀਂ ਯਾਤਰਾ ਅਤੇ ਵਪਾਰ ਕਰਨ ਦੇ ਯੋਗ ਹੋ ਜਾਂਦੀ। ਜਦੋਂ ਸਰ ਥਾਮਸ ਰੋਅ ਨੂੰ 17ਵੀਂ ਸਦੀ ਦੇ ਸ਼ੁਰੂ 'ਚ ਈਸਟ ਇੰਡੀਆ ਕੰਪਨੀ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat