MSN - Typing
Time left : XX : XX
Punjabi Typing Paragraph
ਉਹ ਆਖਦੇ ਹਨ," ਮੈਂ 80 -85 ਕਿਲੋ ਦਾ ਸੀ। ਮੈਂ ਕਾਫ਼ੀ ਤੇਲ ਵਾਲਾ ਖਾਣਾ ਅਤੇ ਸ਼ਰਾਬ ਪੀਂਦਾ ਰਿਹਾ ਉਸ ਤੋਂ ਬਾਅਦ ਮੇਰਾ ਪਰ ਵਧ ਕੇ 188 ਕਿਲੋ ਤੱਕ ਹੋ ਗਿਆ।" ਇਸ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਜਿਨ੍ਹਾਂ ਵਿੱਚ ਡਾਇਬੀਟੀਜ਼, ਕੋਲੇਸਟ੍ਰੋਲ, ਥਾਇਰਾਇਡ ਸ਼ਾਮਿਲ ਸਨ। 2014 ਦੌਰਾਨ ਛੁੱਟੀਆਂ ਮੌਕੇ ਉਨ੍ਹਾਂ ਨੂੰ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। "ਮੈਂ ਪੈ ਕੇ ਸਾਹ ਨਹੀਂ ਲੈ ਸਕਦਾ ਸਾਂ ਇਸ ਕਰਕੇ ਮੈਨੂੰ ਬੈਠ ਕੇ ਸੌਣਾ ਪੈਂਦਾ ਸੀ। ਡਾ ਚੌਬੇ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਮੇਰਾ ਭਾਰ ਹੁਣ 96 ਕਿਲੋ ਤੱਕ ਗਿਆ ਹੈ ਅਤੇ ਮੈਂ ਹੁਣ ਕੰਮ ਕਰ ਸਕਦਾ ਹਾਂ।" "ਇੱਕ ਸਮਾਂ ਸੀ ਜਦੋਂ ਮੈਂ ਪੌੜੀਆਂ ਵੀ ਨਹੀਂ ਚੜ੍ਹ ਸਕਦਾ ਸੀ। ਹੁਣ ਮੈਂ 17-18 ਕਿਲੋਮੀਟਰ ਤੱਕ ਤੁਰ ਸਕਦਾ ਹਾਂ, ਸੋਹਣੇ ਕੱਪੜੇ ਪਾ ਸਕਦੇ ਹਨ ਤੇ ਮਿੱਠਾ ਵੀ ਖਾ ਸਕਦਾ ਹਾਂ।" ਉਹ ਆਖਦੇ ਹਨ ਕਿ ਮੋਟਾਪਾ ਇੱਕ ਸਰਾਪ ਵਰਗਾ ਹੋ ਗਿਆ ਸੀ। ਉਹ ਅੱਗੇ ਕਹਿੰਦੇ ਹਨ,"ਇਹ ਦੁਨੀਆਂ ਬਹੁਤ ਸੋਹਣੀ ਜਗ੍ਹਾ ਹੈ ਅਤੇ ਸਾਡੇ ਆਪਣੇ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀਆਂ ਹਨ। ਇਸ ਲਈ ਮੈਂ ਲੋਕਾਂ ਨੂੰ ਅਕਸਰ ਕਹਿੰਦਾ ਹਾਂ ਕਿ ਆਪਣੀ ਸਿਹਤ ਦਾ ਧਿਆਨ ਰੱਖੋ।" ਡਾ ਚੌਬੇ ਆਖਦੇ ਹਨ ਕਿ ਸਿਧਾਰਥ ਵਰਗੇ ਲੋਕਾਂ ਵਾਸਤੇ ਸਰਜਰੀ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾ ਸਕਦੀ ਹੈ ਪਰ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਮੋਟੇ ਹੋਣ ਦੇ ਕੀ ਨੁਕਸਾਨ ਹੋ ਸਕਦੇ ਹਨ। "ਭਾਰਤ ਵਿੱਚ ਸਰਕਾਰ ਦਾ ਧਿਆਨ ਜ਼ਿਆਦਾਤਰ ਉਨ੍ਹਾਂ ਬਿਮਾਰੀਆਂ ਨੂੰ ਰੋਕਣ 'ਚ ਰਿਹਾ ਜੋ ਇਕ ਜਦੋਂ ਤੁਸੀਂ ਇਹਨੂੰ ਫੈਲਦੀ ਹੈ। ਮੋਟਾਪਾ ਦੇਸ਼ ਦੇ ਸਿਹਤ ਸਿਸਟਮ ਉੱਤੇ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ।" ਵੀਡੀਓ ਕੈਪਸ਼ਨ, ਮੋਟਾਪਾ ਘਟਾਉਣ ਵਾਲੀ ਉਹ ਸਰਜਰੀ ,ਜਿਸ ਨਾਲ ਅਦਾਕਾਰਾ ਦੀ ਮੌਤ ਹੋਈ ਕੁਝ ਸਾਲ ਪਹਿਲਾਂ 'ਸਿਨ ਟੈਕਸ'ਬਾਰੇ ਚਰਚਾ ਹੋਈ ਸੀ। ਸਿਹਤ ਮਾਹਿਰਾਂ ਮੁਤਾਬਕ ਇਹ ਆਖਿਆ ਗਿਆ ਸੀ ਕਿ ਅਜਿਹੀ ਖਾਣੇ ਅਤੇ ਚੀਜ਼ਾਂ ਦੇ ਭਾਅ ਵਧਾ ਦਿੱਤੇ ਜਾਣ ਜੋ ਸਿਹਤ ਵਾਸਤੇ ਹਾਨੀਕਾਰਕ ਹਨ।ਮਹਿੰਗੇ ਕਾਰਨ ਲੋਕ ਇਸ ਨੂੰ ਘੱਟ ਖਾਣਗੇ। ਸਿਹਤ ਮਾਹਿਰਾਂ ਮੁਤਾਬਕ ਇਹ ਕਦੇ ਨਹੀਂ ਹੋ ਸਕੇਗੀ ਅੱਗ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਡਾ ਕੁਮਾਰਨ ਆਖਦੇ ਹਨ ਕਿ ਭਾਰਤ ਨੂੰ ਕੋਈ ਤਰੀਕਾ ਲੱਭਣਾ ਪਵੇਗਾ ਜਿਸ ਨਾਲ ਹਾਨੀਕਾਰਕ ਖਾਣ ਵਾਲੀਆਂ ਚੀਜ਼ਾਂ ਉੱਪਰ ਕਿਸ ਤਰੀਕੇ ਨਾਲ ਰੋਕ ਲੱਗੇ। ਉਹ ਇਸ ਦੀ ਸਿਗਰਟਨੋਸ਼ੀ ਨਾਲ ਤੁਲਨਾ ਕਰਦੇ ਹਨ। ਉਹ ਆਖਦੇ ਹਨ ਕਿ ਇਕ ਸਮਾਂ ਸੀ ਜਦੋਂ ਜਨਤਕ ਥਾਵਾਂ ਅਤੇ ਉਡਾਣਾਂ ਵਿੱਚ ਸਿਗਰਟਨੋਸ਼ੀ ਹੋ ਸਕਦੀ ਸੀ ਪਰ ਅੱਜ ਇਸ ਦੀ ਮਨਾਹੀ ਹੈ। ਭਾਰਤ ਸਰਕਾਰ ਨੇ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਟੀਵੀ ਅਤੇ ਫ਼ਿਲਮਾਂ ਉੱਪਰ ਅਜਿਹੇ ਸਾਵਧਾਨੀ ਭਰੇ ਸੁਨੇਹੇ ਦਿਖਾਏ ਜਾਣ ਜੋ ਸਿਗਰਟਨੋਸ਼ੀ ਦਾ ਨੁਕਸਾਨ ਦੱਸਣ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat