MSN - Typing
Time left : XX : XX
Punjabi Typing Paragraph
ਭਾਰਤ ਦੇ ਲੋਕ ਮੋਟੇ ਹੋ ਰਹੇ ਹਨ ਅਤੇ ਇਸ ਦੀ ਪੁਸ਼ਟੀ ਭਾਰਤ ਸਰਕਾਰ ਦੇ ਨਵੇਂ ਸਰਵੇ ਨੇ ਕੀਤੀ ਹੈ। ਮਾਹਿਰਾਂ ਮੁਤਾਬਕ ਜੇ ਵਧ ਰਹੇ ਮੋਟਾਪੇ ਉੱਤੇ ਛੇਤੀ ਕਾਬੂ ਨਾ ਕੀਤਾ ਗਿਆ ਤਾਂ ਇਹ ਆਉਣ ਵਾਲੇ ਦਿਨਾਂ ਵਿੱਚ ਸਿਹਤ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਸਕਦਾ ਹੈ। ਇੱਕ ਸਮੇਂ ਮੋਟਾਪੇ ਨੂੰ ਕੇਵਲ ਪੱਛਮੀ ਦੇਸ਼ਾਂ ਦੀ ਸਮੱਸਿਆ ਸਮਝਿਆ ਜਾਂਦਾ ਸੀ ਪਿਛਲੇ ਕੁਝ ਸਾਲਾਂ ਤੋਂ ਇਹ ਭਾਰਤ ਵਰਗੇ ਦੇਸ਼ਾਂ ਵਿੱਚ ਵੀ ਤੇਜ਼ੀ ਨਾਲ ਫੈਲ ਰਹੀ ਹੈ। ਭਾਰਤ ਇੱਕ ਸਮੇਂ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਸੀ ਜਿੱਥੇ ਜ਼ਿਆਦਾਤਰ ਲੋਕ ਕੁਪੋਸ਼ਣ ਦਾ ਸ਼ਿਕਾਰ ਸਨ। ਹੁਣ ਭਾਰਤ ਉਨ੍ਹਾਂ 5 ਦੇਸ਼ਾਂ ਵਿੱਚ ਗਿਆ ਹੈ ਜਿੱਥੇ ਪਿਛਲੇ ਕਈ ਸਾਲਾਂ ਵਿੱਚ ਮੋਟਾਪੇ ਦਾ ਸ਼ਿਕਾਰ ਲੋਕਾਂ ਵਿੱਚ ਵਾਧਾ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ 2016 ਦੌਰਾਨ 13.5 ਕਰੋੜ ਲੋਕ ਮੋਟਾਪੇ ਦਾ ਸ਼ਿਕਾਰ ਹੋਏ ਹਨ। ਸਿਹਤ ਮਾਹਰਾਂ ਮੁਤਾਬਿਕ ਦੇਸ਼ ਵਿੱਚ ਤੇਜ਼ੀ ਨਾਲ ਮੋਟੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਭਾਰਤ ਸਰਕਾਰ ਵੱਲੋਂ ਨੈਸ਼ਨਲ ਫੈਮਿਲੀ ਹੈਲਥ ਸਰਵੇ-5 ਦੇ ਤਾਜ਼ਾ ਅੰਕੜਿਆਂ ਮੁਤਾਬਕ ਤਕਰੀਬਨ 23 ਫ਼ੀਸਦ ਆਦਮੀ ਅਤੇ 24 ਫ਼ੀਸਦ ਔਰਤਾਂ ਮੋਟਾਪੇ ਦਾ ਸ਼ਿਕਾਰ ਹਨ। ਇਨ੍ਹਾਂ ਦਾ ਬਾਡੀ ਮਾਸ ਇੰਡੈਕਸ 25 ਤੋਂ ਜ਼ਿਆਦਾ ਹੈ। 2015-16 ਦੇ ਮੁਕਾਬਲੇ ਇਸ ਵਿੱਚ 4 ਫ਼ੀਸਦ ਵਾਧਾ ਹੋਇਆ ਹੈ। ਰਾਸ਼ਟਰੀ ਔਸਤ ਤੋਂ ਵੱਧ ਮੋਟੇ ਹਨ ਪੰਜਾਬ ਦੇ ਲੋਕ ਜੇਕਰ ਪੰਜਾਬ ਦੇ ਅੰਕੜੇ ਦੇਖੇ ਜਾਣ ਤਾਂ ਸ਼ਹਿਰੀ ਇਲਾਕਿਆਂ ਦੇ 35.2 ਫ਼ੀਸਦ ਆਦਮੀ ਅਤੇ ਪੇਂਡੂ ਇਲਾਕਿਆਂ ਦੇ 30.2 ਫ਼ੀਸਦ ਆਦਮੀ ਮੋਟਾਪੇ ਦਾ ਸ਼ਿਕਾਰ ਹਨ।ਇਸੇ ਤਰ੍ਹਾਂ ਸ਼ਹਿਰੀ ਇਲਾਕਿਆਂ ਦੀਆਂ 44.3 ਫ਼ੀਸਦ ਔਰਤਾਂ ਮੋਟਾਪੇ ਦਾ ਸ਼ਿਕਾਰ ਹਨ ਅਤੇ ਪੇਂਡੂ ਇਲਾਕਿਆਂ ਦੀਆਂ 38.8 ਫ਼ੀਸਦ ਔਰਤਾਂ ਦਾ ਬੀਐਮਆਈ 25 ਤੋਂ ਜ਼ਿਆਦਾ ਹੈ। ਅੰਕੜਿਆਂ ਮੁਤਾਬਕ ਪੰਜ ਸਾਲ ਤੋਂ ਛੋਟੀ ਉਮਰ ਦੇ 3.4 ਫ਼ੀਸਦ ਬੱਚੇ ਵੀ ਪਹਿਲਾਂ ਨਾਲੋਂ ਮੋਟੇ ਪਾਏ ਗਏ ਹਨ। 2015-16 ਇਸ ਵਿੱਚ ਬੱਚਿਆਂ ਦਾ ਅੰਕੜਾ 2.1 ਫ਼ੀਸਦ ਸੀ। ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ 4.4 ਫ਼ੀਸਦ ਅਤੇ ਪੇਂਡੂ ਇਲਾਕਿਆਂ ਦੇ 4.0 ਫ਼ੀਸਦ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਇਹ ਉਹ ਬੱਚੇ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ। ਓਬੈਸਿਟੀ ਫਾਊਂਡੇਸ਼ਨ ਆਫ ਇੰਡੀਆ ਦੇ ਮੁਖੀ ਅਤੇ ਚੇਨੱਈ ਵਿਖੇ ਸਰਜਨ ਡਾ ਰਵਿੰਦਰਨ ਕੁਮਾਰਨ ਆਖਦੇ ਹਨ,"ਭਾਰਤ ਵਿੱਚ ਮੋਟਾਪਾ ਮਹਾਂਮਾਰੀ ਵੱਲ ਵਧ ਰਿਹਾ ਹੈ ਅਤੇ ਮੈਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਹਾਂਮਾਰੀ ਬਣ ਜਾਵੇਗਾ ਜੇਕਰ ਅਸੀਂ ਇਸ ਦੇ ਇਲਾਜ ਬਾਰੇ ਨਾ ਸੋਚਿਆ।"
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat